ਵਾਰਮ ਲਿਜ਼ਰਡ ਨਾਂ ਦੀਆਂ ਕਿਰਲੀਆਂ ਹੁੰਦੀਆਂ ਨੇ ਅੰਨ੍ਹੀਆਂ

Thursday, Dec 31, 2020 - 05:21 PM (IST)

ਵਾਰਮ ਲਿਜ਼ਰਡ ਨਾਂ ਦੀਆਂ ਕਿਰਲੀਆਂ ਹੁੰਦੀਆਂ ਨੇ ਅੰਨ੍ਹੀਆਂ

ਇੰਗਲੈਂਡ ਅਤੇ ਅਲਜੀਰੀਆ ਵਿਚ ਪਾਈ ਜਾਣ ਵਾਲੀ ਵਾਰਮ ਲਿਜ਼ਰਡ ਨਾਂ ਦੀ ਪ੍ਰਜਾਤੀ ਦੀਆਂ ਕਿਰਲੀਆਂ ਅੰਨ੍ਹੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਪੈਰ ਵੀ ਨਹੀਂ ਹੁੰਦੇ। ਇਨ੍ਹਾਂ ਦੇ ਸਰੀਰ ਦਾ ਆਕਾਰ ਵੀ ਗੋਲ ਅਤੇ ਲੰਬਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਹ ਸੱਪ ਵਰਗੀਆਂ ਦਿਖਾਈ ਦਿੰਦੀਆਂ ਹਨ ਤੇ ਲੋਕ ਇਨ੍ਹਾਂ ਨੂੰ ਦੇਖ ਕੇ ਸੱਪ ਸਮਝ ਲੈਂਦੇ ਹਨ। 

ਹਾਲਾਂਕਿ ਸੱਪ ਅਤੇ ਕਿਰਲੀ ਦੀ ਸਰੀਰਕ ਬਨਾਵਟ ਵਿਚ ਕਾਫੀ ਫਰਕ ਹੁੰਦਾ ਹੈ। ਸਭ ਤੋਂ ਵੱਡਾ ਫਰਕ ਇਹ ਹੈ ਕਿ ਸੱਪ ਦੇ ਉਲਟ ਇਨ੍ਹਾਂ ਵਿਚ ਬਾਹਰੀ ਕੰਨ ਦੇ ਛੇਕ ਅਤੇ ਚਲਦੀਆਂ ਹੋਈਆਂ ਪਲਕਾਂ ਹੁੰਦੀਆਂ ਹਨ।  ਕੁਦਰਤ ਦੇ ਇਸ ਰੰਗ ਨੂੰ ਦੇਖ ਕੇ ਲੋਕ ਅਕਸਰ ਭੁਲੇਖੇ ਵਿਚ ਪੈ ਜਾਂਦੇ ਹਨ। 


author

Lalita Mam

Content Editor

Related News