ਨੌਜਵਾਨ ਨੇ ਪਾਈਆਂ ਦੁਹਾਈਆਂ ਪਰ ਭੀੜ ਨੇ ਕੁੱਟ-ਕੁੱਟ ਦਿੱਤੀ ਬੇਰਹਿਮ ਮੌਤ, ਜਾਣੋ ਲੂ ਕੰਡੇ ਖੜੇ ਕਰਨ ਵਾਲਾ ਮਾਮਲਾ

Thursday, Sep 28, 2023 - 04:45 PM (IST)

ਨੌਜਵਾਨ ਨੇ ਪਾਈਆਂ ਦੁਹਾਈਆਂ ਪਰ ਭੀੜ ਨੇ ਕੁੱਟ-ਕੁੱਟ ਦਿੱਤੀ ਬੇਰਹਿਮ ਮੌਤ, ਜਾਣੋ ਲੂ ਕੰਡੇ ਖੜੇ ਕਰਨ ਵਾਲਾ ਮਾਮਲਾ

ਨਵੀਂ ਦਿੱਲੀ, (ਭਾਸ਼ਾ)– ਦੇਸ਼ ਦੀ ਰਾਜਧਾਨੀ 'ਚ ਮੋਬ ਲਿੰਚਿੰਗ ਦਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਉੱਤਰ ਪੂਰਬੀ ਦਿੱਲੀ ਦੇ ਸੁੰਦਰ ਨਗਰ ਇਲਾਕੇ ਵਿਚ ਚੋਰੀ ਦੇ ਸ਼ੱਕ ’ਚ ਕੁਝ ਲੋਕਾਂ ਨੇ ਇਕ ਨੌਜਵਾਨ ਦੀ ਕਥਿਤ ਤੌਰ ’ਤੇ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਸਵੇਰੇ ਇਲਾਕੇ ਦੇ ਜੀ-4 ਬਲਾਕ ਵਿਚ ਵਾਪਰੀ।

ਇਹ ਵੀ ਪੜ੍ਹੋ- ਖਾਲਿਸਤਾਨੀ ਸਮਰਥਕਾਂ ’ਤੇ ਨੱਥ ਪਾਉਣ ਲਈ NIA ’ਚ ਜਲਦ ਤਾਇਨਾਤ ਹੋਣਗੇ 7 ਨਵੇਂ ਸੀਨੀਅਰ ਅਫ਼ਸਰ

ਪੁਲਸ ਨੇ ਦੱਸਿਆ ਕਿ ਸੁੰਦਰ ਨਗਰ ਦੇ ਵਾਸੀ ਫਲ ਵੇਚਣ ਵਾਲੇ ਅਬਦੁੱਲ ਵਾਜਿਦ (60) ਨੇ ਸ਼ਿਕਾਇਤ ਦਰਜ ਕਰਵਾਈ ਕਿ ਚੋਰੀ ਦੇ ਸ਼ੱਕ ਵਿਚ ਕੁਝ ਲੋਕਾਂ ਵਲੋਂ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਇਸਾਰ (26) ਦੀ ਮੌਤ ਹੋ ਗਈ। ਪੁਲਸ ਨੇ ਵਾਜਿਦ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਸ਼ਾਮ ਜਦੋਂ ਉਹ ਆਪਣੇ ਘਰ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦਾ ਬੇਟਾ ਬਾਹਰ ਪਿਆ ਦਰਦ ਨਾਲ ਚੀਕਾ ਮਾਰ ਰਿਹਾ ਹੈ ਅਤੇ ਉਸ ਦੇ ਪੂਰੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ।

ਹਮਲਾਵਰ ਜੀ-4 ਬਲਾਕ ਦੇ ਨੇੜੇ ਹੀ ਰਹਿੰਦੇ ਸਨ। ਇਸਾਰ ਦਾ ਗੁਆਂਢੀ ਆਮਿਰ ਉਸ ਨੂੰ ਰਿਕਸ਼ੇ ’ਤੇ ਘਰ ਲੈ ਕੇ ਆਇਆ ਅਤੇ ਸ਼ਾਮ ਲਗਭਗ 7 ਵਜੇ ਉਸ ਨੇ ਦਮ ਤੋੜ ਦਿੱਤਾ। ਇਸ ਸਿਲਸਿਲੇ ਵਿਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

 


author

Rakesh

Content Editor

Related News