15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ

Tuesday, Aug 04, 2026 - 07:39 AM (IST)

15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ

ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜਧਾਨੀ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਅੱਤਵਾਦੀ ਖ਼ਤਰੇ ਅਤੇ ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਡਰੋਨ ਸਮੇਤ ਹਰ ਤਰ੍ਹਾਂ ਦੇ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਦਿੱਲੀ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 163 ਤਹਿਤ ਜਾਰੀ ਇਹ ਹੁਕਮ 2 ਅਗਸਤ ਤੋਂ ਲਾਗੂ ਹੋ ਗਿਆ ਹੈ ਅਤੇ 16 ਅਗਸਤ ਤੱਕ ਪ੍ਰਭਾਵੀ ਰਹੇਗਾ।

ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ

ਪੁਲਸ ਮੁਤਾਬਕ, ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਅਸਮਾਜਿਕ ਅਨਸਰ ਜਾਂ ਅੱਤਵਾਦੀ ਡਰੋਨ ਅਤੇ ਦੂਜੇ ਛੋਟੇ ਹਵਾਈ ਉਪਕਰਣਾਂ ਦੀ ਵਰਤੋਂ ਕਰ ਕੇ ਆਮ ਲੋਕਾਂ, ਵੀ. ਆਈ. ਪੀਜ਼., ਮਹੱਤਵਪੂਰਨ ਸਰਕਾਰੀ ਇਮਾਰਤਾਂ ਅਤੇ ਸਮਾਗਮ ਵਾਲੀ ਥਾਂ ਦੀ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸੇ ਖ਼ਦਸ਼ੇ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਰਾਜਧਾਨੀ ਦੇ ਆਸਮਾਨ ਵਿਚ ਅਜਿਹੇ ਸਾਰੇ ਉਪਕਰਣਾਂ ਦੀ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੌਰਾਨ ਡਰੋਨ ਭਾਵ ਯੂ. ਏ. ਵੀ. ਅਤੇ ਯੂ. ਏ. ਐੱਸ. ਤੋਂ ਇਲਾਵਾ ਕਵਾਡਕਾਪਟਰ, ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਈਕ੍ਰੋਲਾਈਟ ਏਅਰਕ੍ਰਾਫ਼ਟ, ਰਿਮੋਟ ਨਾਲ ਸੰਚਾਲਿਤ ਏਅਰਕ੍ਰਾਫ਼ਟ, ਹਾਟ ਏਅਰ ਬੈਲੂਨ ਅਤੇ ਛੋਟੇ ਪਾਵਰਡ ਏਅਰਕ੍ਰਾਫ਼ਟ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਹਾਜ਼ ਤੋਂ ਪੈਰਾ ਜੰਪਿੰਗ ਵਰਗੀਆਂ ਗਤੀਵਿਧੀਆਂ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ।

ਪੜ੍ਹੋ ਇਹ ਵੀ - 2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News