ਕੁਦਰਤ ਦਾ ਕਰਿਸ਼ਮਾ ! ''ਮੁੱਛਾਂ'' ਨਾਲ ਪੈਦਾ ਹੋਇਆ ਜਵਾਕ, ਸੋਸ਼ਲ ਮੀਡੀਆ ''ਤੇ ਅੱਗ ਵਾਂਗ ਵਾਇਰਲ ਹੋਈਆਂ ਵੀਡੀਓਜ਼

Saturday, Oct 24, 2026 - 11:26 AM (IST)

ਕੁਦਰਤ ਦਾ ਕਰਿਸ਼ਮਾ ! ''ਮੁੱਛਾਂ'' ਨਾਲ ਪੈਦਾ ਹੋਇਆ ਜਵਾਕ, ਸੋਸ਼ਲ ਮੀਡੀਆ ''ਤੇ ਅੱਗ ਵਾਂਗ ਵਾਇਰਲ ਹੋਈਆਂ ਵੀਡੀਓਜ਼

ਵੈੱਬ ਡੈਸਕ - ਇਕ ਨਵਜੰਮੇ ਬੱਚੇ ਦਾ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਾ ਮੁੱਛਾਂ ਨਾਲ ਪੈਦਾ ਹੋਇਆ ਸੀ। ਇਹ ਵੀਡੀਓ ਇਕ ਹਸਪਤਾਲ ਦਾ ਜਾਪਦਾ ਹੈ, ਜਿੱਥੇ ਇਕ ਕਾਲੇ ਵਾਲਾਂ ਵਾਲਾ ਬੱਚਾ, ਤੌਲੀਏ 'ਚ ਲਪੇਟਿਆ ਹੋਇਆ, ਨੀਲੇ ਰੰਗ ਦੀ ਚਾਦਰ ਵਾਲੇ ਬਿਸਤਰੇ 'ਤੇ ਚੁੱਪਚਾਪ ਪਿਆ ਹੋਇਆ ਹੈ। ਵੀਡੀਓ 'ਚ, ਉਸਨੂੰ ਅੱਖਾਂ ਖੋਲ੍ਹਦੇ, ਗਰਦਨ ਹਿਲਾਉਂਦੇ ਅਤੇ ਇਕ ਔਰਤ ਵੱਲੋਂ ਛੂਹਣ 'ਤੇ ਥੋੜ੍ਹਾ ਜਿਹਾ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ।

ਜੇਕਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖੋਗੇ, ਤਾਂ ਬੱਚੇ ਦੀਆਂ ਨਾ ਸਿਰਫ਼ ਮੁੱਛਾਂ ਹਨ, ਸਗੋਂ ਉਸਦੀ ਠੋਡੀ 'ਤੇ ਇਕ ਛੋਟੀ ਜਿਹੀ ਦਾੜ੍ਹੀ ਵੀ ਹੈ।  ਉਸ ਦੀਆਂ ਥੋੜੇ ਸੁੰਗੜੇ ਹੋਏ ਭਰਵੱਟੇ ਤੇ ਘੂਰਦੀਆਂ ਅੱਖਾਂ ਇੰਝ ਲੱਗ ਰਹੀਆਂ ਹਨ ਕਿ ਜਿਵੇਂ ਉਹ ਹੁਣੇ ਦੁਨੀਆ ਵਿਚ ਨਹੀਂ ਆਇਆ ਸਗੋਂ ਕੋਈ ਅਜਿਹਾ ਰਿਟਾਇਰ ਹੋ ਚੁੱਕਿਆ ਇਨਸਾਨ ਹੈ ਜੋ ਇਸ ਗੱਲ ਤੋਂ ਪ੍ਰੇਸ਼ਾਨ ਹੋਵੇ ਕਿ ਜਿਵੇਂ ਉਸ ਦੇ ਦੁੱਧ ਦੇ ਭਾਅ ਵਧ ਗਏ ਹੋਣ। 

 

ਵੀਡੀਓ ਹੋ ਰਹੀ ਵਾਇਰਲ 
ਇਹ ਵੀਡੀਓ TikTok 'ਤੇ @Chevisjunior ਨਾਮ ਦੇ ਇਕ ਯੂਜ਼ਰ ਰਾਹੀਂ ਸਾਂਝਾ ਕੀਤਾ ਗਿਆ ਸੀ ਅਤੇ ਹੁਣ ਇਹ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਸ ਦੀ ਕੋਈ ਸਪੱਸ਼ਟ ਪੁਸ਼ਟੀ ਨਹੀਂ ਹੈ। ਇਹ ਵੀਡੀਓ ਕਦੋਂ ਦਾ ਹੈ ਤੇ ਕਿੱਥੋਂ ਦੀ ਹੈ ਇਸ ਦਾ ਕੋਈ ਸਪੱਸ਼ਟੀਕਰਨ ਨਹੀਂ ਹੈ। ਇੰਟਰਨੈੱਟ 'ਤੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਏਆਈ ਹੈ, ਜਦੋਂ ਕਿ ਕੁਝ ਲੋਕ ਬੱਚੇ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ, ਉਸ ਦੀਆਂ ਪਿਆਰੀਆਂ ਪ੍ਰਤੀਕਿਰਿਆਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

ਵੀਡੀਓ ਦੇਖ ਇਕ ਯੂਜ਼ਰ ਨੇ ਲਿਖਿਆ, "ਇਹ ਕਿਵੇਂ ਸੰਭਵ ਹੈ?" ਇੱਕ ਹੋਰ ਯੂਜ਼ਰ ਨੇ ਲਿਖਿਆ, "ਹਾਹਾ, ਇਹ ਏਆਈ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਲੋਕ ਇਸ 'ਤੇ ਵਿਸ਼ਵਾਸ ਕਰ ਰਹੇ ਹਨ।" ਇੱਕ ਤੀਜੇ ਯੂਜ਼ਰ ਨੇ ਲਿਖਿਆ, "ਇਹ ਆਮ ਨਹੀਂ ਹੋ ਸਕਦਾ ਪਰ 34 ਸਾਲ ਦੀ ਉਮਰ 'ਚ, ਉਸ ਬੱਚੇ ਦੀਆਂ ਮੁੱਛਾਂ ਮੇਰੀਆਂ ਮੁੱਛਾਂ ਨਾਲੋਂ ਵਧੀਆ ਲੱਗਦੀਆਂ ਹਨ।
 


author

Sunaina

Content Editor

Related News