ਕੀ ਤੁਸੀਂ ਵੀ ਖੜ੍ਹੇ ਹੋ ਕੇ ਜਾਂ ਮੋਬਾਈਲ ਦੇਖਦੇ ਹੋਏ ਖਾਂਦੇ ਹੋ ਖਾਣਾ? ਸੁਧਾਰ ਲਓ ਇਹ ਆਦਤਾਂ, ਨਹੀਂ ਤਾਂ...

Friday, Feb 06, 2026 - 10:43 AM (IST)

ਕੀ ਤੁਸੀਂ ਵੀ ਖੜ੍ਹੇ ਹੋ ਕੇ ਜਾਂ ਮੋਬਾਈਲ ਦੇਖਦੇ ਹੋਏ ਖਾਂਦੇ ਹੋ ਖਾਣਾ? ਸੁਧਾਰ ਲਓ ਇਹ ਆਦਤਾਂ, ਨਹੀਂ ਤਾਂ...

ਵੈੱਬ ਡੈਸਕ - ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਅਸੀਂ ਅਕਸਰ ਇਸ ਗੱਲ 'ਤੇ ਤਾਂ ਧਿਆਨ ਦਿੰਦੇ ਹਾਂ ਕਿ ਅਸੀਂ 'ਕੀ' ਖਾ ਰਹੇ ਹਾਂ, ਪਰ ਇਸ ਗੱਲ ਨੂੰ ਬਿਲਕੁਲ ਭੁੱਲ ਜਾਂਦੇ ਹਾਂ ਕਿ ਅਸੀਂ 'ਕਿਵੇਂ' ਖਾ ਰਹੇ ਹਾਂ। ਸਿਹਤ ਮਾਹਿਰਾਂ ਅਤੇ ਆਯੁਰਵੇਦ ਅਨੁਸਾਰ, ਖਾਣਾ ਖਾਣ ਦਾ ਗਲਤ ਤਰੀਕਾ ਚੰਗੇ ਤੋਂ ਚੰਗੇ ਪੌਸ਼ਟਿਕ ਭੋਜਨ ਨੂੰ ਵੀ 'ਜ਼ਹਿਰ' ਬਣਾ ਸਕਦਾ ਹੈ। ਜੇਕਰ ਤੁਹਾਨੂੰ ਵੀ ਖਾਣਾ ਖਾਣ ਤੋਂ ਬਾਅਦ ਭਾਰੀਪਨ, ਗੈਸ ਜਾਂ ਤੇਜ਼ਾਬ ਬਣਨ ਦੀ ਸ਼ਿਕਾਇਤ ਰਹਿੰਦੀ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।

ਇਹ ਵੀ ਪੜ੍ਹੋ :- ਸਾਵਧਾਨ! ਟੈਸਟ ਨਾਰਮਲ ਹੋਣ ਦੇ ਬਾਵਜੂਦ ਸਰੀਰਕ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਇਹ ਵੱਡੀ ਵਜ੍ਹਾ

PunjabKesari

ਖੜ੍ਹੇ ਹੋ ਕੇ ਖਾਣਾ ਖਾਣਾ
- ਅੱਜ-ਕੱਲ੍ਹ ਬਹੁਤ ਸਾਰੇ ਲੋਕ ਕਾਹਲੀ 'ਚ ਖੜ੍ਹੇ ਹੋ ਕੇ ਖਾਣਾ ਖਾਂਦੇ ਹਨ। ਮਾਹਿਰਾਂ ਅਨੁਸਾਰ, ਖੜ੍ਹੇ ਹੋ ਕੇ ਖਾਣ ਨਾਲ ਭੋਜਨ ਸਿੱਧਾ ਹੇਠਾਂ ਚਲਾ ਜਾਂਦਾ ਹੈ, ਜਿਸ ਨਾਲ ਪਾਚਨ ਪ੍ਰਣਾਲੀ 'ਤੇ ਬੁਰਾ ਅਸਰ ਪੈਂਦਾ ਹੈ ਅਤੇ ਗੋਡਿਆਂ ਦੇ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ।

PunjabKesari

ਮੋਬਾਈਲ ਜਾਂ ਟੀਵੀ ਦੀ ਵਰਤੋਂ
- ਖਾਣਾ ਖਾਂਦੇ ਸਮੇਂ ਸਕ੍ਰੀਨ ਦੇਖਣ ਨਾਲ ਸਾਡਾ ਦਿਮਾਗ ਪੇਟ ਤੋਂ ਆਉਣ ਵਾਲੇ 'ਤ੍ਰਿਪਤੀ' (ਰੱਜ ਜਾਣ) ਦੇ ਸੰਕੇਤਾਂ ਨੂੰ ਨਹੀਂ ਸਮਝ ਪਾਉਂਦਾ। ਇਸ ਨਾਲ ਅਸੀਂ ਲੋੜ ਤੋਂ ਵੱਧ ਖਾ ਲੈਂਦੇ ਹਾਂ, ਜੋ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਬਣਦਾ ਹੈ।

