ਬਿਲ ਗੇਟਸ ਮੁੜ ਚਰਚਾ ’ਚ, ਜੌਬ ਇੰਟਰਵਿਊ ’ਚ ਪੁੱਛੇ ਸੈਕਸ ਤੇ ਫੇਵਰੇਟ ਪੋਰਨ ਨਾਲ ਜੁੜੇ ਸਵਾਲ
Saturday, Jul 01, 2023 - 03:17 PM (IST)

ਜਲੰਧਰ (ਇੰਟ.) : ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਇਕ ਵਾਰ ਮੁੜ ਸੁਰਖੀਆਂ ਵਿਚ ਹਨ। ਦਰਅਸਲ ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਾਈਵੇਟ ਆਫਿਸ ਵਿਚ ਜੌਬ ਲਈ ਇੰਟਰਵਿਊ ਵਿਚ ਉਨ੍ਹਾਂ ਦੀ ਸੈਕਸੁਅਲ ਐਕਟੀਵਿਟੀਜ਼ ਨੂੰ ਲੈ ਕੇ ਸਵਾਲ ਪੁੱਛੇ ਗਏ ਹਨ। ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਕੋਲੋਂ ਇੰਟਰਵਿਊ ਵਿਚ ਉਨ੍ਹਾਂ ਦੀ ਪੋਰਨੋਗ੍ਰਾਫੀ ਹੈਬਿਟਸ, ਐਕਸਟ੍ਰਾਮੈਰੀਟਲ, ਅਫੇਅਰਸ, ਸੈਕਸੁਅਲ ਹਿਸਟਰੀ ਸਮੇਤ ਕਈ ਅਸਹਿਜ ਕਰਨ ਵਾਲੇ ਸਵਾਲ ਪੁੱਛੇ ਗਏ ਹਨ। ਇੰਨਾ ਹੀ ਨਹੀਂ ਇੰਟਰਵਿਊ ਵਿਚ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਫੋਨ ਵਿਚ ਉਨ੍ਹਾਂ ਦੀਆਂ ਨਿਊਡ ਤਸਵੀਰਾਂ ਵੀ ਹਨ।
ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ : ਰਿਸ਼ਤੇਦਾਰਾਂ ਤੋਂ ਤੰਗ ਆ ਕੇ ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ
ਪੁੱਛਿਆ-ਕੀ ਪੈਸੇ ਲੈ ਕੇ ਵੀ ਕੀਤਾ ਹੈ ਡਾਂਸ
ਮੀਡੀਆ ਰਿਪੋਰਟ ਮੁਤਾਬਕ ਇੰਟਰਵਿਊ ਦੇਣ ਵਾਲੇ ਪੁਰਸ਼ਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਕੀਤੇ ਗਏ ਹਨ, ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇੰਟਰਵਿਊ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੀ ਉਹ ਪੈਸੇ ਲੈ ਕੇ ਡਾਂਸ ਕਰਨ ਵਰਗੀਆਂ ਐਕਟੀਵਿਟੀਜ਼ ਵਿਚ ਸ਼ਾਮਲ ਹਨ। ਇਕ ਔਰਤ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਕਿਸੇ ਸੈਕਸੁਅਲ ਟ੍ਰਾਂਸਮਿਟਿਡ ਬੀਮਾਰੀ ਦੇ ਸੰਪਰਕ ਵਿਚ ਆਈ ਹੈ। ਹਾਲਾਂਕਿ ਬਿਲ ਗੇਟਸ ਦੇ ਇਕ ਨੁਮਾਇੰਦੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪ੍ਰਾਈਵੇਟ ਆਫਿਸ ਨੂੰ ਇਸ ਤਰ੍ਹਾਂ ਦੇ ਸਵਾਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਂਡੀਡੇਟਸ ਕੋਲੋਂ ਥਰਡ ਪਾਰਟੀ ਕਾਂਟ੍ਰੈਕਟਰਜ਼ ਵਲੋਂ ਪੁੱਛੇ ਗਏ ਸਵਾਲਾਂ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ।
ਇਹ ਵੀ ਪੜ੍ਹੋ : ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਮਹਿਕਮੇ ਵੱਲੋਂ ਨਿਰਦੇਸ਼ ਜਾਰੀ
ਬੁਲਾਰਾ ਬੋਲੇ-ਨਹੀਂ ਕੀਤੀ ਨਿਯਮਾਂ ਦੀ ਉਲੰਘਣਾ
ਗੇਟਸ ਦੇ ਬੁਲਾਰੇ ਨੇ ਇਸ ਤਰ੍ਹਾਂ ਦੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਵਾਲ ਸਿਰਫ ਸਕ੍ਰੀਨਿੰਗ ਲਈ ਪੁੱਛੇ ਗਏ। ਇਸ ਦਾ ਮਕਸਦ ਨਿਯੁਕਤੀਆਂ ਦੀ ਸੱਚਾਈ ਅਤੇ ਬਲੈਕਮੇਲ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਦਾ ਮੁਲਾਂਕਣ ਕਰਨਾ ਸੀ। ਕੰਪਨੀ ਨੇ ਕਿਹਾ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਨਿਯਮ ਦੀ ਉਲੰਘਣਾ ਨਹੀਂ ਕੀਤੀ। ਉਨ੍ਹਾਂ ਦੇ ਸਵਾਲ ਮਰਦ ਬਿਨੈਕਾਰਾਂ ਲਈ ਵੀ ਇਹੀ ਸਨ। ਉਨ੍ਹਾਂ ਕਿਹਾ ਕਿ ਉਹ ਨੌਕਰੀ ਲਈ ਸਾਫ਼-ਸੁਥਰੀ ਚੋਣ ਪ੍ਰਕਿਰਿਆ ਦੀ ਪਾਲਣਾ ਕਰਦੇ ਹਨ। ਉਸ ਵਿਚ ਨਿਯਮ ਦੀ ਉਲੰਘਣਾ ਹੋਣ ’ਤੇ ਜ਼ੀਰੋ ਟਾਲਰੈਂਸ ਦੀ ਨੀਤੀ ਰਹਿੰਦੀ ਹੈ। ਜੇਕਰ ਕੁਝ ਗਲਤ ਹੋਇਆ ਤਾਂ ਉਹ ਫਰਮ ਨਾਲ ਗੱਲ ਕਰਨਗੇ ਜਾਂ ਫਿਰ ਉਸ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਮਾਨਸੂਨ ਦੇ ਸਰਗਰਮ ਹੋਣ ਮਗਰੋਂ ਪਾਵਰਕਾਮ ਨੂੰ ਵੱਡੀ ਰਾਹਤ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ
ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani