300 ਦੀ ਰਫ਼ਤਾਰ ''ਤੇ ਬਾਈਕ ਚਲਾ ਰਿਹਾ ਸੀ ਮਸ਼ਹੂਰ ਯੂਟਿਊਬਰ, ਵਾਪਰ ਗਿਆ ਭਾਣਾ

05/05/2023 6:00:26 PM

ਨੈਸ਼ਨਲ ਡੈਸਕ- ਦੇਹਰਾਦੂਨ ਦੇ 22 ਸਾਲਾ ਨਾਮੀਂ ਯੂਟਿਊਬਰ ਅਗਸਤਿਆ ਚੌਹਾਨ ਦੀ ਬੁੱਧਵਾਰ ਨੂੰ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਅਗਸਤਿਆ ਬਾਈਕ ਰਾਈਡਰ ਦੇ ਨਾਲ ਹੀ ਯੂਟਿਊਬਰ ਸੀ। ਬਾਈਕ ਨੇ ਹੀ ਉਸਨੂੰ ਨੌਜਵਾਨਾਂ 'ਚ ਚੰਗੀ ਸ਼ੋਹਰਤ ਦਿਵਾਈ ਸੀ। ਇਸੇ ਬਾਈਕ ਨਾਲ ਉਹ ਸਟੰਟ ਵੀ ਕਰਦਾ ਸੀ।

ਉਸਦਾ ਯੂਟਿਊਬ 'ਤੇ ਪ੍ਰੋ ਰਾਈਡਰ 1000 ਨਾਮ ਦਾ ਚੈਨਲ ਹੈ ਜਿਸਦੇ ਲੱਖਾਂ ਸਬਸਕ੍ਰਾਈਬਰ ਹਨ। ਸੋਸ਼ਲ ਮੀਡੀਆ 'ਤੇ ਲੱਖਾਂ ਲੋਕ ਉਸਨੂੰ ਫਾਲੋ ਕਰਦੇ ਸਨ। ਉਸਨੂੰ ਸੁਪਰ ਬਾਈਕ ਦਾ ਸ਼ੌਂਕ ਸੀ। 20 ਲੱਖ ਦੀ ਜੰਬੋ ਬਾਈਕ 'ਤੇ ਜਦੋਂ ਉਹ ਨਿਕਲਦਾ ਸੀ ਤਾਂ ਅਲੱਗ ਹੀ ਸਪੀਡ ਹੁੰਦੀ ਸੀ। ਨੌਜਵਾਨ ਉਸਦੀ ਵੀਡੀਓ ਦੇ ਦੀਵਾਨੇ ਸੀ ਪਰ ਦੇਹਰਾਦੂਨ ਦੇ 22 ਸਾਲ ਦੇ ਯੂਟਿਊਬਰ ਅਗਸਤਿਆ ਚੌਹਾਨ ਦੀ ਯਮੁਨਾ ਐਕਸਪ੍ਰੈਸਵੇ 'ਤੇ ਸੜਕ ਹਾਦਸੇ 'ਚ ਮੌਤ ਹੋ ਗਈ। ਦੋ ਦਿਨ ਪਹਿਲਾਂ ਹੀ ਉਸਨੇ ਆਪਣੇ ਯੂਟਿਊਬਰ ਚੈਨਲ 'ਤੇ ਵੀਡੀਓ ਪੋਸਟ ਕੀਤੀ ਸੀ। ਇਹ ਉਸਦੀ ਆਖਰੀ ਵੀਡੀਓ ਬਣ ਗਈ ਹੈ। ਇਸ ਵਿਚ ਉਸਨੇ ਦੱਸਿਆ ਸੀ ਕਿ ਉਹ ਦੇਹਰਾਦੂਨ ਤੋਂ ਦਿੱਲੀ ਲਈ ਨਿਕਲ ਰਿਹਾਹੈ ਅਤੇ ਉੱਥੇ ਪਹੁੰਚ ਕੇ ਆਪਣੀ ਭੈਣ ਦਾ ਦਿੱਤਾ ਗਿਫਟ ਖੋਲ੍ਹੇਗਾ। ਆਪਣੀ ਆਖਰੀ ਵੀਡੀਓ 'ਚ ਅਗਸਤਿਆ ਨੇ ਕਿਹਾ ਕਿ ਦੋਸਤੋ, ਤੁਹਾਨੂੰ ਪਤਾ ਹੈ ਕਿ ਮੇਰੀ ਭੈਣ ਹੁਣੇ ਲੰਡਨ ਤੋਂ ਆਈ ਹੈ। ਉਹ ਮੇਰੇ ਲਈ ਗਿਫਟ ਲਿਆਈ ਸੀ ਪਰ 20 ਦਿਨਾਂ ਤੋਂ ਇੰਝ ਹੀ ਪਿਆ ਹੋਇਆ ਹੈ। ਉਦੋਂ ਤੋਂ ਅਨਬਾਕਸ ਹੀ ਨਹੀਂ ਕੀਤਾ। ਇਸਨੂੰ ਵੀ ਦਿੱਲੀ ਜਾ ਕੇ ਅਨਬਾਕਸ ਕਰਾਂਗਾ। 

