ਚੀਨ ਦਾ ਉਦਯੋਗਿਕ ਉਤਪਾਦਨ 17 ਸਾਲ ਦੇ ਹੇਠਲੇ ਪੱਧਰ ''ਤੇ

Wednesday, Aug 14, 2019 - 12:05 PM (IST)

ਚੀਨ ਦਾ ਉਦਯੋਗਿਕ ਉਤਪਾਦਨ 17 ਸਾਲ ਦੇ ਹੇਠਲੇ ਪੱਧਰ ''ਤੇ

ਬੀਜ਼ਿੰਗ—ਚੀਨ 'ਚ ਨਿਵੇਸ਼ ਅਤੇ ਖੁਦਰਾ ਵਿਕਰੀ 'ਚ ਗਿਰਾਵਟ ਦੇ ਨਾਲ ਹੀ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਜੁਲਾਈ ਮਹੀਨੇ 'ਚ 17 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਬੁੱਧਵਾਰ ਨੂੰ ਜਾਰੀ ਅਧਿਕਾਰਿਕ ਅੰਕੜਿਆਂ 'ਚ ਇਸ ਦੀ ਜਾਣਕਾਰੀ ਮਿਲੀ। ਅੰਕੜਿਆਂ ਮੁਤਾਬਕ ਜੁਲਾਈ ਮਹੀਨੇ 'ਚ ਚੀਨ ਦੇ ਉਦਯੋਗਿਕ ਉਤਪਾਦਨ ਦੀ ਵਾਧਾ ਦਰ 4.80 ਫੀਸਦੀ ਰਹੀ। ਇਹ 2002 ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਜੂਨ 'ਚ ਇਹ ਦਰ 6.30 ਫੀਸਦੀ ਰਹੀ ਸੀ। ਬਲੂਮਬਰਗ ਨਿਊਜ ਦੇ ਇਕ ਸਰਵੇਖਣ ਮੁਤਾਬਕ ਜੁਲਾਈ 'ਚ ਚੀਨ ਦੇ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਛੇ ਫੀਸਦੀ ਰਹਿਣ ਦਾ ਪੂਰਵ ਅਨੁਮਾਨ ਪ੍ਰਗਟ ਕੀਤਾ ਗਿਆ ਸੀ। ਅੰਕੜਿਆਂ ਨਾਲ ਇਸ ਗੱਲ ਦੇ ਵੀ ਸੰਕੇਤ ਮਿਲਦੇ ਹਨ ਕਿ ਚੀਨ 'ਚ ਉਪਭੋਗਤਾ ਮੰਗ 'ਚ ਗਿਰਾਵਟ ਆ ਰਹੀ ਹੈ। ਖੁਦਰਾ ਵਿਕਰੀ ਜੂਨ ਦੇ 9.80 ਫੀਸਦੀ ਦੀ ਤੁਲਨਾ 'ਚ ਤੇਜ਼ੀ ਨਾਲ ਡਿੱਗੀ ਅਤੇ ਜੁਲਾਈ 'ਚ 7.60 ਫੀਸਦੀ 'ਤੇ ਆ ਗਈ। ਇਸ ਦੌਰਾਨ ਲੰਮੇ ਸਮਾਂ ਨਿਵੇਸ਼ ਦੀ ਵਾਧਾ ਦਰ ਵੀ ਘਟ ਹੋ ਕੇ 5.70 ਫੀਸਦੀ 'ਤੇ ਆ ਗਈ। ਚੀਨ ਦੀ ਅਰਥਵਿਵਸਥਾ ਦੀ ਵਾਧਾ ਦਰ ਦੂਜੀ ਤਿਮਾਹੀ 'ਚ 6.20 ਫੀਸਦੀ 'ਤੇ ਆ ਗਈ। ਇਹ ਕਰੀਬ ਤਿੰਨ ਦਹਾਕੇ ਦੀ ਸਭ ਤੋਂ ਘਟ ਦਰ ਹੈ। 
 


author

Aarti dhillon

Content Editor

Related News