ਬਲਰਾਮਪੁਰ ’ਚ ਤੇਂਦੂਏ ਦੇ ਹਮਲੇ ’ਚ ਮੁਟਿਆਰ ਦੀ ਮੌਤ

Friday, Dec 26, 2025 - 12:42 AM (IST)

ਬਲਰਾਮਪੁਰ ’ਚ ਤੇਂਦੂਏ ਦੇ ਹਮਲੇ ’ਚ ਮੁਟਿਆਰ ਦੀ ਮੌਤ

ਬਲਰਾਮਪੁਰ - ਬਲਰਾਮਪੁਰ ਜ਼ਿਲੇ ਦੇ ਸੋਹੇਲਵਾ ਜੰਗਲਾਤ ਖੇਤਰ ਦੇ ਭਾਂਭਰ ਰੇਂਜ ’ਚ ਵੀਰਵਾਰ ਨੂੰ ਜੰਗਲ ’ਚ ਲੱਕੜਾਂ ਇਕੱਠੀਆਂ ਕਰਨ ਗਈ ਇਕ ਮੁਟਿਆਰ ਦੀ ਤੇਂਦੂਏ ਦੇ ਹਮਲੇ ’ਚ ਮੌਤ ਹੋ ਗਈ। ਸੋਹੇਲਵਾ ਜੰਗਲਾਤ ਰੇਂਜ ਦੇ ਡਵੀਜ਼ਨਲ ਜੰਗਲਾਤ ਅਧਿਕਾਰੀ ਗੌਰਵ ਗਰਗ ਨੇ ਵੀਰਵਾਰ ਨੂੰ ਦੱਸਿਆ ਕਿ ਪਚਪੇੜਵਾ ਖੇਤਰ ਦੇ ਵਿਸ਼ਵਪੁਰ ਕੋਡਰ ਪਿੰਡ ਦੀ ਥਾਰੂ ਜਨਜਾਤੀ ਦੀ ਮੁਟਿਆਰ ਕਮਲਾ ਦੇਵੀ (22) ਪਿੰਡ ਦੀਆਂ ਹੋਰ ਔਰਤਾਂ ਨਾਲ ਜੰਗਲ ’ਚ ਲੱਕੜਾਂ ਇਕੱਠੀਆਂ ਕਰਨ ਗਈ ਸੀ, ਤਾਂ ਉਸ ਵੇਲੇ ਤੇਂਦੂਏ ਨੇ ਹਮਲਾ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਹਮਲੇ ਤੋਂ ਬਾਅਦ ਜੰਗਲ ’ਚੋਂ ਦੌੜੀਆਂ ਹੋਰ ਔਰਤਾਂ ਨੇ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਬਰਾਮਦ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


author

Inder Prajapati

Content Editor

Related News