ਦੋਸਤ ਨੇ ਹੀ ਪਹਿਲਾਂ ਚਾਕੂ ਨਾਲ ਵੱਢ ਧੜ ਤੋਂ ਵੱਖ ਕੀਤਾ ਸਿਰ, ਫ਼ਿਰ ਸੋਸ਼ਲ ਮੀਡੀਆ 'ਤੇ ਪਾ'ਤੀ ਵੀਡੀਓ

Thursday, May 08, 2025 - 10:27 AM (IST)

ਦੋਸਤ ਨੇ ਹੀ ਪਹਿਲਾਂ ਚਾਕੂ ਨਾਲ ਵੱਢ ਧੜ ਤੋਂ ਵੱਖ ਕੀਤਾ ਸਿਰ, ਫ਼ਿਰ ਸੋਸ਼ਲ ਮੀਡੀਆ 'ਤੇ ਪਾ'ਤੀ ਵੀਡੀਓ

ਰੀਵਾ- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੜ੍ਹ ਥਾਣਾ ਖੇਤਰ ਦੇ ਭੌਖਾਰੀ ਦੇ ਜੰਗਲ 'ਚ ਇਕ ਨੌਜਵਾਨ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਦਿਲ ਦਹਿਲਾ ਦੇਣ ਵਾਲੇ ਕਤਲ ਤੋਂ ਬਾਅਦ, ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਦੋਸ਼ੀ, ਮ੍ਰਿਤਕ ਨੌਜਵਾਨ ਦੇ ਕਤਲ ਤੋਂ ਬਾਅਦ ਉਸ ਦਾ ਸਿਰ ਚਾਕੂ ਨਾਲ ਸਰੀਰ ਤੋਂ ਵੱਖ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ ਦੇ ਆਧਾਰ 'ਤੇ ਪੁਲਸ ਨੇ 2 ਲੋਕਾਂ ਨੂੰ ਦੋਸ਼ੀ ਬਣਾਇਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਅਨੁਸਾਰ ਪਿਪਰਹਾ ਪਿੰਡ ਦੇ ਰਹਿਣ ਵਾਲੇ ਰਜਨੀਸ਼ ਮਿਸ਼ਰਾ ਅਤੇ ਮ੍ਰਿਤਕ ਅਭਿਸ਼ੇਕ ਤ੍ਰਿਪਾਠੀ ਦੋਸਤ ਸਨ। ਕੱਲ੍ਹ, ਰਜਨੀਸ਼ ਅਭਿਸ਼ੇਕ ਨੂੰ ਭੌਖਰੀ ਦੇ ਜੰਗਲ 'ਚ ਲੈ ਗਿਆ, ਜਿੱਥੇ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਕਾਰਨ ਉਸਨੇ ਪਹਿਲਾਂ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। 

ਬਾਅਦ 'ਚ ਉਸ ਦਾ ਸਿਰ ਚਾਕੂ ਨਾਲ ਸਰੀਰ ਤੋਂ ਵੱਖ ਕਰ ਦਿੱਤਾ ਗਿਆ। ਘਟਨਾ ਦੌਰਾਨ ਇਕ ਹੋਰ ਨੌਜਵਾਨ ਦੋਸ਼ੀ ਵੱਲੋਂ ਮ੍ਰਿਤਕ ਅਭਿਸ਼ੇਕ ਦਾ ਗਲਾ ਵੱਢਣ ਦੀ ਵੀਡੀਓ ਬਣਾ ਰਿਹਾ ਸੀ, ਜੋ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਭੇਜ ਦਿੱਤੀ ਗਈ ਸੀ। ਇਸ ਤੋਂ ਬਾਅਦ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਘਟਨਾ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਵੀਡੀਓ ਦੇ ਆਧਾਰ 'ਤੇ ਪੁਲਸ ਨੇ 2 ਲੋਕਾਂ ਨੂੰ ਦੋਸ਼ੀ ਬਣਾਇਆ ਹੈ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਵੀਰਵਾਰ ਸਵੇਰ ਤੱਕ ਦੋਵੇਂ ਸ਼ੱਕੀ ਲਾਪਤਾ ਹਨ। ਪੁਲਸ ਦਾ ਕਹਿਣਾ ਹੈ ਕਿ ਕਤਲ ਦੇ ਕਾਰਨਾਂ ਦਾ ਖੁਲਾਸਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋਵੇਗਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News