ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ

Monday, Aug 18, 2025 - 02:07 PM (IST)

ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ

ਵੈੱਬ ਡੈਸਕ- ਦੁਨੀਆ 'ਚ ਕਈ ਅਜਿਹੇ ਅਜੂਬੇ ਹਨ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ-ਦੂਰੋਂ ਆਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਭਾਰਤ 'ਚ ਵੀ ਇਕ ਅਜਿਹੀ ਰਹਸਮਈ ਜਗ੍ਹਾ ਹੈ, ਜਿਸ ਦਾ ਕਰਿਸ਼ਮਾ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ? ਇਹ ਜਗ੍ਹਾ ਹੈ ਲੱਦਾਖ ਦੀ ਮੈਗਨੈਟਿਕ ਹਿੱਲ।

ਮੈਗਨੈਟਿਕ ਹਿੱਲ ਦਾ ਅਜੀਬੋ-ਗਰੀਬ ਨਜ਼ਾਰਾ

ਆਮ ਤੌਰ 'ਤੇ ਜਦੋਂ ਕੋਈ ਗੱਡੀ ਨਿਊਟ੍ਰਲ ਗੀਅਰ 'ਚ ਛੱਡੀ ਜਾਂਦੀ ਹੈ ਤਾਂ ਉਹ ਹਮੇਸ਼ਾਂ ਢਲਾਣ ਵੱਲ ਖਿਸਕਦੀ ਹੈ ਪਰ ਲੱਦਾਖ ਦੀ ਮੈਗਨੈਟਿਕ ਹਿੱਲ 'ਤੇ ਉਲਟ ਹੁੰਦਾ ਹੈ। ਇੱਥੇ ਗੱਡੀਆਂ ਬਿਨਾਂ ਇੰਜਨ ਚਾਲੂ ਕੀਤੇ ਹੀ ਚੜ੍ਹਾਈ ਵੱਲ ਵੱਧਣ ਲੱਗਦੀਆਂ ਹਨ। ਇਸ ਕਰਕੇ ਇਸ ਨੂੰ ਮਿਸਟਰੀ ਹਿੱਲ ਜਾਂ ਗ੍ਰੈਵਿਟੀ ਹਿੱਲ ਵੀ ਕਿਹਾ ਜਾਂਦਾ ਹੈ।

ਵਿਗਿਆਨਕ ਕਾਰਨ

ਵਿਗਿਆਨੀਆਂ ਦੇ ਮੁਤਾਬਕ, ਇਹ ਘਟਨਾ ਇੱਥੇ ਮੌਜੂਦ ਖਾਸ ਚੁੰਬਕੀ ਗੁਰੂਤਾਕਰਸ਼ਨ ਬਲ (Magnetic Gravity) ਕਰਕੇ ਹੁੰਦੀ ਹੈ। ਇਹ ਬਲ ਗੱਡੀਆਂ ਨੂੰ ਆਪਣੇ ਵੱਲ ਖਿੱਚਦਾ ਹੈ ਜਿਸ ਕਾਰਨ ਉਹ ਚੜ੍ਹਾਈ ਵੱਲ ਜਾਣ ਲੱਗਦੀਆਂ ਹਨ। ਦੁਨੀਆ ਭਰ ਦੇ ਵਿਗਿਆਨੀ ਇਸ ਅਜੂਬੇ ਦੀ ਸਟਡੀ ਕਰਨ ਇੱਥੇ ਆਉਂਦੇ ਹਨ।

ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ

ਲੋਕ ਕਥਾਵਾਂ

ਲੋਕਲ ਲੋਕਾਂ ਦੇ ਮੁਤਾਬਕ, ਪਹਿਲਾਂ ਇੱਥੇ ਇਕ ਸੜਕ ਸੀ ਜੋ ਸਿੱਧੀ ਸਵਰਗ ਵੱਲ ਜਾਂਦੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਲੋਕ ਸਵਰਗ ਜਾਣ ਦੇ ਯੋਗ ਸੀ, ਉਹ ਇਸ ਰਾਹੀਂ ਉੱਪਰ ਚਲੇ ਜਾਂਦੇ ਸਨ, ਜਦਕਿ ਜੋ ਯੋਗ ਨਹੀਂ ਸੀ ਉਹ ਅੱਗੇ ਨਹੀਂ ਵੱਧ ਸਕਦੇ ਸਨ।

ਇਹ ਵੀ ਪੜ੍ਹੋ : ਬਿਨਾਂ Recharge ਕੀਤੇ ਕਿੰਨੇ ਦਿਨਾਂ ਤੱਕ ਚੱਲਦੀ ਹੈ SIM, ਜਾਣੋ ਕੀ ਹੈ ਨਿਯਮ

ਕਿੱਥੇ ਸਥਿਤ ਹੈ ਮੈਗਨੈਟਿਕ ਹਿੱਲ?

  • ਇਹ ਜਗ੍ਹਾ ਲੇਹ-ਕਾਰਗਿਲ ਹਾਈਵੇਅ 'ਤੇ ਹੈ। ਲੇਹ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਹੈ।
  • ਇੱਥੇ ਨੇੜੇ ਹੀ ਸਿੰਧੂ ਦਰਿਆ ਵੀ ਵਗਦਾ ਹੈ ਜੋ ਇਸ ਸਫ਼ਰ ਨੂੰ ਹੋਰ ਵੀ ਸੁਹਾਵਣਾ ਬਣਾਉਂਦਾ ਹੈ।
  • ਜਦੋਂ ਯਾਤਰੀ ਇੱਥੇ ਪਹੁੰਚਦੇ ਹਨ ਤਾਂ ਇਕ ਪੀਲੇ ਬੋਰਡ 'ਤੇ ਲਿਖਿਆ ਮਿਲਦਾ ਹੈ ਕਿ ਗੱਡੀ ਨੂੰ ਨਿਊਟ੍ਰਲ ਕਰੋ। ਜਿਵੇਂ ਹੀ ਗੱਡੀ ਨਿਊਟ੍ਰਲ ਕੀਤੀ ਜਾਂਦੀ ਹੈ, ਉਹ ਬਿਨਾਂ ਸਟਾਰਟ ਕੀਤੇ ਹੀ ਹੌਲੀ-ਹੌਲੀ ਚੜ੍ਹਾਈ ਵੱਲ ਚੱਲਣ ਲੱਗਦੀ ਹੈ।
  • ਲੱਦਾਖ ਦੀ ਇਹ ਮੈਗਨੈਟਿਕ ਹਿੱਲ ਦੁਨੀਆ ਦੇ ਸਭ ਤੋਂ ਰਹਸਮਈ ਸਥਾਨਾਂ 'ਚੋਂ ਇਕ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News