ਜੂਨ ਦੇ ਪਹਿਲੇ ਹਫ਼ਤੇ ਇਨ੍ਹਾਂ 3 ਰਾਸ਼ੀਆਂ ''ਤੇ ਟੁੱਟੇਗਾ ਮੁਸ਼ਕਲਾਂ ਦਾ ਪਹਾੜ! ਗੁਰੂ ਦੀ ਬਦਲਦੀ ਚਾਲ ਵਧਾਏਗੀ ਪ੍ਰੇਸ਼ਾਨੀਆਂ
Friday, May 29, 2026 - 08:17 AM (IST)
ਨਵੀਂ ਦਿੱਲੀ - ਜੂਨ ਮਹੀਨੇ ਦੀ ਸ਼ੁਰੂਆਤ 'ਚ ਹੀ ਗ੍ਰਹਿਆਂ ਦੀ ਚਾਲ 'ਚ ਇਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। 2 ਜੂਨ, 2026 ਨੂੰ ਗੁਰੂ ਗ੍ਰਹਿ (ਬ੍ਰਹਿਸਪਤੀ) ਮਿਥੁਨ ਰਾਸ਼ੀ 'ਚੋਂ ਨਿਕਲ ਕੇ ਕਰਕ ਰਾਸ਼ੀ 'ਚ ਪ੍ਰਵੇਸ਼ ਕਰਨਗੇ। ਹਾਲਾਂਕਿ ਗੁਰੂ ਦਾ ਇਹ ਗੋਚਰ ਆਪਣੀ ਉੱਚ ਰਾਸ਼ੀ 'ਚ ਹੋਣ ਜਾ ਰਿਹਾ ਹੈ, ਪਰ ਫਿਰ ਵੀ ਕੁਝ ਰਾਸ਼ੀਆਂ ਲਈ ਇਹ ਸਮਾਂ ਚੁਣੌਤੀਪੂਰਨ ਰਹਿ ਸਕਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਇਸ ਬਦਲਾਅ ਦਾ ਸਿੱਧਾ ਅਸਰ ਇਹਨਾਂ ਰਾਸ਼ੀਆਂ ਦੇ ਕਰੀਅਰ ਅਤੇ ਬੈਂਕ ਬੈਲੇਂਸ 'ਤੇ ਦੇਖਣ ਨੂੰ ਮਿਲੇਗਾ।
ਆਓ ਜਾਣਦੇ ਹਾਂ ਉਨ੍ਹਾਂ 3 ਰਾਸ਼ੀਆਂ ਬਾਰੇ ਜਿਨ੍ਹਾਂ ਨੂੰ ਇਸ ਸਮੇਂ ਦੌਰਾਨ ਸਾਵਧਾਨ ਰਹਿਣ ਦੀ ਲੋੜ ਹੈ :-
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲਿਆਂ ਲਈ ਗੁਰੂ ਦਾ ਗੋਚਰ ਬਾਰ੍ਹਵੇਂ ਭਾਵ 'ਚ ਹੋਵੇਗਾ, ਜੋ ਕਿ ਖਰਚੇ ਅਤੇ ਹਾਨੀ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਤੁਹਾਡੇ ਅਚਾਨਕ ਖਰਚੇ ਵਧ ਸਕਦੇ ਹਨ, ਜਿਸ ਕਾਰਨ ਜਮ੍ਹਾ ਪੂੰਜੀ ਖਰਚ ਕਰਨ ਦੀ ਨੌਬਤ ਵੀ ਆ ਸਕਦੀ ਹੈ।
ਸਾਵਧਾਨੀ - ਬਿਨਾਂ ਸੋਚੇ-ਸਮਝੇ ਨਿਵੇਸ਼ ਨਾ ਕਰੋ ਅਤੇ ਕੰਮ ਵਾਲੀ ਥਾਂ 'ਤੇ ਸਹਿਕਰਮੀਆਂ ਨਾਲ ਬਹਿਸ ਤੋਂ ਬਚੋ।
ਉਪਾਅ - ਭਗਵਾਨ ਵਿਸ਼ਨੂੰ ਦੀ ਪੂਜਾ ਕਰਨਾ ਲਾਭਦਾਇਕ ਰਹੇਗਾ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਲਈ ਗੁਰੂ ਦਾ ਗੋਚਰ ਦੁਸ਼ਮਣ ਭਾਵ 'ਚ ਹੋਣ ਜਾ ਰਿਹਾ ਹੈ। ਇਸ ਕਾਰਨ ਗੁਪਤ ਦੁਸ਼ਮਣ ਤੁਹਾਡਾ ਕੰਮ ਵਿਗਾੜਨ ਦੀ ਕੋਸ਼ਿਸ਼ ਕਰ ਸਕਦੇ ਹਨ। ਕੋਰਟ-ਕਚਹਿਰੀ ਦੇ ਮਾਮਲਿਆਂ ਕਾਰਨ ਮਾਨਸਿਕ ਤਣਾਅ ਅਤੇ ਪੈਸੇ ਦੀ ਬਰਬਾਦੀ ਦੀ ਸੰਭਾਵਨਾ ਹੈ।
ਸਾਵਧਾਨੀ - ਕੰਮ ਵਾਲੀ ਥਾਂ 'ਤੇ ਕਿਸੇ 'ਤੇ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ ਅਤੇ ਕਾਰੋਬਾਰੀ ਲੈਣ-ਦੇਣ ਵਿੱਚ ਸਾਵਧਾਨੀ ਵਰਤੋ।
ਉਪਾਅ - ਭਗਵਾਨ ਵਿਸ਼ਨੂੰ ਦੇ ਮੰਤਰਾਂ ਦਾ ਜਾਪ ਕਰੋ।
ਧਨੁ ਰਾਸ਼ੀ
ਧਨੂੰ ਰਾਸ਼ੀ ਦੇ ਸੁਆਮੀ ਗੁਰੂ ਦਾ ਗੋਚਰ ਅੱਠਵੇਂ ਭਾਵ 'ਚ ਹੋਵੇਗਾ, ਜੋ ਕਿ ਸੰਘਰਸ਼ ਅਤੇ ਅਨਿਸ਼ਚਿਤਤਾਵਾਂ ਦਾ ਪ੍ਰਤੀਕ ਹੈ। ਤੁਹਾਨੂੰ ਕੰਮ ਦਾ ਜ਼ਿਆਦਾ ਦਬਾਅ ਮਹਿਸੂਸ ਹੋ ਸਕਦਾ ਹੈ ਅਤੇ ਕਿਸੇ ਕਰੀਬੀ ਤੋਂ ਧੋਖਾ ਮਿਲਣ ਕਾਰਨ ਮਨ ਦੁਖੀ ਰਹਿ ਸਕਦਾ ਹੈ। ਪੁਰਖੀ ਜਾਇਦਾਦ ਨਾਲ ਜੁੜੇ ਮਾਮਲੇ ਅਦਾਲਤ ਤੱਕ ਪਹੁੰਚ ਸਕਦੇ ਹਨ।
ਸਾਵਧਾਨੀ - ਸੱਟੇਬਾਜ਼ੀ ਅਤੇ ਜੋਖਮ ਭਰੇ ਨਿਵੇਸ਼ ਤੋਂ ਦੂਰ ਰਹੋ।
ਉਪਾਅ - ਪੀਲੀਆਂ ਚੀਜ਼ਾਂ ਦਾ ਦਾਨ ਕਰਨਾ ਸ਼ੁਭ ਰਹੇਗਾ।
ਨੋਟ - ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
