ਚੀਨ ਨੇ ਕੰਪਨੀਆਂ ਨੂੰ ਦਿੱਤੀ ਟੈਕਸਾਂ ''ਚ 45 ਅਰਬ ਡਾਲਰ ਦੀ ਰਾਹਤ
Thursday, Apr 04, 2019 - 07:25 PM (IST)

ਪੇਈਚਿੰਗ-ਚੀਨ ਨੇ ਆਰਥਿਕ ਵਾਧਾ ਦਰ ਦੀ ਸੁਸਤ ਪੈਂਦੀ ਰਫਤਾਰ ਨੂੰ ਵਾਪਸ ਰਫ਼ਤਾਰ ਦੇਣ ਲਈ ਕੰਪਨੀਆਂ ਅਤੇ ਨਿੱਜੀ ਅਦਾਰਿਆਂ ਨੂੰ ਟੈਕਸਾਂ 'ਚ 45 ਅਰਬ ਡਾਲਰ ਦੀ ਛੋਟ ਦਿੱਤੀ ਹੈ। ਚੀਨ ਨੇ ਆਰਥਿਕ ਵਾਧੇ ਨੂੰ ਰਫ਼ਤਾਰ ਦੇਣ ਲਈ ਪਿਛਲੇ ਮਹੀਨੇ 300 ਅਰਬ ਡਾਲਰ ਦੀ ਟੈਕਸ ਰਾਹਤ ਦੇਣ ਦਾ ਐਲਾਨ ਕੀਤਾ ਸੀ। ਇਹ ਇਸ ਦੀ ਪਹਿਲੀ ਕਿਸ਼ਤ ਹੈ।
ਚੀਨ ਦੀ ਆਰਥਿਕ ਵਾਧਾ ਦਰ 2 ਦਹਾਕੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਤੋਂ ਇਲਾਵਾ ਚੀਨ ਅਮਰੀਕਾ ਦੇ ਨਾਲ ਵਪਾਰ ਯੁੱਧ ਦੀ ਚੁਣੌਤੀ ਨਾਲ ਵੀ ਜੂਝ ਰਿਹਾ ਹੈ। ਚੀਨ ਦੇ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀਆਂ ਅਤੇ ਨਿੱਜੀ ਅਦਾਰਿਆਂ ਨੂੰ ਬਿਜਲੀ ਅਤੇ ਇੰਟਰਨੈੱਟ ਫੀਸ, ਬੰਦਰਗਾਹ ਅਤੇ ਰੇਲਵੇ ਫੀਸ ਤੇ ਕਈ ਹੋਰ ਟੈਕਸਾਂ 'ਚ ਸਾਲਾਨਾ ਲਗਭਗ 300 ਅਰਬ ਯੁਆਨ ਯਾਨੀ 45 ਅਰਬ ਡਾਲਰ ਦੀ ਰਾਹਤ ਮਿਲੇਗੀ।