ਕਸ਼ਮੀਰ ''ਚ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਭੜਕਾਇਆ ਜਾ ਰਿਹਾ : ਜਨਰਲ
Saturday, Jun 10, 2017 - 07:38 PM (IST)

ਦੇਹਰਾਦੂਨ — ਭਾਰਤੀ ਫੌਜ ਪ੍ਰਮੁੱਖ ਬਿਪਨ ਰਾਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਕਸ਼ਮੀਰ 'ਚ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਭੜਕਾਇਆ ਜਾ ਰਿਹਾ ਹੈ। ਜਨਰਲ ਰਾਵਤ ਇਥੇ ਉਤਰਾਖੰਡ ਦੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (ਆਈ. ਐੱਮ. ਏ.) 'ਚ 140ਵੇਂ ਨਿਯਮਤ ਪਾਠਕ੍ਰਮ ਦੇ ਕੈਡੇਟਾ ਦੀ ਸਲਾਮੀ ਲੈ ਰਹੇ ਸਨ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਦੇ ਜ਼ਰੀਏ ਕਸ਼ਮੀਰ ਦੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਫੌਜ ਉਥੇ ਲੋਕਾਂ ਦੀ ਰੱਖਿਆ ਲਈ ਹੈ, ਨਾ ਕਿ ਉਨ੍ਹਾਂ ਨਾਲ ਉਲਝਣ ਲਈ। ਉਨ੍ਹਾਂ ਨੇ ਕਿਹਾ ਕਿ ਫੌਜ ਵੱਲੋਂ ਨੌਜਵਾਨਾਂ ਨੂੰ ਫੌਜ ਸਹੀ ਰਾਹ 'ਤੇ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ, ਹਾਲਾਂਕਿ ਇਥੋਂ ਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ। ਉਨ੍ਹਾਂ ਨੇ ਨਵੇਂ ਫੌਜੀ ਅਧਿਕਾਰੀਆਂ ਤੋਂ ਹਰ ਚੁਣੌਤੀ ਲਈ ਤਿਆਰ ਰਹਿਣਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਫੌਜ ਦੇ ਆਪਰੇਸ਼ਨ ਦੇ ਦੌਰਾਨ ਕਈ ਵਾਰ ਔਰਤਾਂ ਸਾਹਮਣੇ ਆ ਜਾਂਦੀਆਂ ਹਨ। ਵੱਖ-ਵੱਖ ਘਰੇਲੂ ਮੋਰਚਿਆਂ 'ਤੇ ਨਾਲ ਨਜਿੱਠਣ ਲਈ ਮਹਿਲਾ ਜਵਾਨਾਂ ਦੀਆਂ ਲੋੜ ਪੈਂਦੀ ਹੈ, ਇਸ ਲਈ ਫੌਜ 'ਚ ਮਹਿਲਾ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਯਤਨ ਸਫਲ ਹੋਣ 'ਤੇ ਉਨ੍ਹਾਂ ਨੇ ਫੌਜ ਦੀ ਮੁੱਖ ਧਾਰਾ 'ਚ ਸ਼ਾਮਲ ਕੀਤਾ ਜਾਵੇਗਾ। ਪਾਠਕ੍ਰਮ ਪੂਰਾ ਕਰਨ ਤੋਂ ਬਾਅਦ ਦੇਸ਼ ਦੇ 423 ਅਤੇ 10 ਗੁਆਂਢੀ ਦੇਸ਼ਾਂ 67 ਜ਼ੇਂਟਲਮੈਨ ਕੈਡੇਟ ਫੌਜ 'ਚ ਸ਼ਾਮਲ ਹੋ ਗਏ।