ਇਨ੍ਹਾਂ 4 ਰਾਸ਼ੀਆਂ ''ਤੇ ਹੋਵੇਗੀ ਪੈਸਿਆਂ ਦੀ ਬਰਸਾਤ! ਸ਼ਨੀ ਦੇਵ ਕਰਨਗੇ ਕਿਰਪਾ, ਜਾਣੋ ਆਪਣਾ ਰਾਸ਼ੀਫਲ

5/25/2026 2:21:56 PM

ਵੈੱਬ ਡੈਸਕ : ਜੋਤਿਸ਼ ਸ਼ਾਸਤਰ 'ਚ ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਤੇ ਕਰਮਫਲ ਦਾਤਾ ਮੰਨਿਆ ਜਾਂਦਾ ਹੈ। ਸ਼ਨੀ ਦੀ ਚਾਲ 'ਚ ਹੋਣ ਵਾਲਾ ਹਰ ਛੋਟਾ-ਵੱਡਾ ਬਦਲਾਅ ਸਾਰੀਆਂ 12 ਰਾਸ਼ੀਆਂ ਦੇ ਜੀਵਨ 'ਤੇ ਗਹਿਰਾ ਅਸਰ ਪਾਉਂਦਾ ਹੈ। ਸਾਲ 2026 ਦਾ ਸਮਾਂ ਜੋਤਿਸ਼ ਦੇ ਨਜ਼ਰੀਏ ਤੋਂ ਕਾਫੀ ਹਲਚਲ ਵਾਲਾ ਰਹਿਣ ਵਾਲਾ ਹੈ, ਕਿਉਂਕਿ 2 ਜੁਲਾਈ ਤੋਂ 11 ਦਸੰਬਰ ਦੇ ਵਿਚਕਾਰ ਸ਼ਨੀ ਦੇਵ ਆਪਣੀ ਚਾਲ ਅਤੇ ਸਥਿਤੀ ਵਿੱਚ 4 ਵੱਡੇ ਬਦਲਾਅ ਕਰਨ ਜਾ ਰਹੇ ਹਨ। ਸ਼ਨੀ ਦੀ ਇਸ ਬਦਲਦੀ ਚਾਲ ਦਾ ਸਿੱਧਾ ਅਸਰ ਕਰੀਅਰ, ਵਪਾਰ ਅਤੇ ਆਰਥਿਕ ਸਥਿਤੀ 'ਤੇ ਪਵੇਗਾ।

ਸ਼ਨੀ ਦੇ ਬਦਲਾਅ ਦੀਆਂ ਮਹੱਤਵਪੂਰਨ ਤਾਰੀਖਾਂ:
 ਜੁਲਾਈ ਤੋਂ ਦਸੰਬਰ ਤੱਕ ਸ਼ਨੀ ਦੇਵ ਇਨ੍ਹਾਂ ਮੁੱਖ ਤਾਰੀਖਾਂ 'ਤੇ ਆਪਣੀ ਸਥਿਤੀ ਬਦਲਣਗੇ:

•2 ਜੁਲਾਈ 2026: ਜੁਲਾਈ ਦੀ ਸ਼ੁਰੂਆਤ ਵਿੱਚ ਸ਼ਨੀ ਦੇਵ ਬੁੱਧ ਦੇ ਨਕਸ਼ਤਰ 'ਰੇਵਤੀ' ਦੇ ਦੂਜੇ ਭਾਗ 'ਚ ਪ੍ਰਵੇਸ਼ ਕਰਨਗੇ।

•27 ਜੁਲਾਈ 2026: ਸ਼ਨੀ ਦੇਵ ਮੀਨ ਰਾਸ਼ੀ ਵਿੱਚ ਰਹਿੰਦੇ ਹੋਏ ਆਪਣੀ ਉਲਟੀ (ਵਕ੍ਰੀ) ਚਾਲ ਸ਼ੁਰੂ ਕਰਨਗੇ। ਇਹ ਵਕ੍ਰੀ ਅਵਸਥਾ ਕੁੱਲ 138 ਦਿਨਾਂ ਤੱਕ ਰਹੇਗੀ, ਜਿਸ ਦੌਰਾਨ ਸ਼ਨੀ ਕਰਮਾਂ ਦਾ ਬਹੁਤ ਸਖਤੀ ਨਾਲ ਹਿਸਾਬ ਕਰਨਗੇ।

