''ਆਜ਼ਾਦੀ ਦੇ ਅੰਮ੍ਰਿਤ ਕਾਲ'' ''ਚ ਦੇਸ਼ ਨੂੰ ਮਹਾਨ ਬਣਾਉਣ ਲਈ ਖ਼ੁਦ ਨੂੰ ਭਾਰਤ ਮਾਤਾ ਨੂੰ ਸਮਰਪਿਤ ਕਰਨ ਨੌਜਵਾਨ: ਸ਼ਾਹ

Monday, Aug 14, 2023 - 05:50 PM (IST)

''ਆਜ਼ਾਦੀ ਦੇ ਅੰਮ੍ਰਿਤ ਕਾਲ'' ''ਚ ਦੇਸ਼ ਨੂੰ ਮਹਾਨ ਬਣਾਉਣ ਲਈ ਖ਼ੁਦ ਨੂੰ ਭਾਰਤ ਮਾਤਾ ਨੂੰ ਸਮਰਪਿਤ ਕਰਨ ਨੌਜਵਾਨ: ਸ਼ਾਹ

ਅਹਿਮਦਾਬਾਦ- ਭਾਰਤ ਦੇ 77ਵੇਂ ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ ਮਹਾਨ ਰਾਸ਼ਟਰ ਬਣਾਉਣ ਲਈ ‘ਆਜ਼ਾਦੀ ਦੇ ਅੰਮ੍ਰਿਤ ਕਾਲ’ ਦੇ 25 ਸਾਲਾਂ ਦੌਰਾਨ ਆਪਣੇ ਆਪ ਨੂੰ ਸਮਰਪਿਤ ਕਰਨ। ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇੱਥੇ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ (ਏ.ਐੱਮ.ਸੀ.) ਵੱਲੋਂ ਆਯੋਜਿਤ 'ਤਿਰੰਗਾ ਯਾਤਰਾ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸ਼ਾਹ ਨੇ ਕਿਹਾ, “ਸਾਨੂੰ ਹੁਣ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਆਜ਼ਾਦ ਹਾਂ ਪਰ ਸਾਨੂੰ ਆਪਣੇ ਦੇਸ਼ ਲਈ ਜਿਊਣ ਤੋਂ ਕੋਈ ਨਹੀਂ ਰੋਕ ਸਕਦਾ।''

ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ 15 ਅਗਸਤ 2022 ਨੂੰ ਹਰ ਘਰ 'ਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਗੁਜਰਾਤ 'ਚ ਇਕ ਕਰੋੜ ਪਰਿਵਾਰ 'ਚੋਂ ਹਰ ਇਕ ਆਪਣੇ ਘਰ ਤਿਰੰਗਾ ਲਹਿਰਾਉਂਦਾ ਹੈ ਤਾਂ ਪੂਰਾ ਸੂਬਾ ਅਤੇ ਦੇਸ਼ ‘ਤਿਰੰਗੇ ਦੇ ਰੰਗ 'ਚ ਰੰਗਿਆ’ ਜਾਵੇਗਾ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 25 ਸਾਲ (2022 ਤੋਂ 15 ਅਗਸਤ, 2047 ਤੱਕ) ਨੂੰ "ਆਜ਼ਾਦੀ ਦੇ ਅੰਮ੍ਰਿਤ ਕਾਲ" ਵਜੋਂ ਮਨਾਉਣ ਅਤੇ ਦੇਸ਼ ਨੂੰ ਮਹਾਨ ਅਤੇ ਹਰ ਖੇਤਰ ਵਿਚ ਨੰਬਰ ਇਕ ਬਣਾਉਣ ਲਈ ਇਸ ਦੀ ਵਰਤੋਂ ਕਰਨ।

ਆਪਣੇ ਸੰਬੋਧਨ ਵਿਚ ਸ਼ਾਹ ਨੇ ਕਿਹਾ ਕਿ ਇਹ ‘ਅੰਮ੍ਰਿਤ ਕਾਲ’ ਸਾਡੀ ਨੌਜਵਾਨ ਪੀੜ੍ਹੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੇ 90 ਸਾਲਾਂ ਤੱਕ ਦੇਸ਼ ਦੇ ਆਜ਼ਾਦੀ ਸੰਘਰਸ਼ ਦੀ ਅਗਵਾਈ ਕੀਤੀ ਅਤੇ ਦੇਸ਼ ਨੂੰ ਬਸਤੀਵਾਦ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ, ਉਸੇ ਤਰ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ 2047 ਤੱਕ ਦੇ 25 ਸਾਲ ਭਾਰਤ ਮਾਤਾ ਨੂੰ ਸਮਰਪਿਤ ਕਰ ਕੇ ਮਹਾਨ ਭਾਰਤ ਬਣਾਉਣਾ ਹੋਵੇਗਾ। 
 


author

Tanu

Content Editor

Related News