ਧੀ ਨੂੰ ਗੋਦੀ ਚੁੱਕ ਕੇ ਆਰਡਰ ਲੈਣ ਪੁੱਜਾ ਜ਼ੋਮੈਟੋ ਬੁਆਏ, ਦਿਲ ਛੂਹ ਲਵੇਗੀ ਕਹਾਣੀ
Thursday, Sep 05, 2024 - 05:24 PM (IST)
ਨਵੀਂ ਦਿੱਲੀ- ਦੁਨੀਆ ਭਰ 'ਚ ਲੋਕ ਜਿਊਣ ਲਈ ਇੰਨਾ ਸੰਘਰਸ਼ ਕਰਦੇ ਹਨ ਕਿ ਉਨ੍ਹਾਂ ਬਾਰੇ ਜਾਣ ਕੇ ਆਪਣੀਆਂ ਪਰੇਸ਼ਾਨੀਆਂ ਹੀ ਘੱਟ ਲੱਗਣ ਲੱਗਦੀਆਂ ਹਨ। ਹਾਲ ਹੀ ਵਿਚ ਇਕ ਸ਼ਖ਼ਸ ਦੀ ਕਹਾਣੀ ਵਾਇਰਲ ਹੋਈ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਭਾਵੁਕ ਹੋ ਜਾਵੇਗਾ। ਦਰਅਸਲ ਦਿੱਲੀ ਦੀ ਖਾਨ ਮਾਰਕੀਟ ਦੇ ਸਟਾਰਬਕਸ ਦੇ ਸਟੋਰ ਮੈਨੇਜਰ ਦਵਿੰਦਰ ਮਹਿਰਾ ਨੇ ਇਸ ਨੂੰ ਲਿੰਕਡਇਨ 'ਤੇ ਸ਼ੇਅਰ ਕੀਤਾ। ਇਸ ਵਿਚ ਜ਼ੋਮੈਟੋ ਬੁਆਏ ਦੀ ਤਸਵੀਰ ਸੀ, ਜੋ ਇਕ ਆਰਡਰ ਪਿਕ ਕਰਨ ਆਇਆ ਸੀ ਪਰ ਸ਼ਖਸ ਦੀ ਗੋਦੀ ਵਿਚ ਇਕ ਛੋਟੀ ਜਿਹੀ ਬੱਚੀ ਸੀ, ਜਿਸ ਨੂੰ ਉਹ ਕੰਮ 'ਤੇ ਨਾਲ ਲੈ ਕੇ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ
ਪੋਸਟ 'ਚ ਤਸਵੀਰ ਨਾਲ ਮਹਿਰਾ ਨੇ ਲਿਖਿਆ ਕਿ ਅੱਜ ਇਕ ਜ਼ੋਮੈਟੋ ਡਿਲੀਵਰੀ ਬੁਆਏ ਇਕ ਆਰਡਰ ਲੈਣ ਲਈ ਸਾਡੇ ਕੋਲ ਸਟੋਰ ਸਟਾਰਬਕਸ ਖਾਨ ਮਾਰਕੀਟ, ਨਵੀਂ ਦਿੱਲੀ ਆਇਆ। ਉਨ੍ਹਾਂ ਨੇ ਸਾਡੇ ਦਿਲਾਂ ਨੂੰ ਛੂਹ ਲਿਆ। ਘਰ ਵਿਚ ਤਮਾਮ ਪਰੇਸ਼ਾਨੀਆਂ ਦੇ ਬਾਵਜੂਦ ਉਹ ਕੰਮ ਦੌਰਾਨ ਆਪਣੀ 2 ਸਾਲ ਦੀ ਧੀ ਦੀ ਦੇਖਭਾਲ ਕਰਦੇ ਹੋਏ ਸਖ਼ਤ ਮਿਹਨਤ ਕਰ ਰਹੇ ਹਨ। ਉਹ ਸਿੰਗਲ ਪੇਰੇਂਟ ਹਨ ਅਤੇ ਆਪਣੀ ਧੀ ਨੂੰ ਇਕੱਲੇ ਹੀ ਪਾਲਦੇ ਹਨ। ਆਪਣੀ ਧੀ ਪ੍ਰਤੀ ਉਨ੍ਹਾਂ ਦਾ ਸਮਰਪਣ ਅਤੇ ਪਿਆਰ ਵੇਖਣਾ ਅਸਲ ਵਿਚ ਪ੍ਰੇਰਨਾਦਾਇਕ ਸੀ।