•9 ਅਕਤੂਬਰ 2026: ਉਲਟੀ ਚਾਲ ਚੱਲਦੇ ਹੋਏ ਸ਼ਨੀ ਦੇਵ ਰੇਵਤੀ ਨਕਸ਼ਤਰ ਤੋਂ ਪਿੱਛੇ ਮੁੜ ਕੇ ਫਿਰ ਤੋਂ 'ਉੱਤਰਾ ਭਾਦਰਪਦ' ਨਕਸ਼ਤਰ ਵਿੱਚ ਵਾਪਸ ਆ ਜਾਣਗੇ।

•11 ਦਸੰਬਰ 2026: ਸਾਲ ਦੇ ਅੰਤ ਵਿੱਚ ਸ਼ਨੀ ਦੇਵ ਦੀ ਵਕ੍ਰੀ ਚਾਲ ਖਤਮ ਹੋਵੇਗੀ ਅਤੇ ਉਹ ਫਿਰ ਤੋਂ ਸਿੱਧੀ (ਮਾਰਗੀ) ਚਾਲ ਚੱਲਣਾ ਸ਼ੁਰੂ ਕਰਨਗੇ, ਜਿਸ ਨਾਲ ਲੋਕਾਂ ਦੇ ਰੁਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ।

ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ

 ਸ਼ਨੀ ਦੇਵ ਦੀ ਇਸ ਚਾਲ ਨਾਲ 4 ਵਿਸ਼ੇਸ਼ ਰਾਸ਼ੀਆਂ ਦੀ ਕਿਸਮਤ ਪੂਰੀ ਤਰ੍ਹਾਂ ਪਲਟਣ ਵਾਲੀ ਹੈ:
1.ਬ੍ਰਿਖ (Taurus):
ਇਨ੍ਹਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਨੌਕਰੀਪੇਸ਼ਾ ਲੋਕਾਂ ਨੂੰ Promotion ਜਾਂ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਲੰਬੇ ਸਮੇਂ ਤੋਂ ਫਸਿਆ ਹੋਇਆ ਪੈਸਾ ਵਾਪਸ ਮਿਲਣ ਦੀ ਉਮੀਦ ਹੈ ਅਤੇ ਵਪਾਰ ਵਿੱਚ ਨਿਵੇਸ਼ ਦਾ ਫਾਇਦਾ ਮਿਲੇਗਾ।

2.ਮਿਥੁਨ (Gemini): ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ। ਕਰੀਅਰ ਵਿੱਚ ਅੱਗੇ ਵਧਣ ਦੇ ਸੁਨਹਿਰੀ ਮੌਕੇ ਮਿਲਣਗੇ ਅਤੇ ਸਮਾਜ ਵਿੱਚ ਮਾਨ-ਸਨਮਾਨ ਤੇ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ।

3.ਤੁਲਾ (Libra): ਇਨ੍ਹਾਂ 'ਤੇ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਰਹੇਗੀ। ਕਾਰਜ ਖੇਤਰ ਵਿੱਚ ਵੱਡੇ ਬਦਲਾਅ ਦੇ ਯੋਗ ਹਨ ਅਤੇ ਵਪਾਰ ਵਿੱਚ ਭਾਰੀ ਮੁਨਾਫਾ ਹੋਵੇਗਾ। ਵਿਦੇਸ਼ ਨਾਲ ਜੁੜੇ ਕੰਮ ਕਰਨ ਵਾਲਿਆਂ ਨੂੰ ਕੋਈ ਵੱਡੀ ਸਫਲਤਾ ਮਿਲ ਸਕਦੀ ਹੈ।

4.ਧਨੁ (Sagittarius): ਵਪਾਰ ਵਿੱਚ ਕੋਈ ਵੱਡੀ ਅਤੇ ਫਾਇਦੇਮੰਦ ਡੀਲ ਫਾਈਨਲ ਹੋ ਸਕਦੀ ਹੈ। ਨਵਾਂ ਕੰਮ ਸ਼ੁਰੂ ਕਰਨ ਲਈ ਸਮਾਂ ਉੱਤਮ ਹੈ ਅਤੇ ਧਨ ਲਾਭ ਹੋਣ ਨਾਲ ਪੁਰਾਣੇ ਕਰਜ਼ੇ ਜਾਂ ਆਰਥਿਕ ਤਣਾਅ ਤੋਂ ਮੁਕਤੀ ਮਿਲੇਗੀ।

(ਨੋਟ: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਦੇ ਨਿਯਮਾਂ 'ਤੇ ਅਧਾਰਤ ਹੈ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


Shubam Kumar

Content Editor Shubam Kumar