ਟ੍ਰੇਨ ਦੀ ਛੱਤ ’ਤੇ ਚੜ੍ਹਿਆ ਨੌਜਵਾਨ ਕਰੰਟ ਲੱਗਣ ਕਾਰਨ ਝੁਲਸਿਆ

Saturday, Mar 14, 2026 - 10:01 PM (IST)

ਟ੍ਰੇਨ ਦੀ ਛੱਤ ’ਤੇ ਚੜ੍ਹਿਆ ਨੌਜਵਾਨ ਕਰੰਟ ਲੱਗਣ ਕਾਰਨ ਝੁਲਸਿਆ

ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰੇਲਵੇ ਸਟੇਸ਼ਨ ’ਤੇ ਸ਼ਨੀਵਾਰ ਦੁਪਹਿਰ ਨੂੰ ਇਕ ਖ਼ਤਰਨਾਕ ਹਾਦਸਾ ਵਾਪਰ ਗਿਆ ਅਤੇ ਇਸ ਦੌਰਾਨ, ਰੇਲਵੇ ਪ੍ਰਸ਼ਾਸਨ ਦੀ ਇਕ ਵੱਡੀ ਸੁਰੱਖਿਆ ਕੁਤਾਹੀ ਵੀ ਸਾਹਮਣੇ ਆਈ। ਦਰਅਸਲ ਇੱਥੇ ਇਕ ਨਵੀਂ ਟ੍ਰੇਨ ਦੇ ਸ਼ੁਰੂ ਹੋਣ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸੇ ਦੌਰਾਨ ਇਕ ਨੌਜਵਾਨ ਇਕ ਹੋਰ ਪਲੇਟਫਾਰਮ ’ਤੇ ਖੜ੍ਹੀ ਟ੍ਰੇਨ ਦੀ ਛੱਤ ’ਤੇ ਚੜ੍ਹ ਗਿਆ ਅਤੇ ਜਿਵੇਂ ਹੀ ਉਹ ਛੱਤ ’ਤੇ ਖੜ੍ਹਾ ਹੋਇਆ, ਉੱਥੇ ਉੱਪਰ ਤੋਂ ਲੰਘ ਰਹੀ 25 ਹਜ਼ਾਰ ਵੋਲਟ ਦੀ ਹਾਈ ਵੋਲਟੇਜ ਓਵਰਹੈੱਡ ਤਾਰ ਦੀ ਲਪੇਟ ’ਚ ਆ ਗਿਆ, ਜਿਸ ਦੇ ਚੱਲਦੇ ਉਸ ਨੂੰ 25 ਹਜ਼ਾਰ ਵੋਲਟ ਦਾ ਕਰੰਟ ਲੱਗ ਗਿਆ। ਕਰੰਟ ਦਾ ਝਟਕਾ ਇੰਨਾ ਜ਼ੋਰਦਾਰ ਸੀ ਕਿ ਉਸ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਇਸ ਨਾਲ ਸਟੇਸ਼ਨ ਦੀ ਸੁਰੱਖਿਆ ’ਚ ਤਾਇਨਾਤ ਜਵਾਨਾਂ ਅਤੇ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਹੇਠਾਂ ਉਤਾਰਿਆ ਅਤੇ ਹਸਪਤਾਲ ’ਚ ਦਾਖਲ ਕਰਵਾਇਆ।


author

Rakesh

Content Editor

Related News