ਇਨ੍ਹਾਂ 4 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ! ਹੋਵੇਗਾ ਪੈਸਾ ਹੀ ਪੈਸਾ, ਬਣ ਰਿਹਾ ਵਿਆਹ ਦਾ ਵੀ ਸੰਯੋਗ

5/24/2026 8:50:11 PM

ਵੈੱਬ ਡੈਸਕ : ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਜੂਨ 2026 ਦਾ ਮਹੀਨਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੌਰਾਨ ਗ੍ਰਹਿਆਂ ਦੀ ਚਾਲ ਵਿੱਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਜੋਤਿਸ਼ਾਂ ਅਨੁਸਾਰ 18 ਜੂਨ 2026 ਨੂੰ ਗਿਆਨ ਤੇ ਭਾਗ ਦੇ ਕਾਰਕ ਦੇਵਗੁਰੂ ਬ੍ਰਹਸਪਤੀ (ਗੁਰੂ) ਸ਼ਨੀ ਦੇ ਸ਼ੁਭ ਪੁਸ਼ਯ ਨਕਸ਼ਤਰ ਵਿੱਚ ਪ੍ਰਵੇਸ਼ ਕਰਨਗੇ। ਜੋਤਿਸ਼ ਵਿੱਚ ਪੁਸ਼ਯ ਨਕਸ਼ਤਰ ਨੂੰ ਸਾਰੇ 27 ਨਕਸ਼ਤਰਾਂ ਦਾ 'ਰਾਜਾ' ਅਤੇ ਅਤਿਅੰਤ ਕਲਿਆਣਕਾਰੀ ਮੰਨਿਆ ਜਾਂਦਾ ਹੈ।
ਗੁਰੂ ਦਾ ਇਹ ਨਕਸ਼ਤਰ ਪਰਿਵਰਤਨ ਸਾਰੀਆਂ 12 ਰਾਸ਼ੀਆਂ 'ਤੇ ਪ੍ਰਭਾਵ ਪਾਵੇਗਾ, ਪਰ ਕਕਰ, ਕੰਨਿਆ, ਧਨੁ ਅਤੇ ਮੀਨ ਰਾਸ਼ੀ ਵਾਲਿਆਂ ਲਈ ਇਹ ਸਮਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ ਤੇ ਉਨ੍ਹਾਂ ਦਾ 'ਗੋਲਡਨ ਟਾਈਮ' (ਸੁਨਹਿਰੀ ਸਮਾਂ) ਸ਼ੁਰੂ ਹੋ ਸਕਦਾ ਹੈ। ਇਸ ਤੋਂ ਪਹਿਲਾਂ 2 ਜੂਨ ਨੂੰ ਗੁਰੂ ਆਪਣੀ ਉੱਚ ਰਾਸ਼ੀ ਕਕਰ ਵਿੱਚ ਵੀ ਪ੍ਰਵੇਸ਼ ਕਰਨਗੇ।

ਇਨ੍ਹਾਂ 4 ਖਾਸ ਰਾਸ਼ੀਆਂ 'ਤੇ ਹੋਣ ਵਾਲੀ ਕ੍ਰਿਪਾ
•ਕਰਕ ਰਾਸ਼ੀ :
ਇਹ ਪਰਿਵਰਤਨ ਇਸ ਰਾਸ਼ੀ ਵਾਲਿਆਂ ਲਈ ਬਹੁਤ ਫਲਦਾਇਕ ਰਹੇਗਾ। ਨੌਕਰੀਪੇਸ਼ਾ ਲੋਕਾਂ ਨੂੰ ਕੰਮ ਵਾਲੀ ਥਾਂ 'ਤੇ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ ਤੇ ਸੀਨੀਅਰ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਮਿਲੇਗਾ। ਇਸ ਸਮੇਂ ਦੌਰਾਨ ਤੁਹਾਡੀ ਫੈਸਲੇ ਲੈਣ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।

•ਕੰਨਿਆ ਰਾਸ਼ੀ: ਆਰਥਿਕ ਪੱਖੋਂ ਇਹ ਸਮਾਂ ਬਹੁਤ ਹੀ ਉੱਤਮ ਰਹਿਣ ਵਾਲਾ ਹੈ। ਫਸਿਆ ਹੋਇਆ ਪੈਸਾ ਵਾਪਸ ਮਿਲਣ ਦੇ ਨਾਲ-ਨਾਲ ਆਮਦਨ ਦੇ ਨਵੇਂ ਸਰੋਤ ਬਣਨਗੇ। ਸ਼ੇਅਰ ਬਾਜ਼ਾਰ ਅਤੇ ਜਾਇਦਾਦ ਵਿੱਚ ਕੀਤੇ ਨਿਵੇਸ਼ ਤੋਂ ਦੁੱਗਣਾ ਲਾਭ ਹੋਣ ਦੀ ਸੰਭਾਵਨਾ ਹੈ।

•ਧਨੁ ਰਾਸ਼ੀ : ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ ਅਤੇ ਕੋਈ ਵੱਡੀ ਡੀਲ ਹੱਥ ਲੱਗ ਸਕਦੀ ਹੈ। ਕੰਮ ਵਾਲੀ ਥਾਂ 'ਤੇ ਚੱਲ ਰਹੇ ਵਿਵਾਦ ਖਤਮ ਹੋਣਗੇ ਅਤੇ ਤਰੱਕੀ (ਪ੍ਰਮੋਸ਼ਨ) ਦੇ ਯੋਗ ਬਣਨਗੇ। ਇਸ ਦੇ ਨਾਲ ਹੀ ਪੁਰਾਣੇ ਕਰਜ਼ਿਆਂ ਤੋਂ ਮੁਕਤੀ ਮਿਲ ਸਕਦੀ ਹੈ।

•ਮੀਨ ਰਾਸ਼ੀ : 18 ਜੂਨ ਤੋਂ ਬਾਅਦ ਦਾ ਸਮਾਂ ਤੁਹਾਡੇ ਪਰਿਵਾਰਕ ਜੀਵਨ ਵਿੱਚ ਮਿਠਾਸ ਅਤੇ ਮਾਨਸਿਕ ਸੰਤੁਸ਼ਟੀ ਲੈ ਕੇ ਆਵੇਗਾ। ਘਰ ਵਿੱਚ ਕੋਈ ਮੰਗਲਮਈ ਕੰਮ ਹੋ ਸਕਦਾ ਹੈ ਅਤੇ ਕੁਆਰੇ ਲੋਕਾਂ ਲਈ ਵਿਆਹ ਦੇ ਚੰਗੇ ਰਿਸ਼ਤੇ ਆ ਸਕਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਰੁਕੇ ਹੋਏ ਕੰਮ ਵੀ ਇਸ ਸਮੇਂ ਪੂਰੇ ਹੋਣਗੇ।

(ਨੋਟ: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਦੇ ਨਿਯਮਾਂ 'ਤੇ ਅਧਾਰਤ ਹੈ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


Shubam Kumar

Content Editor Shubam Kumar