ਕਿਰਗਿਸਤਾਨ ''ਚ ਵੀ ਕੋਰੋਨਾ ਖਤਰਾ, ਹੋਰ ਲੋਕਾਂ ਦੀ ਰਿਪੋਰਟ ਪਾਜ਼ੀਟਿਵ

07/12/2020 3:32:36 PM

ਬਿਸ਼ਕੇਕ— ਕਿਰਗਿਸਤਾਨ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 719 ਮਾਮਲੇ ਦਰਜ ਹੋਏ ਹਨ। ਹੁਣ ਇੱਥੇ ਸੰਕ੍ਰਮਿਤਾਂ ਦੀ ਗਿਣਤੀ 10,629 'ਤੇ ਪਹੁੰਚ ਗਈ ਹੈ।

ਕੋਵਿਡ-19 ਦੇ ਪ੍ਰਸਾਰ ਦੇ ਰੋਕਥਾਮ ਨਾਲ ਸੰਬੰਧਤ ਰੀਪਬਲਿਕਨ ਦਫਤਰ ਨੇ ਜਾਣਕਾਰੀ ਦਿੱਤੀ ਕਿ ਕਿਰਗਿਸਤਾਨ 'ਚ ਪਿਛਲੇ 24 ਘੰਟਿਆਂ ਦੌਰਾਨ 2,479 ਲੋਕਾਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਗਈ, ਜਿਸ 'ਚੋਂ 179 ਦੀ ਰਿਪੋਰਟ ਪਾਜ਼ੀਟਿਵ ਆਈ।
ਰੀਪਬਲਿਕਨ ਦਫਤਰ ਮੁਤਾਬਕ, ਇਸ ਮਿਆਦ 'ਚ ਕੋਰੋਨਾ ਵਾਇਰਸ ਨਾਲ 7 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 132 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 151 ਸੰਕ੍ਰਮਿਤ ਮਰੀਜ਼ ਠੀਕ ਹੋਏ ਹਨ, ਜਿਸ ਤੋਂ ਬਾਅਦ ਹੁਣ ਤੱਕ ਰੋਗ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 3,387 ਹੋ ਗਈ ਹੈ। ਨਵੇਂ ਸੰਕ੍ਰਮਿਤਾਂ 'ਚੋਂ 127 ਡਾਕਟਰੀ ਕਾਮੇ ਹਨ ਅਤੇ ਹੁਣ ਦੇਸ਼ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਵਾਲੇ ਡਾਕਟਰੀ ਕਾਮਿਆਂ ਦੀ ਗਿਣਤੀ 1,656 ਹੋ ਗਈ ਹੈ। ਇਨ੍ਹਾਂ 'ਚੋਂ ਹੁਣ ਤੱਕ 552 ਡਾਕਟਰੀ ਕਾਮੇ ਠੀਕ ਹੋ ਚੁੱਕੇ ਹਨ।


Sanjeev

Content Editor

Related News