ਨੌਜਵਾਨ ਨੇ ਮੰਗੇਤਰ ਨਾਲ ਕੀਤਾ ਜਬਰ ਜ਼ਿਨਾਹ, ਸਰੀਰ ''ਤੇ ਦੰਦਾਂ ਦੇ ਡੂੰਘੇ ਨਿਸ਼ਾਨ

Saturday, Aug 31, 2024 - 02:16 PM (IST)

ਨੌਜਵਾਨ ਨੇ ਮੰਗੇਤਰ ਨਾਲ ਕੀਤਾ ਜਬਰ ਜ਼ਿਨਾਹ, ਸਰੀਰ ''ਤੇ ਦੰਦਾਂ ਦੇ ਡੂੰਘੇ ਨਿਸ਼ਾਨ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ 'ਚ ਇਕ ਨੌਜਵਾਨ ਨੇ ਆਪਣੀ ਮੰਗੇਤਰ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਵਿਆਹ ਦੇ ਪਹਿਲੇ ਉਸ ਨੂੰ ਰਿਸ਼ੀਕੇਸ਼ ਲੈ ਗਿਆ ਅਤੇ ਉੱਥੇ ਆਪਣੀ ਹਵਸ ਮਿਟਾਉਣ ਲਈ ਉਸ ਦਾ ਜਬਰ ਜ਼ਿਨਾਹ ਕੀਤਾ। ਇਨਸਾਨ ਇਸ ਕਦਰ ਹੈਵਾਨ ਬਣ ਗਿਆ ਕਿ ਕਰੀਬ 8 ਜਗ੍ਹਾ ਦੰਦਾਂ ਨਾਲ ਉਸ ਦੇ ਸਰੀਰ 'ਤੇ ਜ਼ਖ਼ਮ ਦੇ ਨਿਸ਼ਾਨ ਬਣਾ ਦਿੱਤੇ। ਇੰਨਾ ਹੀ ਨਹੀਂ ਰਿਸ਼ੀਕੇਸ਼ ਤੋਂ ਆਉਂਦੇ ਸਮੇਂ ਮੰਗੇਤਰ ਨੇ ਆਪਣੇ ਤਿੰਨ ਦੋਸਤਾਂ ਨੂੰ ਬੁਲਾ ਲਿਆ। ਨੌਜਵਾਨ ਦੋਸਤਾਂ ਨੇ ਵੀ ਕੁੜੀ ਨਾਲ ਚੱਲਦੀ ਗੱਡੀ 'ਚ ਛੇੜਛਾੜ ਕੀਤੀ। ਇਸ ਤੋਂ ਬਾਅਦ ਉਹ ਕੁੜੀ ਨੂੰ ਪੈਟਰੋਲ ਪੰਪ ਕੋਲ ਸੁੱਟ ਕੇ ਚਲੇ ਗਏ।

ਇਹ ਪੂਰੀ ਘਟਨਾ 21 ਅਗਸਤ ਦੀ ਹੈ, ਜਿਸ 'ਚ ਗਾਜ਼ੀਆਬਾਦ ਪੁਲਸ ਨੇ 30 ਅਗਸਤ ਨੂੰ ਮੰਗੇਤਰ ਸਮੇਤ ਚਾਰੇ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਥਾਣੇ 'ਚ ਦਰਜ ਐੱਫ.ਆਈ.ਆਰ. ਅਨੁਸਾਰ, ਕਵੀਨਗਰ ਥਾਣਾ ਖੇਤਰ 'ਚ ਚਿਰੰਜੀਵ ਵਿਹਾਰ ਵਾਸੀ ਕੁੜੀ ਦਾ ਦੋਸਤ ਅੰਸ਼ੂ ਚੌਧਰੀ ਰਾਜਨਗਰ 'ਚ ਰਹਿੰਦਾ ਹੈ। 21 ਅਗਸਤ ਦੀ ਸ਼ਾਮ 5 ਵਜੇ ਉਹ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਜਦੋਂ ਕੁੜੀ ਘਰ ਆਉਣਾ ਚਾਹੁੰਦੀ ਸੀ ਤਾਂ ਉਸ ਨੂੰ ਨਹੀਂ ਆਉਣ ਦਿੱਤਾ ਅਤੇ ਉਹ ਉਸ ਨੂੰ ਜ਼ਬਰਦਸਤ ਰਿਸ਼ੀਕੇਸ਼ ਲੈ ਕੇ ਚਲਾ ਗਿਆ। ਦੋਸ਼ੀ ਨੇ ਕੁੜੀ ਦਾ ਫੋਨ ਤੋੜ ਦਿੱਤਾ। ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਸੰਬੰਧ ਬਣਾਏ।22 ਅਗਸਤ ਦੀ ਸ਼ਾਮ ਅੰਸ਼ੂ ਚੌਧਰੀ ਆਪਣੇ ਦੋਸਤਾਂ ਆਦਿਤਿਆ ਕਪੂਰ, ਯਸ਼ ਔਜਾਲ ਅਤੇ ਮੁਸਤਫ਼ਾ ਨਾਲ ਗਾਜ਼ੀਆਬਾਦ 'ਚ ਪੰਚਸ਼ੀਲ ਪੈਟਰੋਲ ਪੰਪ ਕੋਲ ਕੁੜੀ ਨੂੰ ਅੱਧ ਮਰੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ। ਪਰਿਵਾਰ ਦਾ ਕਹਿਣਾ ਹੈ ਕਿ ਅੰਸ਼ੂ ਚੌਧਰੀ ਕੁੜੀ ਦਾ ਮੰਗੇਤਰ ਹੈ, ਇਸ ਲਈ ਉਹ ਨਾਲ ਚਲੀ ਗਈ ਸੀ। ਗਾਜ਼ੀਆਬਾਦ ਦੀ ਥਾਣਾ ਕਵੀਨਗਰ ਪੁਲਸ ਨੇ ਇਸ ਮਾਮਲੇ 'ਚ 24 ਅਗਸਤ ਨੂੰ ਅੰਸ਼ੂ ਚੌਧਰੀ, ਆਦਿਤਿਆ ਕਪੂਰ, ਯਸ਼ ਔਜਾਲ ਅਤੇ ਮੁਸਤਫ਼ਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ-309, 118,74 ਅਤੇ 87 'ਚ ਮਾਮਲਾ ਦਰਜ ਕਰ ਲਿਆ। 30 ਅਗਸਤ ਨੂੰ ਪੁਲਸ ਨੇ ਚਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News