‘ਨਰ ਸੀ-ਹੋਰਸ ਦਿੰਦੈ ਬੱਚਿਆਂ ਨੂੰ ਜਨਮ’

Saturday, Dec 19, 2020 - 05:30 PM (IST)

‘ਨਰ ਸੀ-ਹੋਰਸ ਦਿੰਦੈ ਬੱਚਿਆਂ ਨੂੰ ਜਨਮ’

‘ਸੀ-ਹੋਰਸ’! ਜੀ ਹਾਂ ‘ਸਮੁੰਦਰੀ ਘੋੜਾ’ ’ਤੇ ਇਸਦੇ ਨਾਂ ’ਤੇ ਨਾ ਜਾਓ ਕਿਉਂਕਿ ਇਹ ਸਮੁੰਦਰ ’ਚ ਰਹਿਣ ਵਾਲੀ ਘੋੜਿਆਂ ਦੀ ਨਸਲ ਨਹੀਂ ਹੈ ਸਗੋਂ ਇਸਦਾ ਸਿਰ ਘੋੜੇ ਵਾਂਗ ਲੰਬਾ ਹੁੰਦਾ ਹੈ, ਇਸ ਲਈ ਇਸਨੂੰ ‘ਸੀ-ਹੋਰਸ’ ਨਾਂ ਦਿੱਤਾ ਗਿਆ ਹੈ। ਇਸਦਾ ਸਿਰ ਵੱਡਾ ਅਤੇ ਟੇਢਾ ਹੁੰਦਾ ਹੈ, ਜਿਸਨੂੰ ਇਹ ਜਿਸ ਦਿਸ਼ਾ ’ਚ ਚਾਹੇ, ਘੁਮਾ ਸਕਦਾ ਹੈ। ਅਸਲ ਵਿਚ ਇਹ ਮੱਛੀ ਦੀ ਹੀ ਇਕ ਕਿਸਮ ਹੈ। ਹਾਲਾਂਕਿ ਜੀਵ ਮਾਹਿਰ ਇਸਨੂੰ ਮੱਛੀ ਨਹੀਂ ਮੰਨਦੇ ਕਿਉਂਕਿ ਇਸਦੀ ਸਰੀਰਕ ਬਨਾਵਟ ਅਤੇ ਆਦਤਾਂ ਪੁਰੀ ਤਰ੍ਹਾਂ ਨਾ ਮੱਛੀ ਤੋਂ ਵੱਖ ਹੁੰਦੀਆਂ ਹਨ। ਇਹ ਪਾਣੀ ’ਚ ਮਛੀਆਂ ਵਾਂਗ ਨਹੀਂ ਤੈਰਦਾ ਸਗੋਂ ਸਿੱਧੇ ਸਿੱਧੇ ਖੜ੍ਹੇ ਹੋਕੇ ਤੈਰਦਾ ਹੈ।

ਇਸਦਾ ਪੂਰਾ ਸਰੀਰ ਹੱਡੀਆਂ ਨਾਲ ਬਣੇ ਕਈ ਛੱਲਿਆਂ ’ਤੇ ਆਧਾਰਿਤ ਹੁੰਦਾ ਹੈ। ਸਮੁੰਦਰ ’ਚ ਚਮਕੀਲੇ ਹਰੇ, ਚਿੱਟੇ, ਭੂੂਰੇ, ਨੀਲੇ, ਲਾਲ ਆਦਿ ਵੱਖ-ਵੱਖ ਰੰਗਾਂ ’ਚ ਸੀ-ਹੋਰਸ ਪਾਏ ਜਾਂਦੇ ਹਨ। ਸੀ-ਹੋਰਸ ਦੀ ਮੂੰਹ ਨਲੀ ਵਾਂਗ ਲੰਬਾ ਜਦਕਿ ਅੱਖਾਂ ਛੋਟੀਆਂ-ਛੋਟੀਆਂ ਪਰ ਬਹੁਤ ਅਨੋਖੀਆਂ ਹੁੰਦੀਆਂ ਹਨ। ਦਰਅਸਲ, ਇਸ ਦੀਆਂ ਦੋੋੋਨੋਂ ਅੱਖਾਂ ਦਾ ਆਪਸ ’ਚ ਕੋਈ ਸਬੰਧ ਨਹੀਂ ਹੁੰਦਾ। ਆਪਣੀ ਇਕ ਅੱਖ ਨੂੰ ਇਹ ਜ਼ਿਆਦਾਤਰ ਪਾਣੀ ਦੇ ਅੰਦਰ ਰੱਖਦਾ ਹੈ ਅਤੇ ਦੂਸਰੀ ਅੱਖ ਨੂੰ ਪਾਣੀ ਦੇ ਉੱਪਰ। ਇਸਦੀ ਪੂਛ ਲਗਭਗ 8 ਇੰਚ ਲੰਬੀ ਹੁੰਦੀ ਹੈ, ਜਿਸਨੂੰ ਉਹ ਲੋੜ ਮੁਤਾਬਕ ਮੋੜਨ ’ਚ ਸਮਰੱਥ ਹੁੰਦਾ ਹੈ।

ਸਮੁੰਦਰੀ ਘੋੜੇ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਰ ਸੀ-ਹੋਰਸ ਹੀ ਬੱਚਿਆਂ ਨੂੰ ਜਨਮ ਦਿੰਦਾ ਹੈ। ਹਾਲਾਂਕਿ ਨਰ ਸੀ ਹੋਰਸ ਮਾਦਾ ਸੀ-ਹੋਰਸ ਨਾਲ ਪ੍ਰਜਨਨ ਕਰਦਾ ਹੈ ਅਤੇ ਪ੍ਰਜਨਨ ਤੋਂ ਬਾਅਦ ਮਾਦਾ ਹੀ ਆਂਡੇ ਦਿੰਤੀ ਹੈ, ਨਰ ਨਹੀਂ ਪਰ ਆਂਡੇ ਦੇਣ ਤੋਂ ਬਾਅਦ ਮਾਦਾ ਸੀ-ਹੋਰਸ ਆਪਣੇ ਆਂਡੇ ਨਰ ਸੀ-ਹੋਰਸ ਦੀ ਥੈਲੀ ’ਚ ਪਾ ਦਿੰਦੀ ਹੈ। ਨਰ ਦੀ ਇਸ ਥੈਲੀ ’ਚ ਹੀ ਆਂਡਿਆਂ ਤੋਂ 10 ਦਿਨ ਤੋਂ ਲੈ ਕੇ 6 ਮਹੀਨਿਆਂ ਦੀ ਸਮੇਂ ਦੌਰਾਨ ਬੱਚੇ ਜਨਮ ਲੈਂਦੇ ਹਨ। ਸੀ-ਹੋਰਸ ਦੀ ਔਸਤ ਉਮਰ 30-40 ਸਾਲ ਦਰਮਿਆਨ ਹੀ ਹੁੰਦੀ ਹੈ।


author

Lalita Mam

Content Editor

Related News