HDFC ਬੈਂਕ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ, ਨਿਵੇਸ਼ਕਾਂ ਸਾਹਮਣੇ 2 ਮੋਰਚਿਆਂ ’ਤੇ ਖੜ੍ਹੀਆਂ ਹੋਈਆਂ ਚਿੰਤਾਵਾਂ

Thursday, Jan 08, 2026 - 12:49 PM (IST)

HDFC ਬੈਂਕ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ, ਨਿਵੇਸ਼ਕਾਂ ਸਾਹਮਣੇ 2 ਮੋਰਚਿਆਂ ’ਤੇ ਖੜ੍ਹੀਆਂ ਹੋਈਆਂ ਚਿੰਤਾਵਾਂ

ਬਿਜ਼ਨੈੱਸ ਡੈਸਕ - ਦੇਸ਼ ਦੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਐੱਚ. ਡੀ. ਐੱਫ. ਸੀ. ਦੇ ਸ਼ੇਅਰਾਂ ’ਚ ਜ਼ੋਰਦਾਰ ਵਿਕਰੀ ਦੇਖਣ ਨੂੰ ਮਿਲੀ ਹੈ। ਪਿਛਲੇ 2 ਕਾਰੋਬਾਰੀ ਸੈਸ਼ਨਾਂ ’ਚ ਸ਼ੇਅਰ ਕਰੀਬ 4 ਫੀਸਦੀ ਟੁੱਟ ਗਏ, ਜਿਸ ਨਾਲ ਬਾਜ਼ਾਰ ’ਚ ਹਲਚਲ ਮਚ ਗਈ ਹੈ। ਇਸ ਗਿਰਾਵਟ ਨਾਲ ਹੀ ਐੱਚ. ਡੀ. ਐੱਫ. ਸੀ. ਬੈਂਕ ਦਾ ਸ਼ੇਅਰ ਕਰੀਬ 10 ਮਹੀਨਿਆਂ ਬਾਅਦ ਪਹਿਲੀ ਵਾਰ ਆਪਣੇ ਅਹਿਮ 200-ਦਿਨਾਂ ਦੀ ਮੂਵਿੰਗ ਐਵਰੇਜ (200-ਡੀ. ਐੱਮ. ਏ.) ਤੋਂ ਹੇਠਾਂ ਆ ਗਿਆ ਹੈ। ਬੁੱਧਵਾਰ ਨੂੰ ਸਟਾਕ ਕਰੀਬ 2 ਫੀਸਦੀ ਡਿੱਗਾ ਹੈ। ਅਸਲ ’ਚ ਬੈਂਕ ਦੀ ਲੋਨ ਡਿਪਾਜ਼ਿਟ ਰੇਸ਼ੋ ਵੱਧ ਗਈ ਹੈ। ਹਾਲਾਂਕਿ ਮੈਨੇਜਮੈਂਟ ਨੇ ਇਸ ਨੂੰ ਹੇਠਾਂ ਲਿਆਉਣ ਦਾ ਟੀਚਾ ਰੱਖਿਆ ਹੈ। ਬੈਂਕ ਦੀ ਮੁੱਖ ਚਿੰਤਾ ਲੋਨ-ਟੂ-ਡਿਪਾਜ਼ਿਟ ਰੇਸ਼ੋ (ਐੱਲ. ਡੀ. ਆਰ.) ਨੂੰ ਲੈ ਕੇ ਹੈ। ਤਾਜ਼ਾ ਅੰਕੜਿਆਂ ਮੁਤਾਬਕ ਐੱਚ. ਡੀ. ਐੱਫ. ਸੀ. ਦਾ ਐੱਲ. ਡੀ. ਆਰ. ਇਸ ਤਿਮਾਹੀ ’ਚ 50 ਬੇਸਿਸ ਪੁਆਇੰਟ ਵਧ ਕੇ 99 ਫੀਸਦੀ ’ਤੇ ਪਹੁੰਚ ਗਿਆ ਹੈ। ਬੈਂਕ ਪ੍ਰਬੰਧਨ ਨੇ ਸੰਕੇਤ ਦਿੱਤਾ ਹੈ ਕਿ ਉਹ ਨਜ਼ਦੀਕੀ ਭਵਿੱਖ ’ਚ ਐੱਲ. ਡੀ. ਆਰ. ਨੂੰ 90 ਫੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ।

ਇਹ ਵੀ ਪੜ੍ਹੋ :      Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਇਹ ਵੀ ਪੜ੍ਹੋ :      ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ

ਹਾਲਾਂਕਿ ਉੱਚੇ ਐੱਲ. ਡੀ. ਆਰ. ਕਾਰਨ ਨਿਵੇਸ਼ਕਾਂ ਦੇ ਸਾਹਮਣੇ 2 ਮੋਰਚਿਆਂ ’ਤੇ ਚਿੰਤਾਵਾਂ ਖੜ੍ਹੀਆਂ ਹੋ ਗਈਆਂ ਹਨ। ਪਹਿਲੇ ਉੱਚੇ ਐੱਲ. ਡੀ. ਆਰ. ਤੋਂ ਸੰਕੇਤ ਹਨ ਕਿ ਡਿਪਾਜ਼ਿਟ ਗ੍ਰੋਥ ਹੁਣ ਲੋਨ ਗ੍ਰੋਥ ਲਈ ਇਕ ਵੱਡੀ ਰੁਕਾਵਟ ਬਣ ਸਕਦੀ ਹੈ, ਖਾਸ ਕਰ ਕੇ ਮਰਜਰ ਤੋਂ ਬਾਅਦ ਐੱਚ. ਡੀ. ਐੱਫ. ਸੀ. ਦਾ ਐੱਲ. ਡੀ. ਆਰ. ਆਪਣੇ ਕਈ ਮੁਕਾਬਲੇਬਾਜ਼ ਬੈਂਕਾਂ ਦੇ ਮੁਕਾਬਲੇ ਸਭ ਤੋਂ ਉੱਚੇ ਪੱਧਰਾਂ ’ਚ ਸ਼ਾਮਲ ਹੋ ਗਿਆ ਹੈ।

ਇਹ ਵੀ ਪੜ੍ਹੋ :     ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਹ ਵੀ ਪੜ੍ਹੋ :     1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ :     PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ 
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News