ਇਹ ਵੀ ਪੜ੍ਹੋ– ਨਵਾਂ ਮੋਬਾਇਲ ਨਿਯਮ! ਬਿਨਾਂ ਹੈੱਡਫੋਨ ਵੀਡੀਓ ਵੇਖੀ ਤਾਂ ਹੋਵੇਗੀ ਜੇਲ੍ਹ, ਲੱਗੇਗਾ 5,000 ਰੁਪਏ ਜੁਰਮਾਨਾ

PunjabKesari

ਇਹ ਵੀ ਪੜ੍ਹੋ– ਮਣੀਪੁਰ 'ਚ ਭੜਕੀ ਹਿੰਸਾ ਮਗਰੋਂ ਧਰਨਾਕਾਰੀਆਂ ਨੂੰ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਤਾਜ਼ਾ ਹਾਲਾਤ

ਦਿੱਲੀ 'ਚ ਯੂਟਿਊਬਰਾਂ ਦੀ ਬੈਠਕ ਤੋਂ ਪਹਿਲਾਂ ਆਪਣੇ ਚਾਰ ਬਾਈਕ ਰਾਈਡਰਾਂ ਨਾਲ ਯਮੁਨਾ ਐਕਸਪ੍ਰੈਸਵੇ 'ਤੇ ਬਾਈਕ ਰਾਈਡਿੰਗ ਲਈ ਨਿਕਲਿਆ ਸੀ। ਬਾਈਕ ਰਾਈਡਿੰਗ ਕਰਦੇ ਹੋਏ ਦਿੱਲੀ ਪਰਤਦੇ ਸਮੇਂ ਬੁੱਧਵਾਰ ਸਵੇਰੇ 10 ਵਜੇ ਟੱਪਲ 'ਚ ਪੁਆਇੰਟ 46 'ਤੇ ਅਚਾਨਕ ਉਸਦੀ ਬਾਈਕ ਬੇਕਾਬੂ ਹੋ ਕੇ ਸੜਕ ਕਿਨਾਰੇ ਡਿਵਾਈਡਰ ਨਾਲ ਟਕਰਾ ਗਈ। ਡਿਵਾਈਡਰ ਨਾਲ ਟੱਕਰ ਲੱਗਣ ਤੋਂ ਬਾਅਦ ਉਸਦਾ ਹੈਲਮੇਟ ਸਿਰ ਤੋਂ ਉਤਰ ਗਿਆ ਅਤੇ ਸੜਕ 'ਤੇ ਸਿਰ ਟਕਰਾਉਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਇਹ ਵੀ ਪੜ੍ਹੋ– ਹੁਣ ਜੀਓ, ਏਅਰਟੈੱਲ ਤੇ Vi ਨੂੰ ਟੱਕਰ ਦੇਵੇਗੀ Zoom, ਭਾਰਤ 'ਚ ਮਿਲਿਆ ਟੈਲੀਕਾਮ ਕੰਪਨੀ ਦਾ ਲਾਇਸੈਂਸ

