ਦਿੱਲੀ ਮੈਟਰੋ ਸਟੇਸ਼ਨ ’ਤੇ ਵੈਂਡਿੰਗ ਮਸ਼ੀਨ ਤੋਂ ਲੈ ਸਕੋਗੇ ਅੰਡਰਗਾਰਮੈਂਟਸ
Thursday, Feb 05, 2026 - 05:52 AM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਰੋਹਿਣੀ ਈਸਟ ਮੈਟਰੋ ਸਟੇਸ਼ਨ ’ਤੇ ਅੰਡਰ ਗਾਰਮੈਂਟਸ ਮੁਹੱਈਆ ਕਰਾਉਣ ਵਾਲੀ ਇਕ ਵੈਂਡਿੰਗ ਮਸ਼ੀਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ਨੇ ਯਾਤਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕਈ ਯਾਤਰੀਆਂ ਨੇ ਇਸ ਨੂੰ ਰੋਜ਼ਾਨਾ ਸਫ਼ਰ ਕਰਨ ਵਾਲਿਆਂ ਲਈ ਇਕ ਵਿਹਾਰਕ ਅਤੇ ਸਮੇਂ ਦੇ ਅਨੁਕੂਲ ਪਹਿਲਕਦਮੀ ਦੱਸਿਆ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੀਤੇ ਕੁਝ ਮਹੀਨਿਆਂ ’ਚ ਮੈਟਰੋ ਨੈੱਟਵਰਕ ਦੇ ਕਈ ਸਟੇਸ਼ਨਾਂ ’ਤੇ ਯਾਤਰੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਭੋਜਨ ਅਤੇ ਗੈਰ-ਭੋਜਨ ਸਬੰਧੀ ਵਸਤਾਂ ਮੁਹੱਈਆ ਕਰਾਉਣ ਵਾਲੀਆਂ ਵੈਂਡਿੰਗ ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ, “ਪੂਰੇ ਮੈਟਰੋ ਨੈੱਟਵਰਕ ’ਚ ਵੱਖ-ਵੱਖ ਤਰ੍ਹਾਂ ਦੀਆਂ ਵੈਂਡਿੰਗ ਮਸ਼ੀਨਾਂ ਲਾਈਆਂ ਗਈਆਂ ਹਨ। ਕੁਝ ਮਸ਼ੀਨਾਂ ਸਨੈਕਸ ਅਤੇ ਪੀਣ ਵਾਲੇ ਪਦਾਰਥ ਮੁਹੱਈਆ ਕਰਾਉਂਦੀਆਂ ਹਨ, ਜਦੋਂ ਕਿ ਕੁਝ ’ਚ ਅੰਡਰਗਾਰਮੈਂਟਸ, ਕਾਸਮੈਟਿਕਸ ਅਤੇ ਪੀਣ ਵਾਲੇ ਪਾਣੀ ਵਰਗੀਆਂ ਜ਼ਰੂਰੀ ਵਸਤਾਂ ਮਿਲਦੀਆਂ ਹਨ। ਇਸ ਦਾ ਮਕਸਦ ਯਾਤਰੀਆਂ ਨੂੰ ਯਾਤਰਾ ਦੌਰਾਨ ਜ਼ਰੂਰੀ ਵਸਤਾਂ ਆਸਾਨੀ ਨਾਲ ਮੁਹਈਆ ਕਰਾਉਣਾ ਹੈ।”
