ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ

Tuesday, Dec 06, 2022 - 04:16 AM (IST)

ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ

ਨੈਸ਼ਨਲ ਡੈਸਕ : ਝਾਰਖੰਡ ਦੇ ਖੁੰਟੀ ਜ਼ਿਲ੍ਹੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ 20 ਸਾਲਾ ਆਦਿਵਾਸੀ ਨੌਜਵਾਨ ਨੇ ਆਪਣੇ 24 ਸਾਲਾ ਰਿਸ਼ਤੇਦਾਰ ਦਾ ਸਿਰ ਕਲਮ ਕਰ ਦਿੱਤਾ ਅਤੇ ਮੁਲਜ਼ਮ ਦੇ ਦੋਸਤਾਂ ਨੇ ਕੱਟੇ ਹੋਏ ਸਿਰ ਨਾਲ ‘ਸੈਲਫ਼ੀ’ ਲਈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਹਾਲ ਹੀ 'ਚ ਮੁਰਹੂ ਇਲਾਕੇ 'ਚ ਹੋਈ। ਮ੍ਰਿਤਕ ਦੇ ਪਿਤਾ ਦਸਾਈ ਮੁੰਡਾ ਵੱਲੋਂ 2 ਦਸੰਬਰ ਨੂੰ ਦਰਜ ਕਰਵਾਈ ਗਈ ਐੱਫ.ਆਈ.ਆਰ. ਦੇ ਆਧਾਰ ’ਤੇ ਮੁੱਖ ਮੁਲਜ਼ਮ ਅਤੇ ਉਸ ਦੀ ਪਤਨੀ ਸਮੇਤ ਛੇ ਲੋਕਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - BJP-RSS ਵਾਲਿਆਂ ਨੂੰ ਬੋਲਣਾ ਹੀ ਪਵੇਗਾ "ਜੈ ਸੀਆਰਾਮ" : ਰਾਹੁਲ ਗਾਂਧੀ

ਐੱਫ.ਆਈ.ਆਰ. ਵਿਚ 55 ਸਾਲਾ ਮੁੰਡਾ ਨੇ ਦੱਸਿਆ ਹੈ ਕਿ 1 ਦਸੰਬਰ ਨੂੰ ਉਸ ਦਾ ਪੁੱਤਰ ਕੰਨੂ ਮੁੰਡਾ ਘਰ ਵਿਚ ਇਕੱਲਾ ਸੀ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਖੇਤਾਂ ਵਿਚ ਕੰਮ ਕਰਨ ਗਏ ਹੋਏ ਸਨ। ਘਰ ਪਰਤਣ 'ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਉਨ੍ਹਾਂ ਦੇ ਭਤੀਜੇ ਸਾਗਰ ਮੁੰਡਾ ਅਤੇ ਉਸ ਦੇ ਦੋਸਤਾਂ ਨੇ ਅਗਵਾ ਕਰ ਲਿਆ ਸੀ। ਮੁਰਹੂ ਥਾਣਾ ਇੰਚਾਰਜ ਚੂਡਾਮਣੀ ਟੁਡੁ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਣ ਲਈ ਖੁੰਟੀ ਸਬ-ਡਵੀਜ਼ਨਲ ਪੁਲਸ ਅਫਸਰ (ਐੱਸ.ਡੀ.ਪੀ.ਓ.) ਅਮਿਤ ਕੁਮਾਰ ਦੀ ਅਗਵਾਈ ਵਿਚ ਪੁਲਸ ਟੀਮ ਗਠਿਤ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਫਾਰਚੂਨਰ ਨਾਲ ਟੱਕਰ ਕਾਰਨ ਬੁਲੇਟ ਨੂੰ ਲੱਗੀ ਅੱਗ, 2 ਨੌਜਵਾਨਾਂ ਦੀ ਗਈ ਜਾਨ

ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਨੂੰ ਦਾ ਧੜ ਕੁਮਾਂਗ ਗੋਪਲਾ ਜੰਗਲ ਵਿਚ ਅਤੇ ਸਿਰ 15 ਕਿਲੋਮੀਟਰ ਦੂਰ ਦੁਲਵਾ ਤੁੰਗਰੀ ਇਲਾਕੇ ਵਿਚ ਬਰਾਮਦ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੱਟੇ ਹੋਏ ਸਿਰ ਨਾਲ ਸੈਲਫੀ ਲਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਅਤੇ ਮੁਲਜ਼ਮਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News