ਇੱਥੇ ਮਰਦਾਂ ਨੂੰ ਕਰਨਾ ਪੈਂਦਾ ਹੈ ਦੋ ਔਰਤਾਂ ਨਾਲ ਵਿਆਹ, ਨਹੀਂ ਤਾਂ ਜਾਣਾ ਪੈ ਸਕਦਾ ਹੈ ਜੇਲ

02/24/2017 4:38:27 PM

ਮੁੰਬਈ—ਦੁਨੀਆਂ ਦੇ ਹਰ ਇਕ ਦੇਸ਼ ''ਚ ਵਿਆਹ ਦੇ ਲਈ ਵੱਖ-ਵੱਖ ਨਿਯਮ ਹੁੰਦੇ ਹਨ। ਕਿਤੇ ਇਕ ਹੀ ਵਿਆਹ ਕਰ ਸਕਦੇ ਹੋ ਅਤੇ ਕਿਤੇ ਇਕ ਤੋਂ ਜ਼ਿਆਦਾ ਵਿਆਹ ਕਰਨ ਦੀ ਮੰਜ਼ੂਰੀ ਹੁੰਦੀ ਹੈ। ਇਸ ਤੋਂ ਇਲਾਵਾ ਇਕ ਦੇਸ਼ ਅਜਿਹਾ ਵੀ ਹੈ ਜਿੱਥੇ ਮਰਦਾਂ ਨੂੰ ਦੋ ਔਰਤਾਂ ਨਾਲ ਵਿਆਹ ਕਰਨਾ ਹੁੰਦਾ ਹੈ। ਜੇਕਰ ਇਸ ਗੱਲ ਦਾ ਪਾਲਣ ਨਾ ਕੀਤਾ ਜਾਵੇ ਤਾਂ ਮਰਦਾਂ ਨੂੰ ਜੇਲ ''ਚ ਵੀ ਜਾਣਾ ਪੈ ਸਕਦਾ ਹੈ। ਅਫਰੀਕੀ ਦੇਸ਼ ਇਰੀਟ੍ਰਿਆ ''ਚ ਮਰਦਾਂ ਨੂੰ ਦੋ ਵਿਆਹ ਕਰਨੇ ਜ਼ਰੂਰੀ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇੱਥੇ ਔਰਤਾਂ ਦੀ ਸੰਖਿਆ ਮਰਦਾਂ ਦੇ ਅਨੁਪਾਤ ''ਚ ਘੱਟ ਹੈ। ਇਸ ਕਾਰਨ ਇੱਥੇ ਹਰੇਕ ਮਰਦ ਨੂੰ ਦੋ ਔਰਤਾਂ ਨਾਲ ਵਿਆਹ ਕਰਨਾ ਪੈਂਦਾ ਹੈ। ਇੱਥੋਂ ਦੀ ਸਰਕਾਰ ਨੇ ਇਸ ਦੇ ਲਈ ਕਾਨੂੰਨ ਬਣਾ ਦਿੱਤਾ ਹੈ। ਇਸ ਸਰਕਾਰੀ ਕਾਨੂੰਨ ਨੂੰ ਨਹੀਂ ਮੰਨਣ ''ਤੇ ਮਰਦਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜੇਕਰ ਪਹਿਲੀ ਪਤਨੀ, ਦੂਜੀ ਪਤਨੀ ਨੂੰ ਲੈ ਕੇ ਝਗੜਾ ਕਰੇ ਤਾਂ ਉਸ ਨੂੰ ਵੀ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। 
ਇਸ ਕਾਨੂੰਨ ਦੇ ਕਾਰਨ ਦੇਸ਼ ''ਚ ਦੋ ਵਿਆਹ ਕਰਨ ਵਾਲੇ ਮਰਦਾਂ ਦੀ ਸੰਖਿਆ ''ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਕਾਨੂੰਨ ਕਾਰਨ ਇਰੀਟ੍ਰਿਆ ਦੀ ਦੁਨੀਆਂ ਦੇ ਦੂਜੇ ਦੇਸ਼ਾਂ ''ਚ ਬਹੁਤ ਆਲੋਚਨਾ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਇਰੀਟ੍ਰਿਆ ਸਰਕਾਰ ਨੇ ਇਸ ਕਾਨੂੰਨ ਨੂੰ ਵਾਪਸ ਲੈਣ ਦੇ ਸੰਬੰਧ ''ਚ ਕੋਈ ਕਦਮ ਨਹੀਂ ਚੁੱਕਿਆ ਹੈ।


Related News