Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ

Wednesday, May 12, 2021 - 05:23 AM (IST)

Zydus ਦੀ ਦਵਾਈ Virafin ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦੈ, ਜਾਣੋ ਕੀਮਤ

ਨਵੀਂ ਦਿੱਲੀ - ਕੋਵਿਡ-19 ਦੀ ਦਵਾਈ ਲਈ ਐਮਰਜੈਂਸੀ ਇਤਮੇਾਲ ਦੀ ਮਨਜ਼ੂਰੀ ਹਾਸਲ ਕਰਣ ਤੋਂ ਬਾਅਦ Zydus Cadila ਨੇ ਆਪਣੀ ਇਸ ਦਵਾਈ Virafin ਦੀ ਕੀਮਤ 11,995 ਰੁਪਏ ਪ੍ਰਤੀ ਡੋਜ਼ ਤੈਅ ਕੀਤੀ ਹੈ। CNBC TV-18 ਦੀ ਰਿਪੋਰਟ ਮੁਤਾਬਕ ਕੰਪਨੀ ਨੇ ਇਸ ਦਵਾਈ ਨੂੰ ਡਿਸਪੈਚ ਕਰਣਾ ਵੀ ਸ਼ੁਰੂ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ Virafin ਕੋਵਿਡ-19 ਮਰੀਜ਼ਾਂ ਲਈ ਇਕ ਸਿੰਗਲ ਡੋਜ਼ ਦਵਾਈ ਹੈ। ਇਸ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਵਲੋਂ 23 ਅਪ੍ਰੈਲ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। Zydus Cadila ਦਾ ਦਾਅਵਾ ਹੈ ਕਿ ਇਹ ਦਵਾਈ ਕੋਵਿਡ-19 ਮਰੀਜ਼ਾਂ ਦੇ ਆਕਸੀਜਨ ਸਪੋਰਟ ਲੋੜ ਨੂੰ ਘੱਟ ਕਰਦਾ ਹੈ। 

ਇਹ ਵੀ ਪੜ੍ਹੋ- ਗੋਆ ਮੈਡੀਕਲ ਕਾਲਜ 'ਚ ਆਕਸੀਜਨ ਸਪਲਾਈ ਰੁਕਣ ਨਾਲ ਗਈ 26 ਮਰੀਜ਼ਾਂ ਦੀ ਜਾਨ

Virafin ਨੂੰ ਤਕਨੀਕੀ ਤੌਰ 'ਤੇ Pegylated Interferon alpha-2b ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦਵਾਈ ਨੇ ਆਪਣੇ ਕਲੀਨਿਕਲ ਟ੍ਰਾਇਲ ਵਿੱਚ ਕੋਵਿਡ-19 ਮਰੀਜ਼ਾਂ 'ਤੇ ਵਧੀਆ ਅਸਰ ਦਿਖਾਇਆ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਦਵਾਈ ਕੋਵਿਡ ਦੀ ਸ਼ੁਰੂਆਤ ਦੀ ਸਥਿਤੀ ਵਿੱਚ ਦਿੱਤੇ ਜਾਣ 'ਤੇ ਮਰੀਜ਼ ਵਿੱਚ ਵਾਇਰਲ ਲੋਡ ਘਟਾਉਂਦਾ ਹੈ। 

Zydus Cadila ਨੇ ਦਾਅਵਾ ਕੀਤਾ ਹੈ ਕਿ Virafin ਵਲੋਂ ਟਰੀਟ ਕੀਤੇ ਗਏ 91.15 ਫੀਸਦੀ ਮਰੀਜ਼ 7 ਦਿਨ  ਦੇ ਅੰਦਰ  RT-PCR ਟੈਸਟ ਵਿੱਚ ਨੈਗੇਟਿਵ ਪਾਏ ਗਏ ਹਨ। ਪੂਰੇ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਦੀ ਵਜ੍ਹਾ ਨਾਲ ਰਾਜ ਆਕਸੀਜਨ ਦੀ ਕਮੀ ਨਲ ਜੂਝ ਰਹੇ ਹਨ। ਹੈਲਥ ਮਿਨਿਸਟਰੀ ਦੇ ਅੰਕੜਿਆਂ ਮੁਤਾਬਕ 11 ਮਈ ਨੂੰ ਪਿਛਲੇ 24 ਘੰਟੇ ਵਿੱਚ ਦੇਸ਼ ਭਰ ਵਿੱਚ 3 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ- ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਲਾੜੀ ਨੇ ਤੋੜਿਆ ਦਮ

ਦੇਸ਼ ਦੇ ਤਮਾਮ ਰਾਜਾਂ ਵਿੱਚ ਆਕਸੀਜਨ ਦੀ ਕਮੀ ਕੋਰੋਨਾ ਮਰੀਜ਼ਾਂ ਦੇ ਇਲਾਜ ਵਿੱਚ ਬਹੁਤ ਵੱਡੀ ਸਮਸਿਆ ਬਣੀ ਹੋਈ ਹੈ। ਇਸ ਹਾਲਤ ਵਿੱਚ Virafin ਦਾ ਇਸਤੇਮਾਲ ਸਪਲੀਮੈਂਟ ਆਕਸੀਜਨ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ ਜਿਸ ਨਾਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਰਾਜਾਂ ਨੂੰ ਰਾਹਤ ਮਿਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News