ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਅੰਨ੍ਹੇਵਾਹ ਵਰ੍ਹੇਗਾ ਨੋਟਾਂ ਦਾ ਮੀਂਹ

Wednesday, May 20, 2026 - 07:44 AM (IST)

ਅੱਜ ਤੋਂ ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ ! ਅੰਨ੍ਹੇਵਾਹ ਵਰ੍ਹੇਗਾ ਨੋਟਾਂ ਦਾ ਮੀਂਹ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ 'ਚ ਸ਼ੁੱਕਰ ਗ੍ਰਹਿ ਨੂੰ ਸੁੱਖ-ਸੁਵਿਧਾਵਾਂ, ਧਨ ਅਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ। ਅੱਜ ਦੇ ਦਿਨ ਭਾਵ ਕਿ 20 ਮਈ ਨੂੰ ਸ਼ੁੱਕਰ ਗ੍ਰਹਿ ਆਪਣੀ ਚਾਲ ਬਦਲਦੇ ਹੋਏ ਰਾਹੁ ਦੇ ਨਛੱਤਰ 'ਆਰਦਰਾ' 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਜੋਤਿਸ਼ ਵਿਗਿਆਨ ਅਨੁਸਾਰ ਸ਼ੁੱਕਰ ਅਤੇ ਰਾਹੁ ਆਪਸ 'ਚ ਮਿੱਤਰ ਗ੍ਰਹਿ ਹਨ, ਇਸ ਲਈ ਸ਼ੁੱਕਰ ਦਾ ਇਹ ਗੋਚਰ ਕਈ ਰਾਸ਼ੀਆਂ ਲਈ ਬੇਹੱਦ ਸ਼ੁਭ ਫਲ ਦੇਣ ਵਾਲਾ ਸਾਬਤ ਹੋਵੇਗਾ। ਖਾਸ ਕਰਕੇ 3 ਰਾਸ਼ੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਇਸ ਦੌਰਾਨ ਕਰੀਅਰ 'ਚ ਸਫਲਤਾ ਅਤੇ ਵੱਡਾ ਆਰਥਿਕ ਲਾਭ ਮਿਲਣ ਦੇ ਯੋਗ ਬਣ ਰਹੇ ਹਨ।

ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਪੈਸੇ ਦੀ ਬਾਰਿਸ਼ :-

ਬ੍ਰਿਖ
- ਸ਼ੁੱਕਰ ਤੁਹਾਡੀ ਰਾਸ਼ੀ ਦੇ ਸੁਆਮੀ ਹਨ ਅਤੇ ਇਸ ਸਮੇਂ ਤੁਹਾਡੇ ਧਨ ਦੇ ਘਰ 'ਚ ਬਿਰਾਜਮਾਨ ਹਨ। ਰਾਹੁ ਦੇ ਨਛੱਤਰ 'ਚ ਜਾਣ ਨਾਲ ਤੁਹਾਨੂੰ ਅਚਾਨਕ ਵੱਡਾ ਧਨ ਲਾਭ ਹੋ ਸਕਦਾ ਹੈ। ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲਿਆਂ ਲਈ ਇਹ ਸਮਾਂ ਬਹੁਤ ਫਾਇਦੇਮੰਦ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਕਲਾ ਅਤੇ ਤਕਨੀਕੀ ਖੇਤਰ ਨਾਲ ਜੁੜੇ ਲੋਕਾਂ ਨੂੰ ਤਰੱਕੀ ਦੇ ਨਵੇਂ ਮੌਕੇ ਮਿਲਣਗੇ।

ਮਿਥੁਨ 
- ਸ਼ੁੱਕਰ ਇਸ ਸਮੇਂ ਤੁਹਾਡੀ ਹੀ ਰਾਸ਼ੀ 'ਚ ਮੌਜੂਦ ਹਨ। ਇਸ ਨਛੱਤਰ ਪਰਿਵਰਤਨ ਨਾਲ ਤੁਹਾਡੇ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਖਾਸ ਕਰਕੇ ਆਈ.ਟੀ. ਖੇਤਰ ਅਤੇ ਕ੍ਰਿਏਟਿਵ ਕੰਮ ਕਰਨ ਵਾਲੇ ਲੋਕਾਂ ਨੂੰ ਪਦ ਉੱਨਤੀ ਮਿਲ ਸਕਦੀ ਹੈ। ਤੁਹਾਡਾ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਦੀ ਉਮੀਦ ਹੈ ਅਤੇ ਆਮਦਨ ਦੇ ਵਾਧੂ ਸਰੋਤ ਵੀ ਬਣ ਸਕਦੇ ਹਨ।

ਕੁੰਭ 
- ਸ਼ਨੀ-ਰਾਹੁ-ਸ਼ੁੱਕਰ ਦੀ ਆਪਸੀ ਮਿੱਤਰਤਾ ਕਾਰਨ ਕੁੰਭ ਰਾਸ਼ੀ ਵਾਲਿਆਂ ਲਈ ਇਹ ਬਦਲਾਅ ਬੇਹੱਦ ਸਕਾਰਾਤਮਕ ਰਹੇਗਾ। ਵਿਦਿਆਰਥੀਆਂ ਨੂੰ ਪ੍ਰੀਖਿਆਵਾਂ 'ਚ ਸਫਲਤਾ ਮਿਲੇਗੀ ਅਤੇ ਕਰੀਅਰ 'ਚ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲਣਗੇ। ਕੁਝ ਲੋਕਾਂ ਨੂੰ ਜੱਦੀ ਜਾਇਦਾਦ ਤੋਂ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਨੂੰ ਕੋਈ ਵੱਡੀ ਡੀਲ ਮਿਲ ਸਕਦੀ ਹੈ, ਜਿਸ ਨਾਲ ਮੁਨਾਫਾ ਵਧੇਗਾ।

ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 
 
 


author

Sunaina

Content Editor

Related News