''''ਹਾਲੇ ਜ਼ਿੰਦਾ ਨੇ ਜ਼ਾਕਿਰ ਹੁਸੈਨ...'''' !
Monday, Dec 16, 2024 - 12:38 AM (IST)
ਨੈਸ਼ਨਲ ਡੈਸਕ- ਪਦਮਸ਼੍ਰੀ ਤੇ ਪਦਮ ਵਿਭੂਸ਼ਣ ਵਰਗੇ ਕਈ ਐਵਾਰਡ ਜਿੱਤਣ ਵਾਲੇ ਮਹਾਨ ਤਬਲਾ ਵਾਦਕ ਦੀ ਕਰੀਬ 1 ਹਫ਼ਤਾ ਪਹਿਲਾਂ ਸਿਹਤ ਵਿਗੜ ਗਈ ਸੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਅਮਰੀਕਾ ਦੇ ਸੈਨਫਰਾਂਸਿਸਕੋ ਸਥਿਤ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ।
ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਦੇਸ਼ ਦੇ ਸਿਆਸਤਦਾਨਾਂ ਤੋਂ ਲੈ ਕੇ ਫਿਲਮੀ ਜਗਤ ਤੇ ਸੰਗੀਤ ਜਗਤ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸਾਂਝੀ ਕਰ ਕੇ ਦੁੱਖ ਜਤਾਇਆ ਹੈ।
ਇਸੇ ਦੌਰਾਨ ਐਕਸ 'ਤੇ ਇਕ ਪੋਸਟ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਕਿਹਾ ਜਾ ਰਿਹਾ ਹੈ ਕਿ ਜ਼ਾਕਿਰ ਹੁਸੈਨ ਦੀ ਮੌਤ ਨਹੀਂ ਹੋਈ ਹੈ। ਉਹ ਹਾਲੇ ਇਲਾਜ ਅਧੀਨ ਹਨ। ਅਸਲ 'ਚ ਇਹ ਇਕ ਅਣ-ਅਧਿਕਾਰਿਤ ਅਕਾਊਂਟ ਹੈ, ਜੋ ਕਿ ਅਮੀਰ ਔਲੀਆ ਦੇ ਨਾਂ ਤੋਂ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੱਲ੍ਹ ਲੱਗਿਆ 'ਛੁਆਰਾ', ਅੱਜ ਖੜ੍ਹੇ ਪੈਰ ਵਿਆਹ ਤੋਂ ਮੁਕਰ ਗਈ ਲਾੜੀ, ਖ਼ਾਲੀ ਹੱਥ ਮੁੜੀ ਬਰਾਤ
ਇਸ ਪੋਸਟ 'ਚ ਲਿਖਿਆ ਗਿਆ ਹੈ ਕਿ ਉਹ ਜ਼ਾਕਿਰ ਹੁਸੈਨ ਦਾ ਭਤੀਜਾ ਹੈ। ਉਸ ਨੇ ਅੱਗੇ ਲਿਖਿਆ ਕਿ ਜ਼ਾਕਿਰ ਖ਼ਾਨ ਦੀ ਮੌਤ ਨਹੀਂ ਹੋਈ, ਉਹ ਜ਼ੇਰੇ ਇਲਾਜ ਹਨ। ਉਸ ਨੇ ਲਿਖਿਆ ਕਿ ਉਨ੍ਹਾਂ ਦੀ ਮੌਤ ਦੀਆਂ ਅਫ਼ਵਾਹਾਂ ਨਾ ਉਡਾਈਆਂ ਜਾਣ ਤੇ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ ਜਾਣ।
ਹਾਲਾਂਕਿ ਇਸ ਅਕਾਊਂਟ ਨੂੰ ਵੈਰੀਫਾਈ ਨਹੀਂ ਕੀਤਾ ਜਾ ਸਕਿਆ, ਪਰ ਇਸ ਪੋਸਟ 'ਚ ਕਿੰਨੀ ਸੱਚਾਈ ਹੈ, ਇਹ ਵੀ ਕੁਝ ਦੇਰ 'ਚ ਸਾਹਮਣੇ ਆ ਹੀ ਜਾਵੇਗਾ। ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਪੋਸਟ ਰਾਹੀਂ ਜ਼ਾਕਿਰ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਇਹ ਵੀ ਪੜ੍ਹੋ- ਮੁਸ਼ਕਲਾਂ 'ਚ ਘਿਰਿਆ ਮਸ਼ਹੂਰ ਪੰਜਾਬੀ ਗਾਇਕ, 'ਪਤਨੀ' ਨੇ ਹੀ ਕਰਵਾ'ਤੀ FIR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e