Online ਗੇਮ 'ਚ ਗਵਾ 'ਤੇ 96 ਲੱਖ, ਹੁਣ ਪਰਿਵਾਰ ਨੇ ਵੀ ਮੋੜ ਲਿਆ ਮੂੰਹ, ਨੌਜਵਾਨ ਨੇ ਰੋ-ਰੋ ਦੱਸੀ ਹੱਡੀ ਬੀਤੀ

Thursday, Sep 19, 2024 - 06:53 PM (IST)

ਨਵੀਂ ਦਿੱਲੀ : ਆਨਲਾਈਨ ਗੇਮਿੰਗ ਦੇ ਨਾਂ 'ਤੇ ਕਈ ਲੋਕ ਹਜ਼ਾਰਾਂ, ਲੱਖਾਂ ਰੁਪਏ ਗੁਆ ਲੈਂਦੇ ਹਨ। ਉਸੇ ਗੇਮਿੰਗ ਲਈ ਇਸ਼ਤਿਹਾਰ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਦਿਖਾਏ ਜਾਂਦੇ ਹਨ। ਨੌਜਵਾਨ ਇਨ੍ਹਾਂ ਇਸ਼ਤਿਹਾਰਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਖੇਡ ਖੇਡਦੇ ਹਨ। ਕਈ ਵਾਰ ਨਾਬਾਲਗ ਬੱਚੇ ਵੀ ਆਪਣੇ ਮਾਪਿਆਂ ਦੀ ਜਾਣਕਾਰੀ ਤੋਂ ਬਿਨਾਂ ਲੱਖਾਂ ਰੁਪਏ ਖ਼ਰਚ ਕਰ ਦਿੰਦੇ ਹਨ। ਪੈਸੇ ਖ਼ਤਮ ਹੋਣ ਤੋਂ ਬਾਅਦ ਮਾਪਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਜੇਈਈ ਪਾਸ ਕਰਨ ਵਾਲੇ ਇਕ ਵਿਦਿਆਰਥੀ ਨੇ ਆਨਲਾਈਨ ਜੂਏ 'ਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਸਾਰੇ ਪੈਸੇ ਗਵਾ ਦਿੱਤੇ।

ਇਹ ਵੀ ਪੜ੍ਹੋ ਘਰ 'ਚੋਂ ਇਕੋ ਪਰਿਵਾਰ ਦੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ, ਦੇਖ ਕੰਬੇ ਲੋਕ

ਦੱਸ ਦੇਈਏ ਕਿ ਇਕ ਸ਼ੋਅ ਵਿਚ ਵਿਦਿਆਰਥੀ ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਉੱਪਰ 96 ਲੱਖ ਰੁਪਏ ਦਾ ਕਰਜ਼ਾ ਹੈ। ਇਹ ਕਹਿੰਦੇ ਸਾਰ ਨੌਜਵਾਨ ਫੁੱਟ-ਫੁੱਟ ਕੇ ਰੋਣ ਲੱਗਾ। ਹਿਮਾਂਸ਼ੂ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਹੁਣ ਉਸ ਨਾਲ ਗੱਲ ਨਹੀਂ ਕਰਦੇ। ਮਾਂ ਇੱਕ ਅਧਿਆਪਕ ਹੈ। ਇੱਥੋਂ ਤੱਕ ਕਿ ਵੱਡੇ ਭਰਾ ਨੇ ਵੀ ਉਸ ਤੋਂ ਮੂੰਹ ਮੋੜ ਲਿਆ ਹੈ। ਇਸ ਨੌਜਵਾਨ ਨੇ ਦਿੱਲੀ ਦੇ ਕਨਾਟ ਪਲੇਸ 'ਚ ਇਕ ਸ਼ੋਅ ਦੌਰਾਨ ਆਨਲਾਈਨ ਗੇਮਿੰਗ 'ਤੇ ਚਰਚਾ ਦੌਰਾਨ ਆਪਣੀ ਇਹ ਕਹਾਣੀ ਸੁਣਾਈ। ਉਸ ਦਾ ਨਾਂ ਹਿਮਾਂਸ਼ੂ ਮਿਸ਼ਰਾ ਹੈ ਅਤੇ ਉਸ ਨੇ ਦੱਸਿਆ ਕਿ ਆਨਲਾਈਨ ਗੇਮਿੰਗ ਕਾਰਨ ਉਸ ਦੇ ਸਿਰ 'ਤੇ 96 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ। 

