ਨੌਜਵਾਨਾਂ ਨੇ ਚਾਟ ਖਾਂਦੇ ਹੋਏ ਬਣਾਈ ਅਜਿਹੀ Reel, ਹੁਣ ਲੱਭ ਰਹੀ ਪੁਲਸ
Wednesday, Oct 23, 2024 - 04:06 PM (IST)
ਮੁਜ਼ੱਫਰਨਗਰ- ਦਿਨ ਦਿਹਾੜੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਰੀਲ ਬਣਾਉਣੀ ਮਹਿੰਗੀ ਪੈ ਗਈ। ਦਰਅਸਲ ਨੌਜਵਾਨ ਚਾਟ ਖਾਂਦੇ ਸਮੇਂ ਅਗਵਾ ਕਰਨ ਦੀ ਰੀਲ ਬਣਾ ਰਹੇ ਸਨ। ਜਿਸ ਕਾਰਨ ਉੱਥੇ ਖੜ੍ਹੇ ਲੋਕਾਂ ਨੇ ਨੌਜਵਾਨ ਦੇ ਸੱਚੀ ਅਗਵਾ ਹੋਣ ਦੇ ਖ਼ਦਸ਼ੇ ਕਾਰਨ ਰੀਲ ਬਣਾ ਰਹੇ ਇਨ੍ਹਾਂ ਨੌਜਵਾਨਾਂ ਨੂੰ ਘੇਰ ਲਿਆ। ਹਾਲਾਤ ਵਿਗੜਦੇ ਦੇਖ ਇਨ੍ਹਾਂ ਨੌਜਵਾਨਾਂ ਨੇ ਕਿਸੇ ਤਰ੍ਹਾਂ ਕੈਮਰਾ ਦਿਖਾ ਕੇ ਆਪਣੀ ਜਾਨ ਬਚਾਈ ਪਰ ਇਹ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਪੁਲਸ ਵੀ ਹਰਕਤ 'ਚ ਆ ਗਈ। ਪੁਲਸ ਨੇ ਹੁਣ ਵਾਇਰਲ ਰੀਲ ਦੇ ਆਧਾਰ 'ਤੇ ਇਨ੍ਹਾਂ ਮੁੰਡਿਆਂ ਦੀ ਪਛਾਣ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਪੂਰਾ ਮਾਮਲਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ : ਕੁੱਲ 9 ਦਿਨ ਲਈ ਬੈਂਕ ਬੰਦ! ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਤਿੰਨ ਨੌਜਵਾਨ ਜਨਤਕ ਥਾਂ 'ਤੇ ਆਪਸ 'ਚ ਅਗਵਾ ਕਰਨ ਦੀ ਰੀਲ ਬਣਾ ਰਹੇ ਸਨ। ਇਸ ਦੌਰਾਨ ਆਸ-ਪਾਸ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਘੇਰ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹ ਕਿਡਨੈਪਿੰਗ ਰੀਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ 'ਚ ਸਾਰੀ ਘਟਨਾ ਸਾਫ਼ ਦਿਖਾਈ ਦੇ ਰਹੀ ਹੈ ਕਿ ਇਕ ਬਾਈਕ 'ਤੇ ਸਵਾਰ ਦੋ ਨੌਜਵਾਨ ਤਿਆਰ ਚਾਟ ਦੀ ਰੇਹੜੀ ਕੋਲ ਰੁਕਦੇ ਹਨ ਅਤੇ ਉੱਥੇ ਚਾਟ ਖਾ ਰਹੇ ਇਕ ਨੌਜਵਾਨ ਨੂੰ ਕੋਈ ਨਸ਼ੀਲੀ ਚੀਜ਼ ਖੁਆ ਕੇ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੌਰਾਨ ਅਗਵਾ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਆਸ-ਪਾਸ ਦੇ ਲੋਕਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਘੇਰ ਲਿਆ ਅਤੇ ਨੌਜਵਾਨਾਂ ਨੇ ਕੈਮਰੇ ਦਿਖਾ ਕੇ ਆਪਣੀ ਜਾਨ ਬਚਾਈ ਪਰ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਦਾ ਨੋਟਿਸ ਲੈਂਦੇ ਹੋਏ ਹੁਣ ਰੀਲ 'ਚ ਦਿਖਾਈ ਦੇ ਰਹੇ ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰ ਕੇ ਆਪਣੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8