ਰਾਜਸਥਾਨ ''ਚ ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧੀ

Saturday, Oct 13, 2018 - 05:17 PM (IST)

ਰਾਜਸਥਾਨ ''ਚ ਜ਼ੀਕਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧੀ

ਨਵੀਂ ਦਿੱਲੀ (ਭਾਸ਼ਾ)- ਰਾਜਸਥਾਨ ਦੀ ਰਾਜਧਾਨੀ ਵਿਚ ਜ਼ੀਕਾ ਮਰੀਜ਼ਾਂ ਦੀ ਗਿਣਤੀ ਵਧ ਕੇ 51 ਪਹੁੰਚ ਗਈ ਹੈ। ਇਸ ਦੌਰਾਨ ਰਾਸ਼ਟਰੀ ਮਲੇਰੀਆ ਖੋਜ ਸੰਸਥਾਨ (ਐਨ.ਆਈ.ਐਮ.ਆਰ.) ਦੀ ਇਕ ਟੀਮ ਨੇ ਜੈਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਮੱਛਰਾਂ ਦੇ ਨਵੇਂ ਨਮੂਨੇ ਇਕੱਠੇ ਕੀਤੇ। ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਕੁਲ 50 ਮਰੀਜ਼ਾਂ ਵਿਚ ਜ਼ੀਕਾ ਵਾਇਰਸ ਦੀ ਜਾਂਚ ਦੇ ਨਤੀਜੇ ਹਾਂ ਪੱਖੀ ਆਏ ਹਨ। ਇਨ੍ਹਾਂ ਵਿਚੋਂ 11  ਗਰਭਵਤੀ ਔਰਤਾਂ ਹਨ।

ਸ਼ਾਸਤਰੀ ਨਗਰ ਇਲਾਕੇ ਤੋਂ ਬਾਅਦ ਗੁਆਂਢ ਦੇ ਸਿੰਧੀ ਕੈਂਪ ਵਿਚ ਰਾਜਪੂਤ ਹੋਸਟਲ ਵਿਚ ਰਹਿਣ ਵਾਲੇ ਤਿੰਨ ਵਿਦਿਆਰਥੀਆਂ ਦੀ ਜਾਂਚ ਦੇ ਨਤੀਜੇ ਹਾਂ ਪੱਖੀ ਆਏ ਹਨ। ਵਾਇਰਸ ਤੋਂ ਪ੍ਰਭਾਵਿਤ ਹੋਣ ਦਾ ਸਭ ਤੋਂ ਪਹਿਲਾ ਮਾਮਲਾ 22 ਸਤੰਬਰ ਨੂੰ ਆਇਆ ਸੀ ਜਦੋਂ 85 ਸਾਲਾ ਮਹਿਲਾ ਦੀ ਜਾਂਚ ਦੇ ਨਤੀਜੇ ਹਾਂ ਪੱਖੀ ਆਏ। ਮਹਿਲਾ ਨੇ ਪਹਿਲਾਂ ਵੀ ਕਿਤੇ ਦੀ ਯਾਤਰਾ ਵੀ ਨਹੀਂ ਕੀਤੀ ਸੀ। ਵਾਇਰਸ ਦਾ ਪ੍ਰਸਾਰ ਰੋਕਣ ਲਈ ਸ਼ਾਸਤਰੀ ਨਗਰ ਇਲਾਕੇ ਵਿਚ ਧੂਏਂ ਦਾ ਛਿੜਕਾਅ ਕੀਤਾ ਗਿਆ ਅਤੇ ਲਾਰਵਾ ਪੈਦਾ ਹੋਣ ਤੋਂ ਰੋਕਣ ਲਈ ਵੱਖ-ਵੱਖ ਉਪਾਅ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਸਹਿਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ 30 ਮਾਮਲੇ ਵਿਚ ਇਲਾਜ ਤੋਂ ਬਾਅਦ ਮਰੀਜ਼ਾਂ ਦੀ ਸਥਿਤੀ ਠੀਕ ਹੋ ਰਹੀ ਹੈ। ਜੈਪੁਰ ਵਿਚ ਨਿਗਰਾਨੀ ਟੀਮਾਂ ਦੀ ਗਿਣਤੀ 50 ਤੋਂ ਵਧਾ ਕੇ 170 ਕਰ ਦਿੱਤੀ ਗਈ ਹੈ ਅਤੇ ਜ਼ੀਕਾ ਵਾਇਰਸ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਹੀਰਾ ਬਾਗ ਟ੍ਰੇਨਿੰਗ ਕੇਂਦਰ ਵਿਚ ਵੱਖਰੇ ਤੌਰ 'ਤੇ ਵਿਸ਼ੇਸ਼ ਵਾਰਡ ਬਣਾਇਆ ਗਿਆ ਹੈ।


Related News