ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ

Thursday, Apr 16, 2026 - 02:57 PM (IST)

ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ

ਅੰਮ੍ਰਿਤਸਰ (ਜਸ਼ਨ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਅੰਮ੍ਰਿਤਸਰ (ਪੋਕਸੋ ਕੋਰਟ)-ਕਮ-ਸਪੈਸ਼ਲ ਟਰਾਇਲ ਅਦਾਲਤ ਨੇ ਇਕ ਅਹਿਮ ਫੈਸਲਾ ਸੁਣਾਉਂਦਿਆਂ ਦੋਸ਼ੀ ਬੌਬੀ ਉਰਫ਼ ਬੱਬੀ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਖੁਸ਼ੂਪੁਰਾ (ਜ਼ਿਲਾ ਅੰਮ੍ਰਿਤਸਰ) ਨੂੰ ਸਖ਼ਤ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਐੱਫ.ਆਈ.ਆਰ. ਨੰਬਰ 140/2024, ਅਧੀਨ ਧਾਰਾ 363/366 ਆਈ.ਪੀ.ਸੀ. ਅਤੇ 4 (2) ਪੋਕਸੋ ਐਕਟ, ਥਾਣਾ ਭਿੰਡੀ ਸੈਦਾਂ ਵਿਚ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਕੈਦ ਅਤੇ 55,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ

ਵੇਰਵੇ ਅਨੁਸਾਰ 12/13 ਅਪ੍ਰੈਲ 2024 ਦੀ ਅੱਧੀ ਰਾਤ ਨੂੰ ਨਾਬਾਲਗਾ ਦੇ ਮਾਪੇ ਆਪਣੇ ਘਰ ਦੇ ਕਮਰੇ ਵਿਚ ਸੌਂ ਰਹੇ ਸਨ। ਰਾਤ ਦੇ ਲਗਭਗ 1:30 ਵਜੇ ਜਦੋਂ ਨਾਬਾਲਗਾ ਦੀ ਮਾਂ ਉੱਠੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਨਾਬਾਲਗ ਧੀ ਕਮਰੇ ਵਿਚ ਮੌਜੂਦ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਨਾਬਾਲਗ ਧੀ ਨੂੰ ਬੌਬੀ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਗਿਆ ਸੀ, ਜੋ ਉਨ੍ਹਾਂ ਨਾਲ ਹੀ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ 'ਚ ਬੈਠਾ ਵਿਅਕਤੀ

ਦੋਸ਼ੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਨਾਬਾਲਗ ਬੱਚੇ ਸਨ। ਉਸ ਨੇ ਨਾਬਾਲਗ ਲੜਕੀ (ਪੀੜਤਾ) ਨਾਲ ਵਾਰ-ਵਾਰ ਜ਼ਬਰਦਸਤੀ ਬਲਾਤਕਾਰ ਕੀਤਾ। ਇਸ ਕੇਸ ਵਿਚ ਅਦਾਲਤ ਨੇ ਬੌਬੀ ਨੂੰ ਗੁਨਾਹਗਾਰ ਪਾਇਆ ਅਤੇ ਉਸ ਨੂੰ 20 ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਫੈਸਲੇ ਰਾਹੀਂ ਅਦਾਲਤ ਨੇ ਸਮਾਜ ਨੂੰ ਇਕ ਸਖ਼ਤ ਸੁਨੇਹਾ ਦਿੱਤਾ ਹੈ ਕਿ ਭਵਿੱਖ ਵਿਚ ਕਿਸੇ ਨਾਬਾਲਗ ਬੱਚੇ ਨਾਲ ਅਜਿਹੀ ਘਿਨਾਉਣੀ ਘਟਨਾ ਨਾ ਵਾਪਰੇ।

ਇਹ ਵੀ ਪੜ੍ਹੋ- 17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ ਸੰਕੇਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News