ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ

Tuesday, Apr 18, 2023 - 10:49 PM (IST)

ਬੇਹੱਦ ਸ਼ਰਮਨਾਕ! ਨੌਜਵਾਨ ਨੇ ਦੱਖਣੀ ਕੋਰੀਆ ਤੋਂ ਭਾਰਤ ਆਈ ਬਲਾਗਰ ਨਾਲ ਕੀਤੀ 'ਗ਼ਲਤ ਹਰਕਤ', ਵੀਡੀਓ ਵਾਇਰਲ

ਰਾਜਸਥਾਨ (ਭਾਸ਼ਾ): ਰਾਜਸਥਾਨ ਦੇ ਜੋਧਪੁਰ ਵਿਚ ਇਕ ਵਿਦੇਸ਼ੀ ਬਲਾਗਰ ਦਾ ਕਥਿਤ ਤੌਰ 'ਤੇ ਜਿਣਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੀੜਤਾ ਦੱਖਣੀ ਕੋਰੀਆਈ ਔਰਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜੋਧਪੁਰ ਪੁਲਸ ਨੇ ਮੁਲਜ਼ਮ ਦੀ ਪਛਾਣ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - Apple ਦੇ CEO ਪਹੁੰਚੇ ਮੁੰਬਈ, ਮਾਧੁਰੀ ਦੀਕਸ਼ਿਤ ਨਾਲ ਖਾਧਾ ਵੜਾਪਾਵ, ਮੁਕੇਸ਼ ਅੰਬਾਨੀ ਨਾਲ ਵੀ ਕੀਤੀ ਮੁਲਾਕਾਤ

ਜੋਧਪੁਰ ਪੁਲਸ ਦੀ ਡਿਪਟੀ ਕਮਿਸ਼ਨਰ (ਪੂਰਬੀ) ਅੰਮ੍ਰਿਤਾ ਦੂਹਨ ਨੇ ਦੱਸਿਆ ਕਿ ਵੀਡੀਓ ਵੇਖਦਿਆਂ ਹੀ ਪੁਲਸ ਨੇ ਇਸ ਦਾ ਆਪ ਹੀ ਨੋਟਿਸ ਲੈਂਦਿਆਂ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਨੂੰ ਸੀ.ਆਰ.ਪੀ.ਸੀ. ਦੀ ਦਾਰਾ 151 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਤੇ ਮੈਡੀਕਲ ਜਾਂਚ ਦੌਰਾਨ ਉਹ ਮਾਨਸਿਕ ਤੌਰ 'ਤੇ ਬਿਮਾਰ ਪਾਇਆ ਗਿਆ। ਬਲਾਗਰ ਨੇ ਮੁਲਜ਼ਮ ਦੀ ਹਰਕਤ ਨੂੰ ਆਪਣੇ ਫ਼ੋਨ ਵਿਚ ਰਿਕਾਰਡ ਕੀਤਾ ਤੇ ਬਾਅਦ ਵਿਚ ਉਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਜਾਨਲੇਵਾ ਸੈਲਫ਼ੀ! ਬੱਚੇ ਨਾਲ Selfie ਲੈ ਰਹੀ ਨਾਬਾਲਗਾ ਦੀ ਹੋਈ ਦਰਦਨਾਕ ਮੌਤ, ਜਾਣੋ ਪੂਰਾ ਮਾਮਲਾ

ਸਦਰ ਥਾਣੇ ਦੇ ਮੁਖੀ ਦਿਨੇਸ਼ ਲਖਾਵਤ ਨੇ ਦੱਸਿਆ ਕਿ ਕਥਿਤ ਘਟਨਾ ਉਸ ਵੇਲ਼ੇ ਵਾਪਰੀ ਜਦ ਔਰਤ ਪਚੇਤੀਆ ਪਹਾੜੀ ਤੋਂ ਪੌੜੀਆਂ ਉਤਰ ਰਹੀ ਸੀ। ਮੁਲਜ਼ਮ ਇਲਾਕੇ ਵਿਚ ਘੁੰਮ ਰਿਹਾ ਸੀ ਤੇ ਉਸ ਨੇ ਉਸ ਦਾ ਪਿੱਛਾ ਕੀਤਾ। ਉਨ੍ਹਾਂ ਕਿਹਾ, "ਔਰਤ ਨੇ ਆਪਣੇ ਫ਼ੋਨ 'ਤੇ ਮੁਲਜ਼ਮ ਦੀ ਹਰਕਤ ਨੂੰ ਰਿਕਾਰਡ ਕਰ ਲਿਆ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News