ਜ਼ੋਮਾਟੋ ਫਾਉਂਡਰ ਨੇ ਟਵੀਟ ਕਰ ਡਿਲਿਵਰੀ ਬੁਆਏ ਕਾਮਰਾਜ ਬਾਰੇ ਕਹੀ ਇਹ ਗੱਲ

Saturday, Mar 13, 2021 - 01:30 AM (IST)

ਜ਼ੋਮਾਟੋ ਫਾਉਂਡਰ ਨੇ ਟਵੀਟ ਕਰ ਡਿਲਿਵਰੀ ਬੁਆਏ ਕਾਮਰਾਜ ਬਾਰੇ ਕਹੀ ਇਹ ਗੱਲ

ਨਵੀਂ ਦਿੱਲੀ (ਏਜੰਸੀ)- ਜ਼ੋਮਾਟੋ ਡਿਲਿਵਰੀ ਬੁਆਏ ਕਾਮਰਾਜ ਅਤੇ ਹਿਤੇਸ਼ ਚੰਦਰਾਨੀ ਦਾ ਵਿਵਾਦ ਸੁਰਖੀਆਂ ਵਿਚ ਹੈ ਇਸ ਨੂੰ ਲੈਕੇ ਟਵਿਟਰ 'ਤੇ ਵਿਵਾਦ ਭੱਖਦਾ ਹੀ ਜਾ ਰਿਹਾ ਹੈ। ਇਸ ਦੌਰਾਨ ਕੰਪਨੀ ਦੇ ਸਹਿ-ਸੰਸਥਾਪਕ ਦੀਪਿੰਦਰ ਗੋਇਲ ਨੇ ਟਵਿੱਟਰ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ।
ਦੀਪਿੰਦਰ ਗੋਇਲ ਨੇ ਕਿਹਾ ਹੈ ਕਿ ਅਸੀਂ ਆਪਣੇ ਡਿਲਿਵਰੀ ਪਾਰਟਨਰ ਨਾਲ ਸੰਪਰਕ ਵਿਚ ਹਾਂ, ਉਸ ਨੂੰ ਸਿਰਫ ਪੁਲਸ ਜਾਂਚ ਤੱਕ ਲਈ ਹੀ ਸਸਪੈਂਡ ਕੀਤਾ ਗਿਆ। ਜ਼ੋਮਾਟੋ ਦਾ ਕਹਿਣਾ ਹੈ ਕਿ ਉਹ ਲਗਾਤਾਰ ਉਸ ਦੀ ਮਦਦ ਕਰ ਰਹੇ ਹਨ। ਅਸੀਂ ਹਰ ਮਾਮਲੇ ਵਿਚ ਸੱਚਾਈ ਤੱਕ ਪਹੁੰਚਣਾ ਚਾਹੁੰਦੇ ਹਾਂ। ਅਸੀਂ ਹਿਤੇਸ਼ਾ ਅਤੇ ਕਾਮਰਾਜ ਦੋਹਾਂ ਦੇ ਸੰਪਰਕ ਵਿਚ ਹਾਂ ਅਤੇ ਜਾਂਚ ਪੂਰੀ ਹੋਣ ਵਿਚ ਸਹਿਯੋਗ ਕਰ ਰਹੇ ਹਾਂ। ਦੀਪਿੰਦਰ ਗੋਇਲ ਨੇ ਕਿਹਾ ਕਿ ਅਸੀਂ ਹਿਤੇਸ਼ਾ ਦੇ ਮੈਡੀਕਲ ਖਰਚ ਚੁੱਕ ਰਹੇ ਹਾਂ।

