ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ''ਚਾਂਦੀ ਹੀ ਚਾਂਦੀ'', ਵੈਸਾਖ ਮੱਸਿਆ ''ਤੇ ਸ਼ਨੀ ਬਦਲਣਗੇ ਚਾਲ
Thursday, Apr 16, 2026 - 10:34 PM (IST)
ਨਵੀਂ ਦਿੱਲੀ : ਜਯੋਤਿਸ਼ ਸ਼ਾਸਤਰ ਦੇ ਅਨੁਸਾਰ, 17 ਅਪ੍ਰੈਲ 2026 ਨੂੰ ਵੈਸਾਖ ਮੱਸਿਆ ਦੇ ਦਿਨ ਸ਼ਨੀ ਦੇਵ ਦੀ ਚਾਲ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਸ ਦਿਨ ਸ਼ਨੀ ਉੱਤਰਾਭਾਦਰਾਪਦ ਨਕਸ਼ੱਤਰ ਦੇ ਚੌਥੇ ਪਦ ਵਿੱਚ ਪ੍ਰਵੇਸ਼ ਕਰਨਗੇ, ਜਿਸ ਨੂੰ ਇੱਕ ਦੁਰਲੱਭ ਸੰਯੋਗ ਮੰਨਿਆ ਜਾ ਰਿਹਾ ਹੈ। ਜੋਤਿਸ਼ੀਆਂ ਅਨੁਸਾਰ, ਸ਼ਨੀ ਦਾ ਇਹ ਗੋਚਰ ਚਾਰ ਖਾਸ ਰਾਸ਼ੀਆਂ ਲਈ ਬਹੁਤ ਹੀ ਸ਼ੁਭ ਦਿਨ ਲੈ ਕੇ ਆਉਣ ਵਾਲਾ ਹੈ।
ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ:
ਮਿਥੁਨ ਰਾਸ਼ੀ : ਸ਼ਨੀ ਦਾ ਇਹ ਪਰਿਵਰਤਨ ਕਰੀਅਰ ਅਤੇ ਪੈਸੇ ਦੇ ਲਿਹਾਜ਼ ਨਾਲ ਬਹੁਤ ਸ਼ੁਭ ਰਹੇਗਾ। ਨੌਕਰੀ ਅਤੇ ਵਪਾਰ ਵਿੱਚ ਤਰੱਕੀ ਦੇ ਨਵੇਂ ਮੌਕੇ ਮਿਲਣਗੇ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ। ਪਤੀ-ਪਤਨੀ ਵਿਚਕਾਰ ਚੱਲ ਰਿਹਾ ਮਨਮੁਟਾਵ ਵੀ ਖਤਮ ਹੋ ਸਕਦਾ ਹੈ।
ਸਿੰਘ ਰਾਸ਼ੀ : ਸਿੰਘ ਰਾਸ਼ੀ ਦੇ ਜਾਤਕਾਂ ਨੂੰ ਅਗਲੇ ਇੱਕ ਮਹੀਨੇ ਦੌਰਾਨ ਹਰ ਪਾਸਿਓਂ ਸ਼ੁਭ ਸਮਾਚਾਰ ਮਿਲਣ ਦੇ ਸੰਕੇਤ ਹਨ। ਤਰੱਕੀ ਅਤੇ ਇਨਕਰੀਮੈਂਟ ਦੇ ਮਾਮਲੇ ਵਿੱਚ ਸਥਿਤੀ ਬਿਹਤਰ ਹੋਵੇਗੀ ਅਤੇ ਕੰਮ ਵਾਲੀ ਥਾਂ 'ਤੇ ਮਾਹੌਲ ਖੁਸ਼ਗਵਾਰ ਰਹੇਗਾ।
ਕੰਨਿਆ ਰਾਸ਼ੀ : ਅਦਾਲਤੀ ਮਾਮਲੇ ਤੁਹਾਡੇ ਪੱਖ ਵਿੱਚ ਰਹਿ ਸਕਦੇ ਹਨ। ਪਰਿਵਾਰਕ ਕਲੇਸ਼ ਖਤਮ ਹੋਵੇਗਾ ਅਤੇ ਸਰਕਾਰੀ ਕੰਮਾਂ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ। ਇਸ ਸਮੇਂ ਦੌਰਾਨ ਪਿਤਾ ਦਾ ਸਹਿਯੋਗ ਤੁਹਾਡੀ ਕਿਸੇ ਵੱਡੀ ਮੁਸ਼ਕਲ ਦਾ ਹੱਲ ਕੱਢਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਮਕਰ ਰਾਸ਼ੀ : ਵਪਾਰੀ ਵਰਗ ਨੂੰ ਇਸ ਦੌਰਾਨ ਭਾਰੀ ਮੁਨਾਫਾ ਹੋਣ ਦੀ ਉਮੀਦ ਹੈ। ਕੰਮ ਦਾ ਦਬਾਅ ਘੱਟ ਰਹੇਗਾ ਅਤੇ ਤੁਸੀਂ ਵਿਵਾਦਾਂ ਤੋਂ ਦੂਰ ਰਹੋਗੇ। ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਤੁਹਾਡੀ ਰੁਚੀ ਵਧੇਗੀ।
ਜਾਣਕਾਰੀ ਅਨੁਸਾਰ, ਸ਼ਨੀ ਇਸ ਨਕਸ਼ੱਤਰ ਵਿੱਚ 17 ਮਈ ਤੱਕ ਰਹਿਣਗੇ, ਜਿਸ ਤੋਂ ਬਾਅਦ ਉਹ ਰੇਵਤੀ ਨਕਸ਼ੱਤਰ ਵਿੱਚ ਗੋਚਰ ਕਰ ਜਾਣਗੇ। ਇਸ ਤਰ੍ਹਾਂ ਇਨ੍ਹਾਂ ਚਾਰ ਰਾਸ਼ੀਆਂ ਲਈ ਅਗਲਾ ਇੱਕ ਮਹੀਨਾ ਬੇਹੱਦ ਲਾਭਦਾਇਕ ਰਹਿਣ ਵਾਲਾ ਹੈ।
