ਗਰਮੀ ਦਾ ਕਹਿਰ ! ਕੇਰਲ ''ਚ ਲੂ ਲੱਗਣ ਕਾਰਨ ਹੋਈ ਵਿਅਕਤੀ ਦੀ ਮੌਤ, ਸੂਬੇ ''ਚ ਅਜਿਹਾ ਪਹਿਲਾ ਮਾਮਲਾ

Thursday, Apr 23, 2026 - 03:51 PM (IST)

ਗਰਮੀ ਦਾ ਕਹਿਰ ! ਕੇਰਲ ''ਚ ਲੂ ਲੱਗਣ ਕਾਰਨ ਹੋਈ ਵਿਅਕਤੀ ਦੀ ਮੌਤ, ਸੂਬੇ ''ਚ ਅਜਿਹਾ ਪਹਿਲਾ ਮਾਮਲਾ

ਨੈਸ਼ਨਲ ਡੈਸਕ- ਇਸ ਸਮੇਂ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ 'ਚ ਤਪਦੀ ਗਰਮੀ ਪੈਣ ਲੱਗੀ ਹੈ। ਇਸ ਦੌਰਾਨ ਕੇਰਲ 'ਚ ਪੈ ਰਹੀ ਅੱਤ ਦੀ ਗਰਮੀ ਨੇ ਵੀ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ 'ਚ ਲੂ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੰਨੂਰ ਜ਼ਿਲ੍ਹੇ ਵਿੱਚ ਇੱਕ 37 ਸਾਲਾ ਵਿਅਕਤੀ ਦੀ ਗਰਮੀ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਮੋਵਾਨਚੇਰੀ ਦੇ ਰਹਿਣ ਵਾਲੇ ਸਨਲ ਕੁਮਾਰ ਐਮ.ਵੀ. ਵਜੋਂ ਹੋਈ ਹੈ। ਸਨਲ ਬੁੱਧਵਾਰ ਦੁਪਹਿਰ ਕਰੀਬ 1:20 ਵਜੇ ਇੱਕ ਖੂਹ ਪੁੱਟਣ ਦਾ ਕੰਮ ਕਰ ਰਿਹਾ ਸੀ। ਭਿਆਨਕ ਗਰਮੀ ਅਤੇ ਤਿੱਖੀ ਧੁੱਪ ਕਾਰਨ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਤੁਰੰਤ ਨਜ਼ਦੀਕੀ ਕਲੀਨਿਕ ਅਤੇ ਫਿਰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਵੀਰਵਾਰ ਦੁਪਹਿਰ ਉਸ ਨੇ ਦਮ ਤੋੜ ਦਿੱਤਾ।


author

Harpreet SIngh

Content Editor

Related News