ਰੂਸੀ ਫ਼ੌਜ ''ਚ ਤਾਇਨਾਤ ਨੌਜਵਾਨ ਦੇ ਪਰਿਵਾਰ ਨੂੰ ਉਸ ਦੇ ਜਲਦ ਦੇਸ਼ ਪਰਤਣ ਦੀ ਉਮੀਦ

Sunday, Jul 14, 2024 - 06:02 PM (IST)

ਹੈਦਰਾਬਾਦ (ਭਾਸ਼ਾ)- ਰੂਸੀ ਫ਼ੌਜ 'ਚ ਤਾਇਨਾਤ ਤੇਲੰਗਾਨਾ ਦੇ ਇਕ ਵਿਅਕਤੀ ਦੇ ਪਰਿਵਾਰ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਰੂਸ ਯਾਤਰਾ ਤੋਂ ਬਾਅਦ ਉਹ ਜਲਦ ਦੇਸ਼ ਪਰਤ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਾਹਮਣੇ ਇਸ ਮੁੱਦੇ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਇਸ ਤੋਂ ਬਾਅਦ ਰੂਸ ਨੇ ਯੂਕ੍ਰੇਨ ਨਾਲ ਯੁੱਧ 'ਚ ਰੂਸੀ ਹਥਿਆਰਬੰਦ ਫ਼ੋਰਸਾਂ ਲਈ ਲੜ ਰਹੇ ਸਾਰੇ ਭਾਰਤੀ ਨਾਗਰਿਕਾਂ ਨੂੰ ਕਾਰਜ ਮੁਕਤ ਕਰਨ ਦੀ ਭਾਰਤ ਦੀ ਮੰਗ 'ਤੇ ਸਹਿਮਤੀ ਜ਼ਾਹਰ ਕੀਤੀ ਸੀ। ਤੇਲੰਗਾਨਾ ਦੇ ਨਾਰਾਇਣਪੇਟ ਜ਼ਿਲ੍ਹੇ ਦੇ ਮੁਹੰਮਦ ਸੂਫਿਆਨ (22) ਦੇ ਭਰਾ ਸਲਮਾਨ ਨੇ ਅਧਿਕਾਰੀਆਂ ਨੇ ਆਪਣੇ ਭਰਾ ਨੂੰ ਕਾਰਜ ਮੁਕਤ ਕਰਵਾਉਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।

ਪਿਛਲੇ ਸਾਲ ਨਵੰਬਰ 'ਚ ਭਾਰਤ ਤੋਂ ਰਵਾਨਾ ਹੋਣ ਵਾਲਾ ਸੂਫਿਆਨ ਰੂਸੀ ਫ਼ੌਜ 'ਚ ਸਹਾਇਕ ਕਰਮਚਾਰੀ ਵਜੋਂ ਕੰਮ ਕਰ ਰਿਹਾ ਹੈ। ਸਲਮਾਨ ਨੇ ਐਤਵਾਰ ਨੂੰ ਕਿਹਾ,''ਉਸ ਦੇ ਭਰਾ ਨੂੰ ਜਲਦ ਹੀ ਕਾਰਜ ਮੁਕਤ ਕੀਤਾ ਜਾਵੇਗਾ। ਸਾਡੀ ਅਪੀਲ ਹੈ ਕਿ ਜੇਕਰ ਕਾਰਜ ਮੁਕਤ ਜਲਦੀ ਹੋ ਜਾਵੇ ਤਾਂ ਚੰਗਾ ਹੋਵੇਗਾ।'' ਉਨ੍ਹਾਂ ਨੇ ਉਮੀਦ ਜਤਾਈ ਕਿ ਰੂਸੀ ਪੱਖ ਵਲੋਂ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਕਾਰਜ ਮੁਕਤ ਕਰਨ ਦਾ ਵਾਅਦਾ ਕਨਰ ਤੋਂ ਚੀਜ਼ਾਂ ਤੇਜ਼ੀ ਨਾਲ ਅੱਗੇ ਵਧਣਗੀਆਂ। ਉੱਥੇ ਹੀ ਰੂਸੀ ਫ਼ੌਜ 'ਚ ਕੰਮ ਕਰਨ ਦੌਰਾਨ ਮਾਰਚ 'ਚ ਜਾਨ ਗੁਆਉਣ ਵਾਲੇ ਹੈਦਰਾਬਾਦ ਵਾਸੀ ਮੁਹੰਮਦ ਅਸਫਾਨ ਦੇ ਭਰਾ ਇਮਰਾਨ ਨੇ ਕੇਂਦਰ ਤੋਂ ਤਿੰਨ ਜਾਂ 6 ਮਹੀਨੇ ਦਾ ਵੀਜ਼ਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਰੂਸ ਦੀ ਯਾਤਰਾ ਕਰ ਸਕਣ ਅਤੇ ਜੇਕਰ ਸੰਭਵ ਹੋਵੇ ਤਾਂ ਮੁਆਵਜ਼ਾ ਪ੍ਰਾਪਤ ਕਰ ਸਕਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News