ਸਿਨਜਿਆਂਗ 'ਚ ਮੁਸਲਮਾਨਾਂ ਅਤੇ ਇਸਲਾਮਿਕ ਇਤਿਹਾਸ ਨੂੰ ਮਿਟਾ ਰਿਹਾ ਚੀਨ

10/06/2020 5:15:10 PM

ਬੀਜਿੰਗ—ਦੁਨੀਆ ਭਰ ਦੇ ਦੇਸ਼ਾਂ ਨੂੰ ਪ੍ਰੇਸ਼ਾਨ ਕਰ ਦੇਣ ਵਾਲੇ ਚੀਨ ਨੇ ਆਪਣੇ ਦੇਸ਼ ਦੇ ਅੰਦਰ ਹੋਰ ਵੀ ਖਤਰਨਾਕ ਮੁਹਿੰਮ ਛੇੜ ਰੱਖੀ ਹੈ। ਚੀਨ ਨੇ ਸਿਨਜਿਆਂਗ ਪ੍ਰਾਂਤ ਉਈਗਰਾਂ ਦੇ ਉੱਪਰ ਹੋ ਰਹੇ ਅੱਤਿਆਚਾਰ ਦੇ ਬਾਰੇ 'ਚ ਦੁਨੀਆ ਜਾਣਦੀ ਹੀ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਦੀ ਕਮਿਊਨਿਟੀ ਪਾਰਟੀ ਦੀ ਸਰਕਾਰ ਉਈਗਰ ਮੁਸਲਮਾਨਾਂ ਦੇ ਸੱਭਿਆਚਾਰ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਮਿਟਾਉਣ 'ਤੇ ਲੱਗੇ ਹੋਏ ਹਨ। ਚੀਨ ਦੀ ਇਸ ਮੁਹਿੰਮ ਦੀ ਪੋਲ ਸਿਨਜਿਆਂਗ ਡਾਟਾ ਪ੍ਰਾਜੈਕਟ 'ਚ ਖੋਲ੍ਹੀ ਗਈ ਹੈ। ਨੇਥਨ ਰੂਜਰ, ਜੇਮਸ ਲੀਬੋਲਡ, ਕੇਲਸੀ ਮੁਨਰੋਂ ਅਤੇ ਤੀਲਾ ਹੋਜਾ ਨੇ ਇਸ ਪ੍ਰਾਜੈਕਟ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਸਿਨਜਿਆਂਗ ਪ੍ਰਾਂਤ 'ਚ 16 ਹਜ਼ਾਰ ਮਸਜਿਦਾਂ ਨੂੰ ਜਾਂ ਤਾਂ ਪੂਰੀ ਤਰ੍ਹਾਂ ਸੁੱਟ ਦਿੱਤਾ ਗਿਆ ਸੀ ਜਾਂ ਉਨ੍ਹਾਂ ਦੇ ਗੁੰਬਦ ਸੁੱਟ ਦਿੱਤੇ ਗਏ ਜਾਂ ਕਿਸੇ ਹੋਰ ਤਰ੍ਹਾਂ ਨਾਲ ਨੁਕਸਾਨ ਕਰ ਦਿੱਤੇ ਗਏ। ਸਿਨਜਿਆਂਗ ਦੀ 1 ਹਜ਼ਾਰ ਸੱਭਿਆਚਾਰ ਮਹੱਤਵ ਵਾਲੀ ਸਾਈਟਸ 'ਤੇ ਨਜ਼ਰ ਪਾਉਣ 'ਤੇ ਪਤਾ ਚੱਲਿਆ ਕਿ ਉਨ੍ਹਾਂ 'ਚੋਂ ਵੱਡੀ ਗਿਣਤੀ 'ਚ ਇਮਾਰਤਾਂ ਗਾਇਬ ਹਨ। 
ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਹੋਈ ਕਾਰਵਾਈ 'ਚ ਨਾ ਸਿਰਫ 10 ਲੱਖ ਤੋਂ ਜ਼ਿਆਦਾ ਉਈਗਰਾਂ ਨੂੰ ਹਿਰਾਸਤ 'ਚ ਲਿਆ ਗਿਆ ਸਗੋਂ ਉਨ੍ਹਾਂ ਦੀ ਸੱਭਿਆਚਾਰ ਅਤੇ ਪਛਾਣ 'ਤੇ ਹਮਲਾ ਕੀਤਾ ਗਿਆ। ਇਸ ਨੂੰ ਸੱਭਿਆਚਾਰ ਕਤਲੇਆਮ ਦਾ ਨਾਂ ਦਿੱਤਾ ਗਿਆ ਹੈ ਜਿਸ ਦੇ ਤਹਿਤ ਉਈਗਰ ਮੁਸਲਮਾਨਾਂ ਦੇ ਧਾਰਮਿਕ ਥਾਵਾਂ ਅਤੇ ਗੈਰ-ਹਾਨ ਜਨਤਕ ਥਾਵਾਂ ਨੂੰ ਮਿਟਾ ਦਿੱਤਾ ਗਿਆ। ਨੇਥਨ ਮੁਤਾਬਕ ਉਈਗਰ ਦੇ ਇਕ ਅਕੈਡੇਮਿਕ ਨੇ ਦੱਸਿਆ ਕਿ ਸੱਭਿਆਚਾਰ ਨੂੰ ਮਿਟਾਉਣ ਦਾ ਮੁਹਿੰਮ ਸੋਚੀ-ਸਮਝੀ ਕੋਸ਼ਿਸ਼ ਹੈ ਜਿਸ ਨਾਲ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਤੋਂ ਵੱਖ ਕੀਤਾ ਜਾ ਸਕੇ। ਰਿਪੋਰਟ ਮੁਤਾਬਕ 2016 'ਚ ਆਕਸੂ ਪ੍ਰੀਫੈਕਟਰ ਦੇ ਡਿਪਊਟਰੀ ਸੈਕਟਰੀ ਨੇ ਸਰਕਾਰੀ ਬਾਡੀਜ਼ ਨੂੰ ਕਿਹਾ ਕਿ ਲੋਕਾਂ ਨੂੰ ਗਾਈਡ ਕਰਨ 'ਚ ਸਮਾਂ ਨਾ ਬਰਬਾਦ ਕਰਨ, ਉਨ੍ਹਾਂ ਦੇ ਰਿਵਾਜ਼ ਬਦਲੋਂ, ਪਿਛੜੇ, ਰੂੜੀਵਾਦੀ ਰਿਵਾਜ਼ਾਂ ਨੂੰ ਬੰਦ ਕਰਨ। 
ਰਿਪੋਰਟ 'ਚ ਇਹ ਵੀ ਮੁੱਲਾਂਕਣ ਕੀਤਾ ਗਿਆ ਹੈ ਕਿ ਆਕਸੂ 'ਚ ਘੱਟ ਤੋਂ ਘੱਟ 400 ਕਬਰੀਸਤਾਨਾਂ ਦੀ ਬਰਬਾਦੀ ਕਰਕੇ ਉਨ੍ਹਾਂ ਦੀ ਥਾਂ 'ਤੇ ਦੂਜੇ ਢਾਂਚੇ ਖੜ੍ਹੇ ਕਰ ਦਿੱਤੇ ਗਏ ਹਨ। ਇਹੀਂ ਨਹੀਂ 2015 'ਚ ਇਕ ਪਾਰਟੀ ਅਧਿਕਾਰੀ ਅਤੇ ਸੀ.ਸੀ.ਪੀ. ਅਧਿਕਾਰੀ ਨੇ ਇਹ ਵੀ ਕਿਹਾ ਸੀ ਸਿਨਜਿਆਂਗ 'ਚ ਧਾਰਮਿਕ ਗਤੀਵਿਧੀਆਂ ਦੇ ਲਈ ਜ਼ਰੂਰੀ ਮਸਜਿਦਾਂ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਮਸਜਿਦਾਂ ਢਾਹੁਣ ਦੀ ਸਲਾਹ ਦਿੱਤੀ ਸੀ ਅਤੇ ਰਿਪੋਰਟ 'ਚ ਮੁੱਲਾਂਕਣ ਕੀਤਾ ਗਿਆ ਹੈ ਕਿ 8,500 ਮਸਜਿਦਾਂ ਢਾਈਆਂ ਜਾ ਚੁੱਕੀਆਂ ਹਨ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਮੇਂ ਸਿਨਜਿਆਂਗ 'ਚ ਸੱਭਿਆਚਾਰ ਕ੍ਰਾਂਤੀ ਦੇ ਬਾਅਦ ਪਹਿਲੀ ਵਾਰ ਇੰਨੀਆਂ ਘੱਟ ਮਸਜਿਦਾਂ ਹਨ। ਇਹ ਵੀ ਖਦਸ਼ਾਂ ਜਤਾਇਆ ਗਿਆ ਹੈ ਕਿ ਮਸਜਿਦਾਂ ਅਜੇ ਮੌਜੂਦ ਹਨ, ਉਥੇ ਵੀ ਲੋਕ ਪ੍ਰਾਥਨਾਂ ਕਰਨ ਨਹੀਂ ਜਾਂਦੇ ਹਨ।


Aarti dhillon

Content Editor

Related News