ਮੁੱਛਾਂ ਵਾਲੇ ਨਵਜੰਮੇ ''ਅੰਕਲ'' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ ''ਤੇ ਲੋਕਾਂ ਨੇ ਬਣਾਏ ਮਜ਼ੇਦਾਰ ਮੀਮਜ਼

Saturday, Oct 24, 2026 - 06:07 PM (IST)

ਮੁੱਛਾਂ ਵਾਲੇ ਨਵਜੰਮੇ ''ਅੰਕਲ'' ਦੀ ਵੀਡੀਓ ਹੋ ਰਹੀ ਵਾਇਰਲ ! ਸੋਸ਼ਲ ਮੀਡੀਆ ''ਤੇ ਲੋਕਾਂ ਨੇ ਬਣਾਏ ਮਜ਼ੇਦਾਰ ਮੀਮਜ਼

ਇੰਟਰਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਇੱਕ ਨਵਜੰਮੇ ਬੱਚੇ ਦੀ ਕਾਲੀਆਂ ਮੁੱਛਾਂ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਤੇ ਹਾਸਾ ਵੀ ਮਜ਼ਾਕ ਕਰ ਰਹੇ ਹਨ। ਸੋਸ਼ਲ ਮੀਡੀਆ ਪੋਸਟਾਂ ਅਨੁਸਾਰ ਇਹ ਵੀਡੀਓ ਇਕਵਾਡੋਰ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਨਵਜੰਮੇ ਬੱਚੇ ਦੇ ਉੱਪਰਲੇ ਬੁੱਲ੍ਹ ਅਤੇ ਗੱਲ੍ਹਾਂ ਦੇ ਹਿੱਸੇ 'ਤੇ ਸੰਘਣੇ ਕਾਲੇ ਵਾਲ ਨਜ਼ਰ ਆ ਰਹੇ ਹਨ।
 ਇਸ ਵੀਡੀਓ ਨੂੰ ਦੇਖ ਕੇ ਇੰਟਰਨੈੱਟ ਉਪਭੋਗਤਾਵਾਂ ਨੇ ਮਜ਼ਾਕੀਆ ਟਿੱਪਣੀਆਂ ਦੀ ਝੜੀ ਲਗਾ ਦਿੱਤੀ ਹੈ। ਕਿਸੇ ਨੇ ਲਿਖਿਆ ਕਿ ਇਹ ਬੱਚਾ ਜੰਮਦੇ ਹੀ ਆਪਣੀ "9-ਤੋਂ-5 ਦੀ ਮੈਨੇਜਮੈਂਟ ਨੌਕਰੀ ਤੋਂ ਥੱਕਿਆ ਹੋਇਆ" ਲੱਗਦਾ ਹੈ, ਜਦਕਿ ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਕਿ ਬੱਚਾ ਬਿਨਾਂ ਸਕੂਲ ਗਏ ਸਿੱਧਾ ਅੱਧਖੜ ਉਮਰ ਦੇ ਸੰਕਟ ਵਿੱਚ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੇ ਬੱਚੇ ਦੇ ਚਿਹਰੇ ਨੂੰ ਵੱਖ-ਵੱਖ ਰੂਪਾਂ ਜਿਵੇਂ ਕਿ ਸੂਟ-ਬੂਟ, ਸਿਗਾਰ, ਮਾਰੀਓ ਦੇ ਕਿਰਦਾਰ ਅਤੇ ਫੌਜੀ ਵਰਦੀ ਵਿੱਚ ਐਡਿਟ ਕਰ ਕੇ ਕਈ ਮੀਮਜ਼ ਵੀ ਸਾਂਝੇ ਕੀਤੇ ਹਨ।

ਕੀ ਕੋਈ ਬੱਚਾ ਮੁੱਛਾਂ ਨਾਲ ਪੈਦਾ ਹੋ ਸਕਦਾ ਹੈ?
ਡਾਕਟਰੀ ਪੱਖ ਤੋਂ ਦੇਖਿਆ ਜਾਵੇ ਤਾਂ ਗਰਭ ਅਵਸਥਾ ਦੌਰਾਨ ਕੁਝ ਬੱਚਿਆਂ ਦੇ ਸਰੀਰ 'ਤੇ 'ਲੈਨੂਗੋ' ਨਾਮਕ ਬਹੁਤ ਬਾਰੀਕ ਅਤੇ ਨਰਮ ਵਾਲ ਉੱਗਦੇ ਹਨ, ਜੋ ਆਮ ਤੌਰ 'ਤੇ ਜਨਮ ਤੋਂ ਬਾਅਦ ਆਪਣੇ ਆਪ ਝੜ ਜਾਂਦੇ ਹਨ। ਹਾਲਾਂਕਿ, ਇਹ ਵਾਲ ਬਹੁਤ ਪਤਲੇ ਅਤੇ ਹਲਕੇ ਰੰਗ ਦੇ ਹੁੰਦੇ ਹਨ ਅਤੇ ਉਨ੍ਹਾਂ ਨਾਲ ਵੀਡੀਓ ਵਿੱਚ ਦਿਖਾਈ ਦੇਣ ਵਾਲੀ ਸੰਘਣੀ, ਬਾਲਗ ਮਰਦਾਂ ਵਰਗੀ ਮੁੱਛ ਬਣਨਾ ਸੰਭਵ ਨਹੀਂ ਹੈ।

ਕਿਉਂ ਮੰਨਿਆ ਜਾ ਰਿਹਾ ਹੈ ਇਸ ਨੂੰ ਫ਼ਰਜ਼ੀ?
ਵੀਡੀਓ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਸੰਕੇਤ ਮਿਲੇ ਹਨ ਕਿ ਇਹ ਵੀਡੀਓ ਡਿਜੀਟਲ ਤਕਨੀਕ ਰਾਹੀਂ ਤਿਆਰ ਕੀਤੀ ਗਈ ਹੈ। ਬੱਚੇ ਦੇ ਸਿਰ ਅਤੇ ਚਿਹਰੇ ਦੇ ਹਿੱਲਣ ਦੌਰਾਨ ਮੁੱਛਾਂ ਦੇ ਗ੍ਰਾਫਿਕਸ ਵਿੱਚ ਝਟਕੇ ਸਾਫ਼ ਦੇਖੇ ਜਾ ਸਕਦੇ ਹਨ ਅਤੇ ਵਾਲਾਂ ਦੀ ਰੌਸ਼ਨੀ ਵੀ ਹਸਪਤਾਲ ਦੇ ਕਮਰੇ ਦੀ ਅਸਲ ਲਾਈਟਿੰਗ ਨਾਲ ਮੇਲ ਨਹੀਂ ਖਾਂਦੀ। ਇਸ ਮਾਮਲੇ ਸੰਬੰਧੀ ਕਿਸੇ ਵੀ ਹਸਪਤਾਲ, ਡਾਕਟਰ ਜਾਂ ਪਰਿਵਾਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਜਾਂ ਮੈਡੀਕਲ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਮਾਹਿਰਾਂ ਅਨੁਸਾਰ ਵੀਡੀਓ ਨੂੰ ਵਾਇਰਲ ਕਰਨ ਦੇ ਮਕਸਦ ਨਾਲ ਕਿਸੇ AI ਫੇਸ-ਮੈਪਿੰਗ ਫਿਲਟਰ ਜਾਂ ਐਡੀਟਿੰਗ ਟੂਲ ਦੀ ਵਰਤੋਂ ਕੀਤੀ ਗਈ ਜਾਪਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News