ਅਗਸਤਿਆ ਨੇ ਦੱਸਿਆ ਕਿ ਉਹ ਆਪਣੀ ਸੁਪਰਬਾਈਕ ਨੂੰ ਦਿੱਲੀ ਪਹੁੰਚ ਕੇ ਮੋਡੀਫਾਈ ਕਰਵਾਏਗਾ। ਕਾਫੀ ਸਮੇਂ ਤੋਂ ਉਹ ਪਲਾਨ ਬਣਾ ਰਿਹਾ ਸੀ ਪਰ ਮੌਕਾ ਹੀ ਨਹੀਂ ਮਿਲਿਆ। ਉੱਤਰਾਖੰਡ ਦੀ ਸਰਹੱਦ ਪਾਰ ਕਰਦੇ ਹੋਏ ਯੂਟਿਊਬਰ ਨੇ ਬਾਈਕ ਦੀ ਸਪੀਡ ਵਧਾ ਦਿੱਤੀ ਸੀ। ਰਸਤੇ 'ਚ ਹਾਈਵੇ 'ਤੇ ਉਹ ਇਕ ਦੂਜੇ ਬਾਈਕ ਸਵਾਰ ਨਾਲ ਰੇਸ ਵੀ ਲਗਾਉਂਦਾ ਹੈ। ਹੈਲਮੇਟ 'ਚ ਲੱਗੇ ਕੈਮਰੇ ਨਾਲ ਯੂਟਿਊਬਰ ਆਪਣੀ ਗੱਲ ਕਰਨਾ ਜਾਰੀ ਰੱਖਦਾ ਹੈ। ਉਹ ਕਹਿੰਦਾ ਹੈ ਕਿ ਅੱਜ ਮੈਂ ਬਾਈਕ ਦੀ ਸਪੀਡ 300 ਤੋਂ ਉਪਰ ਲੈ ਕੇ ਜਾਵਾਂਗਾ ਅਤੇ ਪਤਾ ਲੱਗ ਜਾਵੇਗਾ ਜ਼ੈੱਡ ਐਕਸ ਬਾਈਕ ਕਿੰਨ ਸਪੀਡ ਤਕ ਚੱਲ ਸਕਦੀ ਹੈ। ਇਸਦੇ ਨਾਲ ਹੀ ਉਹ ਰੇਸ ਵਧਾ ਦਿੰਦਾ ਹੈ।

PunjabKesari

ਇਹ ਵੀ ਪੜ੍ਹੋ– J&K: ਰਾਜ਼ੌਰੀ 'ਚ 5 ਜਵਾਨ ਸ਼ਹੀਦ, ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਇਆ ਵੱਡਾ ਧਮਾਕਾ

ਉਹ ਆਪਣੀ ਨੂੰ 279 ਕਿਲੋਮੀਟ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚਾ ਦਿੰਦਾ ਹੈ। ਉਹ ਕਹਿੰਦਾ ਹੈ ਕਿ ਮੈਨੂੰ ਨਹੀਂ ਪਤਾ ਮੈਂ ਕਿੰਨੀ ਸਪੀਡ ਤਕ ਬਾਈਕ ਚਲਾਈ ਹੈ। ਹਵਾ ਦਾ ਦਬਾਅ ਬਹੁਤ ਖਤਰਨਾਕ ਹੈ। ਪੰਜਵੇ ਗਿਅਰ 'ਚ ਹਵਾ ਦਾ ਜੋ ਧੱਕਾ ਲੱਗ ਰਿਹਾ ਹੈ ਖਤਰਨਾਕ ਹੈ, ਜਿਵੇਂ ਪਿੱਛੋਂ ਕੋਈ ਖਿੱਚ ਰਿਹਾ ਹੈ।

ਜਦੋਂ ਅਗਸਤਿਆ ਦੇਹਰਾਦੂਨ ਤੋਂ ਦਿੱਲੀ ਲਈ ਬਾਈਕ 'ਤੇ ਨਿਕਲਿਆ ਸੀ, ਰਸਤੇ 'ਚ ਬਾਈਕ ਦਾ ਪੈਨਲ ਟੁੱਟ ਗਿਆ ਸੀ। ਉਸਨੇ ਬੋਲਿਆ ਕਿ ਦਿੱਲੀ ਪਹੁੰਚਿਆ ਨਹੀਂ ਅਤੇ ਖਰਚਾ ਪਹਿਲਾਂ ਹੋ ਗਿਆ। ਯੂਟਿਊਬਰ ਨੇ ਕਿਹਾ ਸੀ ਕਿ ਚੈਨ ਟਾਈਟ ਕਰਵਾ ਲੈਂਦਾ ਹਾ ਜੇਕਰ ਚੈਨ ਟੁੱਟ ਗਈ ਤਾਂ ਪੂਰੀ ਰਾਈਡ ਖਰਾਬ ਹੋ ਜਾਵੇਗੀ ਪਰ ਚੈਨ ਟਾਈਟ ਨਹੀਂ ਹੋ ਸਕੀ। ਕੁਝ ਸਮੇਂ ਬਾਅਦ ਖਬਰ ਆਈ ਕਿ ਯਮੁਨਾ ਐਕਸਪ੍ਰੈਸਵੇ 'ਤੇ ਬਾਈਕਰਜ਼ ਨਾਲ ਘੁੰਮਣ ਨਿਕਲੇ ਅਗਸਤਿਆ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ– ਮਾਣਹਾਨੀ ਮਾਮਲੇ 'ਚ ਭਾਰਤੀ-ਅਮਰੀਕੀ ਸਿੱਖ ਅੱਗੇ ਝੁਕੇ ਏਲਨ ਮਸਕ, ਅਦਾ ਕਰਨੇ ਪੈਣਗੇ 10,000 ਡਾਲਰ


Rakesh

Content Editor

Related News