ਈਅਰਫੋਨ ਲਾ ਕੇ ਪੱਟੜੀ ਪਾਰ ਕਰਨਾ ਨੌਜਵਾਨ ਨੂੰ ਪਿਆ ਭਾਰੀ, ਮਿਲੀ ਦਰਦਨਾਕ ਮੌਤ

08/19/2017 5:29:25 PM

ਸ਼ਿਵਪੁਰੀ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ 'ਚ ਇਕ ਨੌਜਵਾਨ ਦੀ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਨੌਜਵਾਨ ਕੰਨਾਂ 'ਚ ਈਅਰਫੋਨ ਲਾ ਕੇ ਪੱਟੜੀ ਪਾਰ ਕਰ ਰਿਹਾ ਸੀ। ਇਸੇ ਦੌਰਾਨ ਟਰੇਨ ਦੀ ਆਵਾਜ਼ ਨਹੀਂ ਸੁਣ ਸਕਿਆ। ਸ਼ਿਵਪੁਰੀ ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਗੋਗਰੀ ਪੁਰਾ ਵਾਸੀ ਦੀਪਕ ਸ਼ਾਕਯ (18) ਸ਼ੁੱਕਰਵਾਰ ਦੀ ਸ਼ਾਮ ਪਿੰਡ ਦੇ ਕੋਲ ਕੰਨਾਂ 'ਚ ਈਅਰਫੋਨ ਲਾ ਕੇ ਮੋਬਾਇਲ 'ਤੇ ਗਾਣੇ ਸੁਣਦੇ ਹੋਏ ਪੱਟੜੀ ਪਾਰ ਕਰ ਰਿਹਾ ਸੀ।
ਇਸੇ ਦੌਰਾਨ ਗਵਾਲੀਅਰ ਵੱਲ ਜਾਣ ਵਾਲੀ ਮੁੱਖ ਮੰਤਰੀ ਤੀਰਥ ਦਰਸ਼ਨ ਯੋਜਨਾ ਦੀ ਟਰੇਨ ਉੱਥੋਂ ਲੰਘੀ, ਜਿਸ ਦੀ ਆਵਾਜ਼ ਨਹੀਂ ਸੁਣ ਸਕਣ ਕਾਰਨ ਉਹ ਉਸ ਦੀ ਲਪੇਟ 'ਚ ਆ ਗਿਆ। ਨੌਜਵਾਨ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।


Related News