ਪੱਛਮੀ ਬੰਗਾਲ ''ਚ ਡੇਂਗੂ ਨਾਲ ਲੜਨ ਲਈ ZSI ਕਰੇਗਾ ਕਾਰਜਬਲ ਦਾ ਗਠਨ

11/27/2019 2:14:22 PM

ਕੋਲਕਾਤਾ—ਪੱਛਮੀ ਬੰਗਾਲ 'ਚ ਡੇਂਗੂ ਦੀ ਰੋਕਥਾਮ ਲਈ ਭਾਰਤੀ ਚਿੜੀਆਘਰ ਸਰਵੇਖਣ ਨੇ ਇਕ ਕਾਰਜ ਬਲ ਦਾ ਗਠਨ ਕਰਨ ਦੀ ਯੋਜਨਾ ਬਣਾਈ ਹੈ। ਇਹ ਜਾਣਕਾਰੀ ਸੰਗਠਨ ਦੇ ਡਾਇਰੈਕਟਰ ਕੈਲਾਸ਼ ਚੰਦਰ ਨੇ ਦਿੱਤੀ ਹੈ। ਸੰਗਠਨ ਨੇ ਸੂਬੇ 'ਚ ਇਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਤੋਂ ਸੂਬੇ 'ਚ ਡੇਂਗੂ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਪਿੱਛੇ ਦਾ ਕਾਰਨ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਹੈ ਕਿ ਪ੍ਰੋਜੈਕਟ ਸ਼ੁਰੂਆਤੀ ਪੜਾਅ 'ਚ ਹੈ। ਗਠਿਤ ਕਾਰਜ ਬਲ ਡੇਂਗੂ ਨਾਲ ਨਿਪਟਣ ਲਈ ਯੋਜਨਾ ਦਾ ਮਸੌਦਾ ਤਿਆਰ ਕਰਨ ਤੋਂ ਪਹਿਲਾਂ ਇੱਕ ਅਧਿਐਨ ਕਰੇਗਾ। ਉਸ ਅਧਿਐਨ ਦੇ ਨਤੀਜੇ, ਸਿਫਾਰਸ਼ਾਂ ਅਤੇ ਯੋਜਨਾਬੰਦੀ ਸੂਬਾ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ। ਉਸ ਤੋਂ ਬਾਅਦ ਸੂਬਾ ਸਰਕਾਰ ਇਸ ਯੋਜਨਾ 'ਤੇ ਅਮਲ ਕਰਨ ਲਈ ਕਦਮ ਚੁੱਕੇਗੀ।

ਚੰਦਰ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਜੈਵ ਵਿਭਿੰਨਤਾ ਬੋਰਡ ਦੇ ਚੇਅਰਮੈਨ ਏ.ਕੇ.ਸਾਨਿਆਲ ਨੇ ਉਨ੍ਹਾਂ ਨਾਲ ਇਸ ਮੱਛਰ ਜਨਿਤ ਬੀਮਾਰੀ 'ਤੇ ਡੂੰਘਾ ਅਧਿਐਨ ਕਰਨ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਕਾਰਜ ਬਲ ਦੇ ਗਠਨ ਦਾ ਵਿਚਾਰ ਆਇਆ ਹੈ। ਆਮ ਤੌਰ 'ਤੇ ਪੈਰਾਂ 'ਤੇ ਸਫੇਦ ਨਿਸ਼ਾਨ ਵਾਲੇ ਆਕਾਰ 'ਚ ਛੋਟੇ ਏਡੀਜ਼ ਏਜੀਪੀਟੀ ਮੱਛਰ ਡੇਂਗੂ ਅਤੇ ਚਿਕਗੁਨੀਆ ਫੈਲਾਉਂਦੇ ਹਨ।

ਜ਼ੈੱਡ.ਐੱਸ.ਆਈ ਡਾਇਰੈਕਟਰ ਨੇ ਦੱਸਿਆ ਹੈ ਕਿ ਜ਼ੈੱਡ.ਐੱਸ.ਆਈ. ਇੱਕ ਹੋਰ ਕੰਪਨੀ ਦੇ ਨਾਲ ਮਿਲ ਕੇ ਇੱਕ ਲਾਰਵਾ ਕੰਟਰੋਲਰ ਉਤਪਾਦ ਬਣਾਇਆ ਹੈ। ਇਹ ਉਤਪਾਦ ਯੂਕੇਲਿਪਟਸ ਅਤੇ ਦੇਵਦਾਰ ਦੇ ਰੁੱਖਾਂ ਦੇ ਅਰਕ ਤੋਂ ਬਣਿਆ ਹੈ। ਇਹ ਏਡੀਜ਼ ਮੱਛਰਾਂ ਦੇ ਲਾਰਵੇ ਦੇ ਵਿਕਾਸ ਨੂੰ ਰੋਕਦਾ ਹੈ ਅਤੇ ਇਨ੍ਹਾਂ ਨੂੰ ਮਾਰਦਾ ਵੀ ਹੈ। ਸਿਹਤ ਵਿਭਾਗ ਦੇ ਮਾਹਰਾਂ ਨੇ ਦੱਸਿਆ ਹੈ ਕਿ ਜਨਵਰੀ ਤੋਂ ਹੁਣ ਤੱਕ ਸੂਬੇ 'ਚ ਡੇਂਗੂ ਨਾਲ ਪੀੜਤ 25 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 40,000 ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਹੋਏ ਹਨ।


Iqbalkaur

Content Editor

Related News