ਸਹਿਵਾਸ ਸਮੇਂ ਸਾਥੀ ’ਤੇ ਹਮਲਾ ਕਿਉਂ ਕਰਦੇ ਹਨ ਘੋਗੇ?

11/27/2020 5:29:57 PM

ਜੀਵ ਵਿਗਿਆਨੀ ਘੋਗਿਆਂ ਵਲੋਂ ਸਹਿਵਾਸ (ਸਬੰਧ ਬਣਾਉਣ ਸਮੇਂ) ਦੇ ਸਮੇਂ ਆਪਣੇ ਸਾਥੀ ’ਤੇ ਡਾਟ ਨਾਲ ਹਮਲਾ ਕਰਨ ਦੇ ਭੇਦ ਦਾ ਪਤਾ ਲਗਾਉਣ ’ਚ ਸਫਲ ਹੋ ਗਏ ਹਨ। ਦਰਅਸਲ, ਘੋਗੇ ਸਹਿਵਾਸ ਦੇ ਸਮੇਂ ਕਈ ਵਾਰ ਆਪਣੇ ਸਾਥੀ ’ਤੇ ਕੈਲਸ਼ੀਅਮ ਨਾਲ ਬਣੀ ਆਪਣੀ ਡਾਟ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੰਦੇ ਹਨ।

ਆਖਰ ਘੋਗਿਆਂ ’ਚ ਇਹ ਪ੍ਰਕਿਰਿਆ ਕਿਉਂ ਹੁੰਦੀ ਹੈ, ਇਸੇ ਦਾ ਖੁਲਾਸਾ ਮਾਂਟ੍ਰੀਅਲ ਦੇ ਦੋ ਜੀਵ ਵਿਗਿਆਨੀਆਂ ਨੇ ਕੀਤਾ ਹੈ। ਇਨ੍ਹਾਂ ਵਿਗਿਆਨੀਆਂ ਮੁਤਾਬਕ ਘੋਗੇ ਉਭੈਲਿੰਗੀ (ਬਾਈਸੈਕਸੁਅਲ) ਹੁੰਦੇ ਹਨ। ਉਨ੍ਹਾਂ ਵਿਚ ਨਰ ਅਤੇ ਮਾਤਾ ਦੋਨਾਂ ਦੇ ਪ੍ਰਜਨਨ ਅੰਗ ਹੁੰਦੇ ਹਨ। ਸਹਿਵਾਸ ਤੋਂ ਬਾਅਦ ‘ਮਾਦਾ’ ਘੋਗਾ ਜ਼ਿਆਦਾ ਵੀਰਜ ਨਸ਼ਟ ਕਰਨ ਲਈ ਪਾਚਕ ਐਂਜਾਈਮ ਦੀ ਵਰਤੋਂ ਕਰਦੀ ਹੈ ਤਾਂ ਜੋ ਅਗਲੇ ਤਿੰਨ ਸਾਲ ਤਕ ਉਸ ਨੂੰ ਇਹ ਵੀਰਜ ਆਪਣੇ ਕੋਲ ਨਾ ਰੱਖਣਾ ਪਵੇ।

ਅਜਿਹਾ ਕਰਨ ’ਤੇ ਉਸ ‘ਮਾਦਾ’ ਘੋਗੇ ਦਾ ਸਾਥੀ ਘੋਗਾ ਉਸਨੂੰ ਇਹ ਡਾਟ ਮਾਰਦਾ ਹੈ। ਇਹ ਡਾਟ ਕੱਫ ਦੀ ਪਰਤ ਨਾਲ ਢਕਿਆ ਹੁੰਦਾ ਹੈ ਜੋ ਪਾਚਕ ਐਂਜਾਈਮ ਨੂੰ ਵੀਰਜ ਨਸ਼ਟ ਕਰਨ ਤੋਂ ਰੋਕਦਾ ਹੈ। ਜਿਨ੍ਹਾਂ ਘੋਗਿਆਂ ਨੂੰ ਇਹ ਡਾਟ ਠੀਕ ਨਿਸ਼ਾਨੇ ’ਤੇ ਲਗਦਾ ਹੈ ਉਹ ਜ਼ਖ਼ਮੀ ਤਾਂ ਜ਼ਰੂਰ ਹੁੰਦੇ ਹਨ ਪਰ ਮਰਦੇ ਨਹੀਂ।


Lalita Mam

Content Editor

Related News