ਇਹ ਵੀ ਪੜ੍ਹੋ :- ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਵਰਦਾਨ ਹੈ ਇਹ 'healthy candy', ਹੁਣ ਘਰ ਬੈਠੇ ਮਿੰਟਾਂ 'ਚ ਕਰੋ ਤਿਆਰ

ਖਾਣੇ ਦੇ ਤੁਰੰਤ ਬਾਅਦ ਪਾਣੀ ਪੀਣਾ
- ਸਾਡੇ ਪੇਟ 'ਚ ਖਾਣਾ ਪਚਾਉਣ ਲਈ ਇਕ 'ਜਠਰ ਅਗਨੀ' ਹੁੰਦੀ ਹੈ। ਜੇਕਰ ਅਸੀਂ ਖਾਣੇ ਦੇ ਤੁਰੰਤ ਬਾਅਦ ਪਾਣੀ ਪੀ ਲੈਂਦੇ ਹਾਂ, ਤਾਂ ਇਹ ਅੱਗ ਸ਼ਾਂਤ ਹੋ ਜਾਂਦੀ ਹੈ ਅਤੇ ਖਾਣਾ ਪਚਣ ਦੀ ਬਜਾਏ ਪੇਟ 'ਚ 'ਸੜਨ' ਲੱਗਦਾ ਹੈ।

ਇਹ ਵੀ ਪੜ੍ਹੋ :- ਦਿਲ ਦੀਆਂ ਬਿਮਾਰੀਆਂ ਤੋਂ ਚਾਹੁੰਦੇ ਹੋ ਨਿਜਾਤ? ਸਿਰਫ਼ 2 ਦਿਨਾਂ ਦੀ ਇਹ ਖਾਸ Diet ਕੰਟਰੋਲ ਕਰੇਗੀ ਗੰਦਾ Cholesterol

PunjabKesari

ਇਨ੍ਹਾਂ ਨਿਯਮਾਂ ਦੀ ਕਰੋ ਪਾਲਣਾ :-

-  ਹਮੇਸ਼ਾ ਜ਼ਮੀਨ 'ਤੇ ਚੌਂਕੜੀ ਮਾਰ ਕੇ ਜਾਂ ਕੁਰਸੀ 'ਤੇ ਸ਼ਾਂਤ ਹੋ ਕੇ ਬੈਠ ਕੇ ਭੋਜਨ ਕਰੋ।
- ਭੋਜਨ ਨੂੰ ਇੰਨਾ ਚਬਾਓ ਕਿ ਉਹ ਮੂੰਹ 'ਚ ਹੀ ਪੇਸਟ ਬਣ ਜਾਵੇ। ਇਸ ਨਾਲ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਮਿਲਦੇ ਹਨ।

ਇਹ ਵੀ ਪੜ੍ਹੋ :- ਤੁਹਾਡੀ ਰਸੋਈ 'ਚ ਲੁਕਿਆ ਹੈ ਕੈਂਸਰ ਨਾਲ ਲੜਨ ਦਾ ਰਾਜ਼, ਅਪਣਾਓ ਇਹ 'ਐਂਟੀ-ਕੈਂਸਰ ਡਾਈਟ'

- ਪੇਟ ਨੂੰ ਕਦੇ ਵੀ 100% ਨਾ ਭਰੋ। ਥੋੜ੍ਹੀ ਜਿਹੀ ਜਗ੍ਹਾ ਹਵਾ ਅਤੇ ਪਾਚਨ ਕਿਰਿਆ ਲਈ ਖਾਲੀ ਛੱਡੋ।
-  ਖਾਣੇ ਤੋਂ 40 ਮਿੰਟ ਬਾਅਦ ਕੋਸਾ ਪਾਣੀ ਪੀਣਾ ਸਭ ਤੋਂ ਉੱਤਮ ਹੈ।
- ਰਾਤ ਦੇ ਖਾਣੇ ਤੋਂ ਬਾਅਦ 10 ਮਿੰਟ ਵਜਰਾਸਨ 'ਚ ਬੈਠਣਾ ਪਾਚਨ ਲਈ ਵਰਦਾਨ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt
 


author

Sunaina

Content Editor

Related News