ਸਕੂਲਾਂ ''ਚ ਟੈਕਨਾਲੋਜੀ ਦਾ ਅਧਿਐਨ ਕਰਨਾ ਚਾਹੁੰਦੀਆਂ ਹਨ ਛੋਟੀ ਉਮਰ ਦੀਆਂ ਲੜਕੀਆਂ

Saturday, Jun 16, 2018 - 12:07 AM (IST)

ਸਕੂਲਾਂ ''ਚ ਟੈਕਨਾਲੋਜੀ ਦਾ ਅਧਿਐਨ ਕਰਨਾ ਚਾਹੁੰਦੀਆਂ ਹਨ ਛੋਟੀ ਉਮਰ ਦੀਆਂ ਲੜਕੀਆਂ

ਨਵੀਂ ਦਿੱਲੀ— ਭਾਰਤ 'ਚ 7 ਤੋਂ 14 ਸਾਲ ਦੇ ਵਿਚਾਲੇ ਦੀ ਉਮਰ ਵਾਲੀਆਂ 200 ਲੜਕੀਆਂ 'ਤੇ ਕੀਤੇ ਗਏ ਸਰਵੇਖਣ ਵਿਚ ਲਗਭਗ 96 ਫੀਸਦੀ ਲੜਕੀਆਂ ਨੇ ਸਕੂਲਾਂ ਵਿਚ ਟੈਕਨਾਲੋਜੀ ਬਾਰੇ ਵੱਧ ਤੋਂ ਵੱਧ ਸਿੱਖਣ ਦੀ ਆਪਣੀ ਇੱਛਾ ਪ੍ਰਗਟਾਈ ਹੈ। ਕੌਮਾਂਤਰੀ ਡਿਜੀਟਲ ਭੁਗਤਾਨ ਮੰਚ 'ਪੇਪਲ' ਨੇ ਭਾਰਤ ਵਿਚ ਆਪਣੇ ਸਾਰੇ ਟੈਕਨਾਲੋਜੀ ਕੇਂਦਰਾਂ ਵਿਚ ਆਪਣੀ ਸਾਲਾਨਾ ਦਿ ਸਪਤਾਹਿਕ ਪਹਿਲ ਤਹਿਤ ਲਗਭਗ 200 ਮੁਕਾਬਲੇਬਾਜ਼ਾਂ 'ਤੇ ਇਹ ਸਰਵੇਖਣ ਕੀਤਾ।
ਸਰਵੇਖਣ ਵਿਚ ਘੱਟ ਤੋਂ ਘੱਟ 61 ਫੀਸਦੀ ਲੜਕੀਆਂ ਨੇ ਕਿਹਾ ਕਿ ਉਹ ਟੈਕਨਾਲੋਜੀ ਸਿੱਖਣ ਦੀ ਆਪਣੀ ਰੁਚੀ ਨੂੰ ਸਕੂਲ ਤੋਂ ਬਾਹਰ ਸਰਗਰਮ ਰੂਪ ਨਾਲ ਅਧਿਐਨ ਕਰ ਕੇ ਅਤੇ ਕਾਰਜਸ਼ਾਲਾਵਾਂ ਨਾਲ ਪੂਰੀ ਕਰਦੀਆਂ ਹਨ ਕਿਉਂਕਿ ਸਕੂਲ ਦੇ ਮੌਜੂਦਾ ਸਿਲੇਬਸ ਨਾਲ ਇਸ ਨੂੰ ਕਵਰ ਨਹੀਂ ਕੀਤਾ ਜਾ ਸਕਦਾ। ਲਗਭਗ 51 ਫੀਸਦੀ ਲੜਕੀਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮਾਵਾਂ ਉਨ੍ਹਾਂ ਨੂੰ ਟੈਕਨਾਲੋਜੀ ਖੇਤਰ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਦੀਆਂ ਹਨ। 34 ਫੀਸਦੀ ਲੜਕੀਆਂ ਨੇ ਇਸ ਦੇ ਲਈ ਆਪਣੇ ਪਿਤਾ ਨੂੰ ਸਿਹਰਾ ਦਿੱਤਾ, ਜਦੋਂ ਕਿ ਬਾਕੀ 15 ਫੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਸਿੱਖਿਅਕ ਇਸ ਦੇ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ।


Related News