ਭੋਪਾਲ ਦੀ ਅੰਕਿਤਾ ਨੇ ਕੀਤਾ ਕੁਝ ਅਜਿਹਾ ਕਿ ਜ਼ੋਮੈਟੋ ਵੀ ਹੋ ਗਿਆ ਪਰੇਸ਼ਾਨ, ਟਵੀਟ ਕਰ ਕਿਹਾ- ਬਸ ਕਰੋ
Thursday, Aug 03, 2023 - 05:08 PM (IST)
ਭੋਪਾਲ- ਆਨਲਾਈਨ ਫੂਡ ਡਿਲਿਵਰੀ ਐਪ 'ਜ਼ੋਮੈਟੋ' ਦਾ ਇਕ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਛਾ ਗਿਆ ਹੈ। ਕੰਪਨੀ ਮੁਤਾਬਕ ਭੋਪਾਲ ਦੀ ਰਹਿਣ ਵਾਲੀ ਅੰਕਿਤਾ ਨਾਂ ਦੀ ਇਕ ਕੁੜੀ ਹੈ, ਜਿਸ ਨੇ ਆਪਣੇ Ex ਬੁਆਏਫਰੈਂਡ ਨੂੰ ਜ਼ੋਮੈਟੋ ਤੋਂ ਖਾਣਾ ਭੇਜਿਆ ਪਰ Ex ਬੁਆਏਫਰੈਂਡ ਨੇ ਖਾਣਾ ਲੈਣ ਤੋਂ ਮਨਾ ਕਰ ਦਿੱਤਾ। ਅੰਕਿਤਾ ਹਰ ਵਾਰ ਆਰਡਰ 'ਕੈਸ਼ ਆਨ ਡਿਲਿਵਰੀ' (COD) ਕਰ ਰਹੀ ਸੀ। ਮਤਲਬ ਜਦੋਂ ਆਰਡਰ ਡਿਲਿਵਰੀ ਹੁੰਦਾ ਹੈ ਤਾਂ ਰਿਸੀਵ ਕਰਨ ਵਾਲਾ ਉਸ ਦਾ ਭੁਗਤਾਨ ਕਰਦਾ ਹੈ। ਇਸ ਤੋਂ ਤੰਗ ਆ ਕੇ ਜ਼ੋਮੈਟੋ ਨੇ ਅੰਕਿਤਾ ਦਾ ਨਾਂ ਲੈ ਕੇ ਜਨਤਕ ਰੂਪ ਨਾਲ ਟਵੀਟ ਕਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਵਾਇਰਲ ਹੋ ਗਿਆ। ਜਨਤਾ ਵੀ ਬੋਲ ਰਹੀ ਹੈ ਕਿ ਅੰਕਿਤਾ ਜੀ Ex ਬੁਆਏਫਰੈਂਡ ਨੂੰ ਪਰੇਸ਼ਾਨ ਨਾ ਕਰੋ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਦਾਖ਼ਲੇ ਮੌਕੇ ਸਕੂਲਾਂ 'ਚ ਮੰਗਿਆ ਜਾਂਦਾ ਹੈ ਆਧਾਰ ਕਾਰਡ ਤਾਂ ਪੜ੍ਹੋ ਇਹ ਅਹਿਮ ਖ਼ਬਰ
ਕੀ ਹੈ ਪੂਰਾ ਮਾਜਰਾ
ਦਰਅਸਲ ਬੁੱਧਵਾਰ 2 ਅਗਸਤ ਨੂੰ ਜ਼ੋਮੈਟੋ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ- ਭੋਪਾਲ ਦੀ ਰਹਿਣ ਵਾਲੀ ਅੰਕਿਤਾ ਪਲੀਜ਼ ਆਪਣੇ Ex ਬੁਆਏਫਰੈਂਡ ਨੂੰ ਕੈਸ਼ ਆਨ ਡਿਲਿਵਰੀ 'ਤੇ ਖਾਣਾ ਭੇਜਣਾ ਬੰਦ ਕਰ ਦਿਓ। ਇਹ ਤੀਜੀ ਵਾਰ ਹੈ- ਜਦੋਂ ਉਸ ਨੇ ਪੇਮੈਂਟ ਕਰਨ ਤੋਂ ਇਨਕਾਰ ਕਰ ਰਿਹਾ ਹੈ। ਹਾਲਾਂਕਿ ਮਾਮਲਾ ਵਾਇਰਲ ਹੋਣ ਮਗਰੋਂ ਇਸ 'ਤੇ ਜ਼ੋਮੈਟੋ ਦਾ ਕੋਈ ਫਾਲੋਅਪ ਟਵੀਟ ਨਹੀਂ ਆਇਆ ਹੈ। ਨਾ ਹੀ ਪਤਾ ਲੱਗਾ ਕਿ ਅੰਕਿਤਾ ਹੁਣ ਕੈਸ਼ ਆਨ ਡਿਲਿਵਰੀ ਕਰਨਾ ਬੰਦ ਕਰੇਗੀ ਜਾਂ ਨਹੀਂ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਖ਼ਤ ਨਿਰਦੇਸ਼- ਨਾ ਹਿੰਸਾ ਹੋਵੇ ਤੇ ਨਾ ਹੀ ਕੋਈ ਦੇਵੇ ਨਫ਼ਰਤੀ ਭਾਸ਼ਣ
ਹੁਣ ਇਹ ਟਵੀਟ ਇੰਟਰਨੈੱਟ 'ਤੇ ਛਾ ਚੁੱਕਾ ਹੈ, ਜਿਸ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਧੜੱਲੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਤਮਾਮ ਯੂਜ਼ਰਸ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇਕ ਸ਼ਖ਼ਸ ਨੇ ਲਿਖਿਆ ਕਿ ਅੰਕਿਤਾ ਪੈਸਾ ਦੇ ਕੇ ਭੇਜਿਆ ਕਰੋ ਕਿਉਂ ਪਰੇਸ਼ਾਨ ਕਰ ਰਹੀ ਹੋ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