ਇਹ ਵੀ ਪੜ੍ਹੋ- ਮਸਜਿਦ 'ਚ ਨਮਾਜ਼ੀ ਆਪਸ 'ਚ ਭਿੜੇ; ਜੰਮ ਕੇ ਚੱਲੇ ਘਸੁੰਨ-ਬੈਲਟਾਂ, ਵੀਡੀਓ ਵਾਇਰਲ
ਦਵਿੰਦਰ ਨੇ ਅੱਗੇ ਲਿਖਿਆ ਕਿ ਉਸ ਦੇ ਚਿਹਰੇ 'ਤੇ ਥੋੜ੍ਹੀ ਜਿਹੀ ਮੁਸਕਾਨ ਲਿਆਉਣ ਦੀ ਉਮੀਦ ਵਿਚ ਅਸੀਂ ਉਸ ਨੂੰ ਬੇਬੀਸੀਨੋ ਦਾ ਇਕ ਛੋਟੀ ਜਿਹੀ ਟ੍ਰੀਟ ਦਿੱਤੀ। ਇਹ ਸਾਨੂੰ ਮੁਸ਼ਕਲ ਸਮੇਂ 'ਚ ਵੀ ਮਨੁੱਖੀ ਭਾਵਨਾ ਦੀ ਤਾਕਤ ਅਤੇ ਲਚਕਤਾ ਦੀ ਯਾਦ ਦਿਵਾਉਂਦਾ ਹੈ। ਅਸੀਂ ਉਸ ਨੂੰ ਅਤੇ ਉਸ ਦੀ ਧੀ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਅਤੇ ਅਸੀਂ ਉਨ੍ਹਾਂ ਛੋਟੇ ਪਲਾਂ ਦੇ ਧੰਨਵਾਦੀ ਹਾਂ, ਜੋ ਸਾਨੂੰ ਉਸ ਦਿਆਲਤਾ ਅਤੇ ਹਮਦਰਦੀ ਦੀ ਯਾਦ ਦਿਵਾਉਂਦੇ ਹਾਂ ਕਿ ਜੋ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਦੀ ਹੈ। ਜ਼ੋਮੈਟੋ ਬੁਆਏ ਦਾ ਨਾਂ ਸੋਨੂੰ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵੈਨ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ
ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਵੀ ਜ਼ੋਮੈਟੋ ਡਿਲੀਵਰੀ ਬੁਆਏ ਦੀ ਉਸ ਦੇ ਕੰਮ ਪ੍ਰਤੀ ਵਚਨਬੱਧਤਾ ਅਤੇ ਇਕ ਪਿਆਰੇ ਪਿਤਾ ਦੇ ਰੂਪ ਵਿਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਕ ਨੇ ਲਿਖਿਆ ਕਿ ਉਨ੍ਹਾਂ ਦੀ ਕਹਾਣੀ ਮਨੁੱਖੀ ਆਤਮਾ ਦੀ ਲਚਕੀਲੇਪਣ ਦਾ ਪ੍ਰਮਾਣ ਹੈ ਅਤੇ ਮਾਪੇ ਆਪਣੇ ਬੱਚਿਆਂ ਦੀ ਦੇਖਭਾਲ ਕਿਸ ਹੱਦ ਤੱਕ ਜਾ ਸਕਦੇ ਹਨ, ਇਹ ਇਸ ਦਾ ਇਕ ਨਤੀਜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8