ਇਟਲੀ ''ਚ ਗੁਰਦੁਆਰੇ ਬਾਹਰ ਗੋਲ਼ੀ ਲੱਗਣ ਨਾਲ ਕਲਾਨੌਰ ਦੇ ਨੌਜਵਾਨ ਦੀ ਮੌਤ

Sunday, Apr 19, 2026 - 09:43 PM (IST)

ਇਟਲੀ ''ਚ ਗੁਰਦੁਆਰੇ ਬਾਹਰ ਗੋਲ਼ੀ ਲੱਗਣ ਨਾਲ ਕਲਾਨੌਰ ਦੇ ਨੌਜਵਾਨ ਦੀ ਮੌਤ

ਕਲਾਨੌਰ (ਹਰਜਿੰਦਰ ਸਿੰਘ ਗੋਰਾਇਆ) : ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਵਿੱਚ ਨਿਕਲ ਰਹੇ ਨਗਰ ਕੀਰਤਨ ਤੋਂ ਪਹਿਲਾਂ ਕੁਝ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਦੇ ਵਿਚ ਡੇਰਾ ਬਾਬਾ ਨਾਨਕ ਦੇ ਪਿੰਡ ਦਰਗਾਬਾਦ ਦੇ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਪੂਰੇ ਇਲਾਕੇ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।

ਜਾਣਕਾਰੀ ਅਨੁਸਾਰ  ਪਿੰਡ ਦਰਗਾਬਾਦ ਦੇ ਜੰਮਪਲ ਰਜਿੰਦਰ ਸਿੰਘ ਰੰਮੀ ਪ੍ਰਬੰਧਕ ਗੁਰਦੁਆਰਾ ਮਾਤਾ ਸਾਹਿਬ ਕੌਰ ਅਤੇ ਮੋਰਿੰਡਾ ਦੇ ਪਿੰਡ ਕਲਹੇੜੀ ਨਾਲ ਸੰਬੰਧਿਤ ਗੁਰਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਥੇ ਦੱਸਣਯੋਗ ਹੈ ਕਿ ਰਜਿੰਦਰ ਸਿੰਘ ਰੰਮੀ ਪਿੰਡ ਦਰਗਾਬਾਦ ਦੇ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਪੁੱਤਰ ਸਨ ਜੋ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਸਨ ਅਤੇ ਜੋ ਬਿਜ਼ਨਸਮੈਨ ਅਤੇ ਧਾਰਮਿਕ ਸਖਸੀਅਤ ਵੱਲੋਂ ਪ੍ਰਸਿੱਧ ਸਨ। ਇਲਾਕੇ ਦੇ ਹੋਣਹਾਰ ਨੌਜਵਾਨ ਰਜਿੰਦਰ ਸਿੰਘ ਰੰਮੀ ਦੀ ਮੌਤ ਦੀ ਖ਼ਬਰ ਪਿੰਡ ਪੁੱਜਣ 'ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 

ਸੂਤਰਾਂ ਤੋਂ ਪਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ  ਸ਼ੁੱਕਰਵਾਰ ਰਾਤ 12 ਵਜੇ ਕਰੀਬ ਦੀਆਂ ਨਗਰ ਕੀਰਤਨ ਤਿਆਰੀਆਂ ਕਰਕੇ ਗੁਰਦੁਆਰੇ ਦੇ ਬਾਹਰ ਆਪਣੀ ਦੁਕਾਨ ਅੱਗੇ ਖੜ੍ਹੇ ਸਨ ਅਤੇ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਹਫੜਾ ਦੜਫੀ ਮਚ ਗਈ ਅਤੇ ਗੋਲੀਆਂ ਲੱਗਣ ਕਾਰਨ ਰਜਿੰਦਰ ਸਿੰਘ  ਦਰਗਾਬਾਦ ਅਤੇ ਗੁਰਮੀਤ ਸਿੰਘ ਕਲਹੇੜੀ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ। ਪੁਲਸ ਵੱਲੋਂ ਪੁੱਛਗਿੱਛ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਦੱਸਣਯੋਗ ਹੈ ਕਿ ਰਜਿੰਦਰ ਸਿੰਘ ਰੰਮੀ ਦੇ ਤਿੰਨ ਪੁੱਤਰ ਹਨ। ਰਜਿੰਦਰ ਸਿੰਘ ਦੀ ਮੌਤ 'ਤੇ ਉਹਨਾਂ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਨਾਲ ਇਲਾਕੇ ਦੀਆਂ ਸ਼ਖਸੀਅਤਾਂ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।


author

Baljit Singh

Content Editor

Related News