ਇਨ੍ਹਾਂ 3 ਰਾਸ਼ੀਆਂ ''ਤੇ ਟੁੱਟ ਸਕਦੈ ਮੁਸੀਬਤਾਂ ਦਾ ਪਹਾੜ! ਅੱਜ ਰਾਤ ਤੋਂ ਲੱਗ ਰਿਹਾ ਖ਼ਤਰਨਾਕ ''ਸ਼ਡਾਸ਼ਟਕ ਯੋਗ''

Wednesday, May 27, 2026 - 08:55 AM (IST)

ਇਨ੍ਹਾਂ 3 ਰਾਸ਼ੀਆਂ ''ਤੇ ਟੁੱਟ ਸਕਦੈ ਮੁਸੀਬਤਾਂ ਦਾ ਪਹਾੜ! ਅੱਜ ਰਾਤ ਤੋਂ ਲੱਗ ਰਿਹਾ ਖ਼ਤਰਨਾਕ ''ਸ਼ਡਾਸ਼ਟਕ ਯੋਗ''

ਨਵੀਂ ਦਿੱਲੀ - ਜੋਤਿਸ਼ ਗਣਨਾ ਅਨੁਸਾਰ 27 ਮਈ, 2026 ਦੀ ਰਾਤ ਨੂੰ ਚੰਦਰਮਾ ਕੰਨਿਆ ਰਾਸ਼ੀ 'ਚੋਂ ਨਿਕਲ ਕੇ ਤੁਲਾ ਰਾਸ਼ੀ 'ਚ ਗੋਚਰ ਕਰੇਗਾ। ਚੰਦਰਮਾ ਦੀ ਇਸ ਸਥਿਤੀ ਕਾਰਨ ਸ਼ਨੀ ਅਤੇ ਚੰਦਰਮਾ ਵਿਚਾਲੇ 'ਸ਼ਡਾਸ਼ਟਕ ਯੋਗ' ਬਣਨ ਜਾ ਰਿਹਾ ਹੈ। ਇਸ ਯੋਗ ਦੇ ਪ੍ਰਭਾਵ ਕਾਰਨ ਕੁੱਝ ਖਾਸ ਰਾਸ਼ੀਆਂ ਨੂੰ ਆਪਣੀ ਸਿਹਤ ਅਤੇ ਆਰਥਿਕ ਪੱਖ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣ ਦੀ ਲੋੜ ਹੈ।

ਕਿਉਂ ਬਣ ਰਿਹਾ ਹੈ ਇਹ ਯੋਗ?

ਜੋਤਿਸ਼ ਅਨੁਸਾਰ ਜਦੋਂ ਸ਼ਨੀ ਗ੍ਰਹਿ ਦੀ ਸਥਿਤੀ ਚੰਦਰਮਾ ਤੋਂ ਛੇਵੇਂ ਭਾਵ 'ਚ ਹੁੰਦੀ ਹੈ ਅਤੇ ਚੰਦਰਮਾ ਸ਼ਨੀ ਤੋਂ ਅੱਠਵੇਂ ਭਾਵ 'ਚ ਹੁੰਦਾ ਹੈ, ਤਾਂ 'ਸ਼ਡਾਸ਼ਟਕ ਯੋਗ' ਦਾ ਨਿਰਮਾਣ ਹੁੰਦਾ ਹੈ। ਇਹ ਯੋਗ ਕਈ ਰਾਸ਼ੀਆਂ ਲਈ ਪ੍ਰਤੀਕੂਲ ਸਾਬਤ ਹੋ ਸਕਦਾ ਹੈ।

ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸਰ :-

ਬ੍ਰਿਖ ਰਾਸ਼ੀ 
- ਇਸ ਰਾਸ਼ੀ ਦੇ ਜਾਤਕਾਂ ਨੂੰ ਸਾਂਝੇਦਾਰੀ ਵਾਲੇ ਕੰਮਾਂ 'ਚ ਬਹੁਤ ਸੰਭਲ ਕੇ ਰਹਿਣਾ ਪਵੇਗਾ। ਕਿਸੇ ਵੀ ਦਸਤਾਵੇਜ਼ 'ਤੇ ਦਸਤਖਤ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ। ਫਾਲਤੂ ਖਰਚੇ ਵਧਣ ਕਾਰਨ ਆਰਥਿਕ ਸਥਿਤੀ ਡਗਮਗਾ ਸਕਦੀ ਹੈ। ਸਿਹਤ ਦੇ ਪੱਖੋਂ ਸਿਰਦਰਦ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸਕਾਰਾਤਮਕਤਾ ਲਈ ਸ਼ਿਵ ਮੰਤਰਾਂ ਦਾ ਜਾਪ ਕਰੋ।

ਤੁਲਾ ਰਾਸ਼ੀ 
- ਅਣਚਾਹੇ ਖਰਚੇ ਤੁਹਾਡੀ ਜੇਬ 'ਤੇ ਭਾਰੀ ਪੈ ਸਕਦੇ ਹਨ। ਜੋਤਿਸ਼ ਅਨੁਸਾਰ ਤੁਲਾ ਰਾਸ਼ੀ ਵਾਲਿਆਂ ਨੂੰ 2 ਜੂਨ ਤੱਕ ਕਿਸੇ ਵੀ ਤਰ੍ਹਾਂ ਦੇ ਨਿਵੇਸ਼ ਤੋਂ ਬਚਣਾ ਚਾਹੀਦਾ ਹੈ। ਸਿਹਤ ਪੱਖੋਂ ਪੁਰਾਣੀ ਬੀਮਾਰੀ ਮੁੜ ਉੱਭਰ ਸਕਦੀ ਹੈ, ਇਸ ਲਈ ਖਾਣ-ਪੀਣ ਦਾ ਖਾਸ ਖਿਆਲ ਰੱਖੋ। ਇਸ ਦੇ ਉਪਾਅ ਲਈ ਦੁੱਧ, ਦਹੀਂ ਜਾਂ ਸਫੈਦ ਕੱਪੜਿਆਂ ਦਾ ਦਾਨ ਕਰਨਾ ਲਾਭਦਾਇਕ ਰਹੇਗਾ।

ਬ੍ਰਿਸ਼ਚਕ ਰਾਸ਼ੀ 
- ਇਸ ਯੋਗ ਦੇ ਪ੍ਰਭਾਵ ਨਾਲ ਸੁਭਾਅ 'ਚ ਗੁੱਸਾ ਵਧ ਸਕਦਾ ਹੈ। ਦੁਸ਼ਮਣਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਕੰਮ ਵਾਲੀ ਥਾਂ 'ਤੇ ਕਿਸੇ ਨਾਲ ਵੀ ਬਹਿਸਬਾਜ਼ੀ ਤੋਂ ਬਚੋ। ਕੋਈ ਕੀਮਤੀ ਚੀਜ਼ ਗੁਆਚਣ ਦਾ ਵੀ ਡਰ ਹੈ, ਜਿਸ ਨਾਲ ਆਰਥਿਕ ਨੁਕਸਾਨ ਹੋ ਸਕਦਾ ਹੈ। ਇਸ ਲਈ ਮਾਨਸਿਕ ਤਣਾਅ ਤੋਂ ਬਚਣ ਲਈ ਹਨੂਮਾਨ ਚਾਲੀਸਾ ਦਾ ਪਾਠ ਕਰੋ।

ਨੋਟ :- ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
 


author

Sunaina

Content Editor

Related News