ਇਹ ਵੀ ਪੜ੍ਹੋ -ਮਰੀਅਮ ਨੂੰ ਕੁਝ ਹੋਇਆ ਤਾਂ ਇਮਰਾਨ ਤੇ ਬਾਜਵਾ ਹੋਣਗੇ ਜ਼ਿੰਮੇਵਾਰ : ਨਵਾਜ਼ ਸ਼ਰੀਫ
ਬਿਆਨ ਵਿਚ ਕਿਹਾ ਗਿਆ ਹੈ ਕਿ ਅਸੀਂ ਕਾਮਰਾਜ ਦਾ ਕਾਨੂੰਨੀ ਖਰਚਾ ਚੁੱਕ ਰਹੇ ਹਾਂ। ਕਾਮਰਾਜ ਨੇ ਆਪਣੇ ਕਰੀਅਰ ਵਿਚ 5000 ਡਿਲਿਵਰੀਜ਼ ਕੀਤੀਆਂ ਹਨ ਅਤੇ ਉਸ ਦੀ ਰੇਟਿੰਗ 5 ਵਿਚੋਂ 4.75 ਹੈ, ਜੋ ਕਿ ਸ਼ਾਨਦਾਰ ਹੈ।
ਦੱਸਣਯੋਗ ਹੈ ਕਿ ਬੇਂਗਲੁਰੂ ਦੀ ਰਹਿਣ ਵਾਲੀ ਹਿਤੇਸ਼ਾ ਚੰਦਰਾਨੀ ਨੇ 9 ਮਾਰਚ ਨੂੰ ਸ਼ਾਮ 3-30 ਵਜੇ ਆਰਡਰ ਪਲੇਸ ਕੀਤਾ ਸੀ, ਪਰ ਉਸ ਨੂੰ ਇਹ ਆਰਡਰ 4-30 ਵਜੇ ਸ਼ਾਮ ਨੂੰ ਮਿਲਿਆ। ਆਰਡਰ ਟਾਈਮ 'ਤੇ ਨਹੀਂ  ਮਿਲਿਆ ਇਸ ਲਈ ਉਸ ਨੇ ਕਸਟਮਰ ਸਪੋਰਟ ਨੂੰ ਫੋਨ ਕੀਤਾ ਅਤੇ ਕਿਹਾ ਕਿ ਜਾਂ ਤਾਂ ਪੈਸੇ ਵਾਪਸ ਕਰੋ ਜਾਂ ਆਰਡਰ ਪੂਰੀ ਤਰ੍ਹਾਂ ਨਾਲ ਕੈਂਸਲ ਕਰ ਦਿਓ। ਹਿਤੇਸ਼ਾ ਨੇ ਕਿਹਾ ਕਿ ਜਦੋਂ ਉਸ ਨੇ ਡਿਲਿਵਰੀਬੁਆਏ ਨੂੰ ਇਹ ਕਿਹਾ ਕਿ ਆਰਡਰ ਨੂੰ ਕੈਂਸਲ ਕਰਨਾ ਹੈ ਜਾਂ ਕੰਪਲੀਮੈਂਟਰੀ ਕਰਨਾ ਹੈ ਅਤੇ ਉਹ ਇਸ ਦੀ ਕਨਫਰਮੇਸ਼ਨ ਦੀ ਉਡੀਕ ਕਰ ਰਹੀ ਹੈ, ਤਾਂ ਡਿਲਿਵਰੀਬੁਆਏ ਉਸ 'ਤੇ ਗੁੱਸਾ ਕਰਨ ਲੱਗਾ ਅਤੇ ਆਰਡਰ ਵਾਪਸ ਲਿਜਾਉਣ ਤੋਂ ਮਨਾਂ ਕਰ ਦਿੱਤਾ।

ਇਹ ਵੀ ਪੜ੍ਹੋ -ਅਮਰੀਕਾ : ਓਕਲਾਹੋਮਾ 'ਚ ਕੋਰੋਨਾ ਨੂੰ ਲੈ ਕੇ ਹਟਾਈਆਂ ਗਈਆਂ ਪਾਬੰਦੀਆਂ
ਹਿਤੇਸ਼ਾ ਚੰਦਰਾਨੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰ ਕੇ ਦੱਸਿਆ ਕਿ ਡਿਲਿਵਰੀਬੁਆਏ ਨੂੰ ਜਦੋਂ ਉਨ੍ਹਾਂ ਨੇ  ਉਡੀਕ ਕਰਨ ਨੂੰ ਕਿਹਾ ਤਾਂ ਉਹ ਕਾਫੀ ਹਾਵੀ ਹੋ ਗਿਆ ਅਤੇ ਗੁੱਸੇ ਵਿਚ ਚੀਕਣ ਲੱਗਾ। ਉਹ ਡਰ ਗਈ ਅਤੇ ਉਸ ਨੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਇੰਨੇ ਵਿਚ ਡਿਲਿਵਰੀ ਬੁਆਏ ਜ਼ਬਰਦਸਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਇਆ ਅਤੇ ਮੇਰੇ ਚੇਹਰੇ 'ਤੇ ਮੁੱਕਾ ਮਾਰ ਕੇ ਭੱਜ ਗਿਆ। ਇੰਸਟਾਗ੍ਰਾਮ ਵੀਡੀਓ ਵਿਚ ਚੰਦਰਾਨੀ ਨੇ ਦੱਸਿਆ ਕਿ ਉਸ ਨੇ ਮਦਦ ਲਈ ਬਹੁਤ ਆਵਾਜ਼ਾਂ ਲਗਾਈਆਂ ਪਰ ਉਸ ਦੇ ਗੁਆਂਢੀ ਮਦਦ ਲਈ ਨਹੀਂ ਆਏ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News