ਜ਼ਾਕਿਰ ਨਾਇਕ ਦੇ ਪਾਸਪੋਰਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ
Friday, Jul 14, 2017 - 12:26 AM (IST)
ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਵਿਵਦਾਪੂਰਨ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦਾ ਪਾਸਪੋਰਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਅੱਤਵਾਦ ਦੇ ਕਥਿਤ ਵਿੱਤੀ ਮਾਮਲੇ 'ਚ ਲੋੜਿੰਦਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਕੁਝ ਦਿਨ ਪਹਿਲਾਂ ਸਬੰਧਿਤ ਏਜੰਸੀ ਤੋਂ ਇਕ ਅਪੀਲ ਪ੍ਰਾਪਤ ਹੋਈ ਸੀ। ਅਸੀਂ ਪਾਸਪੋਰਟ ਰੱਦ ਕਰਨ ਦੀ ਅਪੀਲ 'ਤੇ ਕਾਰਵਾਈ ਕੀਤੀ ਹੈ। ਅਜਿਹੇ ਕਦਮਾਂ ਲਈ ਇਕ ਪ੍ਰਕਿਰਿਆਂ ਹੁੰਦੀ ਹੈ ਜਿਸ 'ਚ ਕਾਨੂੰਨ ਦੇ ਪ੍ਰਬੰਧਾਂ ਦੇ ਅਨੁਰੂਪ ਪਾਲਣ ਕਰਨਾ ਹੁੰਦਾ ਹੈ ਅਤੇ ਅਸੀਂ ਕਾਰਵਾÎਈ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ ਦੇ ਅੱਤਵਾਦ ਅਤੇ ਧਨ ਸੋਧ ਦੇ ਦੋਸ਼ਾਂ ਦੇ ਸਿਲਸਿਲੇ 'ਚ ਨਾਇਕ ਦੀ ਜਾਂਚ ਚੱਲ ਰਹੀ ਹੈ। ਉਹ 1 ਜੁਲਾਈ 2016 ਨੂੰ ਭਾਰਤ ਤੋਂ ਬਾਹਰ ਚਲੇ ਗਿਆ ਸੀ।
ਇਸ ਤੋਂ ਪਹਿਲਾਂ ਪੜੋਸੀ ਦੇਸ਼ ਬੰਗਲਾਦੇਸ਼ ਦੇ ਅੱਤਵਾਦੀਆਂ ਨੇ ਦਾਅਵਾ ਕੀਤਾ ਸੀ ਕਿ ਉਹ ਜਿਹਾਦ ਛੱਡਣ ਦੇ ਸੰਬੰਧ 'ਚ ਨਾਇਕ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਹੋਏ। ਸੁਰੱਖਿਆ ਏਜੰਸੀਆਂ ਮੁਤਾਬਕ ਨਾਇਕ ਨੇ ਪਿਛਲੇ ਸਾਲ ਜਨਵਰੀ 'ਚ ਆਪਣੇ ਪਾਸਪੋਰਟ ਨੂੰ ਰਿਨਿਊ ਕਰਵਾਇਆ ਸੀ ਅਤੇ ਜਿਸ ਦੀ ਮਿਆਦ ਹੁਣ ਦੱਸ ਸਾਲ ਦੀ ਹੈ।
