ਫੌਜ ''ਚ ਨੌਕਰੀ ਪ੍ਰਾਪਤ ਕਰਨ ਲਈ ਦੋ ਨੌਜਵਾਨਾਂ ਨੇ ਕਰ ''ਤਾ ਕਾਂਡ
Thursday, Sep 17, 2015 - 09:06 AM (IST)

ਹਰਿਆਣਾ— ਸਰਕਾਰੀ ਨੌਕਰੀ ਹਰ ਕੋਈ ਪ੍ਰਾਪਤ ਕਰਨਾ ਚਾਹੁੰਦਾ ਹੈ ਪਰ ਸਰਕਾਰੀ ਕਾਰਵਾਈ ਵਿਚ ਤੁਹਾਡੇ ਸਾਰੇ ਡਾਕੂਮੈਂਟਾਂ ਦੀ ਜਾਂਚ ਵੀ ਜ਼ਰੂਰ ਹੁੰਦੀ ਹੈ ਅਤੇ ਜੇਕਰ ਨੌਕਰੀ ਪ੍ਰਾਪਤ ਕਰਨ ਲਈ ਤੁਸੀਂ ਕੋਈ ਨਕਲੀ ਡਾਕੂਮੈਂਟ ਬਣਵਾਇਆ ਹੈ ਤਾਂ ਤੁਹਾਡਾ ਅੰਜਾਮ ਵੀ ਇਨ੍ਹਾਂ ਨੌਜਵਾਨਾਂ ਵਰਗਾ ਹੋ ਸਕਦਾ ਹੈ। ਮਾਮਲਾ ਹਰਿਆਣਾ ਦੇ ਭੂਨਾ ਦਾ ਹੈ, ਜਿੱਥੇ ਭਿਵਾਨੀ ਦੇ ਦੋ ਨੌਜਵਾਨ ਫੌਜ ਦੀ ਭਰਤੀ ਪ੍ਰਕਿਰਿਆ ਵਿਚ ਪਾਸ ਤਾਂ ਹੋ ਗਏ ਪਰ ਰਿਹਾਇਸ਼ੀ ਸਰਟੀਫਿਕੇਟ ਨਾ ਹੋਣ ਕਰਕੇ ਉਨ੍ਹਾਂ ਨੂੰ ਨੌਕਰੀ ਪ੍ਰਾਪਤ ਕਰਨ ਵਿਚ ਰੁਕਾਵਟ ਆ ਰਹੀ ਸੀ।
ਸਿੱਧੇ ਰਸਤੇ ਤੇ ਨਾ ਚੱਲਦੇ ਹੋਏ ਇਨ੍ਹਾਂ ਨੌਜਵਾਨਾਂ ਨੇ ਰਿਹਾਇਸ਼ੀ ਸਰਟੀਫਿਕੇਟ ਨਕਲੀ ਬਣਵਾ ਲਿਆ ਅਤੇ ਜਮਾ ਕਰਵਾ ਦਿੱਤੇ। ਫੌਜ ਦੇ ਅਧਿਕਾਰੀ ਨੇ ਜਦੋਂ ਭੂਨਾ ਨਾਇਬ ਤਹਿਸੀਲਦਰ ਦੇ ਦਫਤਰ ਪਹੁੰਚ ਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲੇ। ਘਟਨਾ ਦੇ ਅਗਲੇ ਦਿਨ ਜਿਵੇਂ ਹੀ ਦੋਵੇਂ ਨੌਜਵਾਨ ਤਹਿਸੀਲਦਾਰ ਕੋਲੋਂ ਰਿਹਾਇਸ਼ ਦਾ ਸਰਟੀਫਿਕੇਟ ਬਣਾਉਣ ਲਈ ਗਏ ਤਾਂ ਤਹਿਸੀਲਦਾਰ ਨੇ ਉਨ੍ਹਾਂ ਨੂੰ ਕੋਲ ਬਿਠਾ ਲਿਆ ਅਤੇ ਪੁਲਸ ਨੂੰ ਬੁਲਾ ਲਿਆ। ਦੋਹਾਂ ਨੌਜਵਾਨਾਂ ਨੂੰ ਪੁਲਸ ਨੂੰ ਗ੍ਰਿਫਤਾਰ ਕਰ ਲਿਆ ਤੇ ਦੋਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਰਿਮਾਂਡ ''ਤੇ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਨੌਜਵਾਨਾਂ ਨੂੰ ਨੌਕਰੀ ਤਾਂ ਮਿਲੀ ਨਹੀਂ ਸਗੋਂ ਉਨ੍ਹਾਂ ਨੂੰ ਜੇਲ੍ਹ ਵੀ ਜਾਣਾ ਪਿਆ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।