ਇਹ ਵੀ ਪੜ੍ਹੋ 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ

ਉਸ ਦਾ ਕਹਿਣਾ ਹੈ ਕਿ ਉਹ ਲੋਕਾਂ ਤੋਂ ਪੈਸੇ ਲੈ ਕੇ ਠੱਗੀ ਮਾਰ ਕੇ ਖੇਡਾਂ ਖੇਡਦਾ ਸੀ। ਔਨਲਾਈਨ ਗੇਮਾਂ ਟੀਵੀ 'ਤੇ ਪ੍ਰਸਾਰਿਤ ਹੁੰਦੀਆਂ ਹਨ, ਜਿਸ ਨਾਲ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਕਈ ਵਾਰ ਤਾਂ ਉਹ ਆਪਣੀ ਜ਼ਿੰਦਗੀ ਖ਼ਤਮ ਕਰ ਲੈਂਦੇ ਹਨ। ਇੱਕ ਇਸ਼ਤਿਹਾਰ ਆਉਂਦਾ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਗੇਮ ਖੇਡੋ ਅਤੇ ਕਰੋੜਾਂ ਕਮਾਓ। ਹਿਮਾਂਸ਼ੂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਲੋਕ ਇਸ ਦੇ ਆਦੀ ਹੋ ਜਾਂਦੇ ਹਨ। ਇਹ ਕਹਿੰਦਾ ਹੋਇਆ ਹਿਮਾਂਸ਼ੂ ਆਪਣੇ ਹੰਝੂ ਨਾ ਰੋਕ ਸਕਿਆ। ਮੇਰੀ ਮਾਂ ਇੱਕ ਅਧਿਆਪਕ ਹੈ। ਮੈਂ ਔਨਲਾਈਨ ਗੇਮਾਂ ਖੇਡੀਆਂ। ਮੇਰੇ ਸਿਰ 96 ਲੱਖ ਰੁਪਏ ਦਾ ਕਰਜ਼ਾ ਹੈ। ਹੁਣ ਘਰ ਵਿੱਚ ਕੋਈ ਨਹੀਂ ਬੋਲਦਾ। ਉਸ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਉਹ ਮੈਨੂੰ ਮਿਲਣ ਨਹੀਂ ਆਉਣਗੇ। 

ਇਹ ਵੀ ਪੜ੍ਹੋ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਐਲਾਨ, ਵੋਟ ਪਾਉਣ ਲਈ ਮਿਲੇਗੀ ਵਿਸ਼ੇਸ਼ ਛੁੱਟੀ

ਹਿਮਾਂਸ਼ੂ ਨੇ ਅੱਗੇ ਕਿਹਾ ਕਿ ਉਸ ਨੇ ਲੋਕਾਂ ਤੋਂ ਪੈਸੇ ਲਏ ਅਤੇ ਹੁਣ ਲੋਕ ਪੈਸਿਆਂ ਨੂੰ ਲੈ ਕੇ ਪਰੇਸ਼ਾਨ ਹਨ। ਲੋਕਾਂ ਤੋਂ ਮੈਂ ਪੈਸੇ ਵੀ ਲਏ ਅਤੇ ਠੱਗੀ ਵੀ ਮਾਰੀ। ਮੈਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ। ਜੇਈਈ ਯੋਗਤਾ ਪੂਰੀ ਕੀਤੀ। ਬੀ.ਟੈੱਕ ਲਈ ਰੱਖੇ ਪੈਸੇ ਜੂਏ ਵਿੱਚ ਹਾਰ ਗਿਆ। ਜਦੋਂ ਟੀਵੀ 'ਤੇ ਇਸ਼ਤਿਹਾਰ ਆਉਂਦਾ ਹੈ ਤਾਂ ਲੋਕ ਖੇਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਗੇਮ ਖੇਡ ਕੇ ਲੱਖਾਂ ਜਿੱਤਦੇ ਹਨ। ਮੇਰਾ ਭਰਾ ਬਹੁਤ ਵਧੀਆ ਹੈ ਪਰ ਬੋਲਦਾ ਨਹੀਂ। ਮੈਂ ਆਪਣੇ ਭਤੀਜੇ ਨੂੰ ਦੇਖਣਾ ਚਾਹੁੰਦਾ ਹਾਂ। ਆਨਲਾਈਨ ਗੇਮਿੰਗ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਕਈ ਲੋਕ ਤਬਾਹ ਹੋ ਰਹੇ ਹਨ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News