ਸ਼ੁੱਕਰਵਾਰ ਤੋਂ ਬਦਲਣਗੇ ਇਨ੍ਹਾਂ 4 ਰਾਸ਼ੀਆਂ ਦੇ ਦਿਨ!  'ਭੱਦਰ ਯੋਗ'ਖੁੱਲ੍ਹਣਗੇ ਤਰੱਕੀ ਦੇ ਰਾਹ ਤੇ ਪੈਸਿਆਂ ਦੀ ਹੋਵੇਗੀ

Friday, May 22, 2026 - 08:56 AM (IST)

ਸ਼ੁੱਕਰਵਾਰ ਤੋਂ ਬਦਲਣਗੇ ਇਨ੍ਹਾਂ 4 ਰਾਸ਼ੀਆਂ ਦੇ ਦਿਨ!  'ਭੱਦਰ ਯੋਗ'ਖੁੱਲ੍ਹਣਗੇ ਤਰੱਕੀ ਦੇ ਰਾਹ ਤੇ ਪੈਸਿਆਂ ਦੀ ਹੋਵੇਗੀ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਅਨੁਸਾਰ, ਗ੍ਰਹਿਆਂ ਦੀ ਚਾਲ 'ਚ ਬਦਲਾਅ ਹਰ ਰਾਸ਼ੀ 'ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਇਸੇ ਲੜੀ 'ਚ 29 ਮਈ 2026 ਨੂੰ ਬੁੱਧ ਗ੍ਰਹਿ ਆਪਣੀ ਸਵੈ-ਰਾਸ਼ੀ ਮਿਥੁਨ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਬੁੱਧ ਦੇ ਮਿਥੁਨ ਰਾਸ਼ੀ 'ਚ ਜਾਣ ਨਾਲ 'ਭੱਦਰ ਯੋਗ' ਦਾ ਨਿਰਮਾਣ ਹੋਵੇਗਾ, ਜੋ ਕਿ ਪੰਚ ਮਹਾਪੁਰਸ਼ ਯੋਗਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਸ਼ੁਭ ਯੋਗ ਦੇ ਪ੍ਰਭਾਵ ਨਾਲ 4 ਖਾਸ ਰਾਸ਼ੀਆਂ ਨੂੰ ਕਰੀਅਰ, ਕਾਰੋਬਾਰ ਅਤੇ ਸਿੱਖਿਆ ਦੇ ਖੇਤਰ 'ਚ ਵੱਡੀ ਸਫਲਤਾ ਮਿਲਣ ਦੀ ਉਮੀਦ ਹੈ।

ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ :-

ਮਿਥੁਨ ਰਾਸ਼ੀ
- ਬੁੱਧ ਇਸ ਰਾਸ਼ੀ ਦੇ ਪਹਿਲੇ ਭਾਵ 'ਚ ਗੋਚਰ ਕਰੇਗਾ। ਇਸ ਦੌਰਾਨ ਤੁਹਾਡੇ ਅਟਕੇ ਹੋਏ ਕੰਮ ਪੂਰੇ ਹੋ ਸਕਦੇ ਹਨ। ਕਾਰੋਬਾਰ 'ਚ ਸਾਂਝੇਦਾਰੀ ਨਾਲ ਵੱਡਾ ਲਾਭ ਹੋਣ ਦੀ ਸੰਭਾਵਨਾ ਹੈ ਅਤੇ ਭਵਿੱਖ ਲਈ ਕੀਤੇ ਗਏ ਨਿਵੇਸ਼ ਫਾਇਦੇਮੰਦ ਸਾਬਤ ਹੋਣਗੇ।

ਕੰਨਿਆ ਰਾਸ਼ੀ
- ਬੁੱਧ ਦਾ ਇਹ ਗੋਚਰ ਤੁਹਾਡੇ ਕਰਮ ਭਾਵ 'ਚ ਹੋਵੇਗਾ, ਜਿਸ ਨਾਲ ਕਰੀਅਰ ਅਤੇ ਕਾਰੋਬਾਰ ਦੋਵਾਂ 'ਚ ਉੱਨਤੀ ਮਿਲੇਗੀ। ਨੌਕਰੀ ਪੇਸ਼ਾ ਲੋਕਾਂ ਨੂੰ ਨਵੀਂ ਜਗ੍ਹਾ ਸਵਿੱਚ ਕਰਨ ਦੇ ਮੌਕੇ ਮਿਲ ਸਕਦੇ ਹਨ ਅਤੇ ਫਸਿਆ ਹੋਇਆ ਧਨ ਵਾਪਸ ਮਿਲਣ ਦੇ ਯੋਗ ਹਨ।

ਧਨੁ ਰਾਸ਼ੀ
- ਸਾਂਝੇਦਾਰੀ 'ਚ ਕੰਮ ਕਰਨ ਵਾਲਿਆਂ ਦਾ ਵਪਾਰ ਫੈਲੇਗਾ ਅਤੇ ਨਵਾਂ ਬਿਜ਼ਨਸ ਸ਼ੁਰੂ ਕਰਨ ਲਈ ਸਮਾਂ ਅਨੁਕੂਲ ਹੈ। ਮੀਡੀਆ, ਲੇਖਣੀ ਅਤੇ ਅਦਾਕਾਰੀ ਦੇ ਖੇਤਰ ਨਾਲ ਜੁੜੇ ਲੋਕਾਂ ਨੂੰ ਵੱਡੀਆਂ ਉਪਲਬਧੀਆਂ ਮਿਲ ਸਕਦੀਆਂ ਹਨ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਣ ਦੀ ਵੀ ਪੂਰੀ ਉਮੀਦ ਹੈ।

ਮੀਨ ਰਾਸ਼ੀ
- ਇਸ ਰਾਸ਼ੀ ਦੇ ਜਾਤਕਾਂ ਲਈ ਇਹ ਯੋਗ ਬਹੁਤ ਸ਼ੁਭ ਰਹੇਗਾ। ਪਰਿਵਾਰ 'ਚ ਸੁਖ-ਸ਼ਾਂਤੀ ਵਧੇਗੀ ਅਤੇ ਜੱਦੀ ਕਾਰੋਬਾਰ 'ਚ ਚੰਗੇ ਨਤੀਜੇ ਮਿਲਣਗੇ। ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਸਫਲਤਾ ਮਿਲ ਸਕਦੀ ਹੈ ਅਤੇ ਬੈਂਕ ਬੈਲੇਂਸ 'ਚ ਵਾਧਾ ਹੋਵੇਗਾ।

ਨੋਟ :- ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।


author

Sunaina

Content Editor

Related News